-->
ਬਾਬਾ ਗੁਰਸੇਵਕ ਸਿੰਘ ਭੰਗੂ ਦੀ ਯਾਦ ਵਿੱਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਬਾਬਾ ਗੁਰਸੇਵਕ ਸਿੰਘ ਭੰਗੂ ਦੀ ਯਾਦ ਵਿੱਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਬਾਬਾ ਗੁਰਸੇਵਕ ਸਿੰਘ ਭੰਗੂ ਦੀ ਯਾਦ ਵਿੱਚ ਸਾਲਾਨਾ
ਧਾਰਮਿਕ ਸਮਾਗਮ ਕਰਵਾਇਆ
ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) - ਮਿਸਲ ਤਰਨਾ ਦਲ ਸੀ੍ ਗੁਰੂ ਹਰਿਕ੍ਰਿਸ਼ਨ ਸਾਹਿਬ ਛਾਉਣੀ ਨਿਹੰਗ ਸਿੰਘਾਂ ਦੇ ਮੁਖੀ ਜਥੇ.ਬਾਬਾ ਰਘਬੀਰ ਸਿੰਘ ਖਿਆਲੇ ਵਾਲਿਆਂ ਦੀ ਰਹਿਨੁਮਾਈ ਹੇਠ ਬਾਬਾ ਗੁਰਸੇਵਕ ਸਿੰਘ ਭੰਗੂ ਦੀ ਯਾਦ ਵਿੱਚ ਧਾਰਮਿਕ ਸਮਾਗਮ ਪਿੰਡ ਖਿਆਲਾ ਖੁਰਦ, ਰਾਮ ਤੀਰਥ ਰੋਡ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨ ਵਿੱਚ ਕਥਾਵਾਚਕ ਗਿਆਨੀ ਗੁਰਵਿੰਦਰ ਸਿੰਘ ਨੰਗਲੀ, ਪ੍ਸਿੱਧ ਢਾਡੀ ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਸੁੱਚਾ ਸਿੰਘ ਗਿੱਲ ਝੰਜੋਟੀ, ਮਿਸਲ ਸ਼ਹੀਦਾਂ ਤਰਨਾ ਦਲ ਸਮਾਧਾਂ ਬਾਬਾ ਨੌਧ ਸਿੰਘ ਜੀ ਦੇ ਵਿਦਿਆਰਥੀਆਂ ਨੇ ਕਥਾ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਤੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ । ਸਟੇਜ ਸਕੱਤਰ ਦੀ ਜਿੰਮੇਵਾਰੀ ਗਿਆਨੀ ਮਹਿਤਾਬ ਸਿੰਘ ਖਿਆਲੇ ਵਾਲਿਆਂ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਸੀ੍ ਮਿਸਲ ਸ਼ਹੀਦਾਂ ਤਰਨਾ ਦਲ ਸੀ੍ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ 15 ਵੇੰ ਮੁਖੀ ਜਥੇ.ਬਾਬਾ ਗੱਜਣ ਸਿੰਘ, ਸ਼ੋ੍ਮਣੀ ਕਮੇਟੀ ਮੈਂਬਰ ਜਥੇ.ਸੁਰਜੀਤ ਸਿੰਘ ਭਿੱਟੇਵੱਡ, ਸੀਨੀਅਰ ਆਪ ਆਗੂ ਕਸ਼ਮੀਰ ਸਿੰਘ ਖਿਆਲਾ, ਬਲਦੇਵ ਸਿੰਘ ਭਿੱਟੇਵੱਡ, ਬਾਬਾ ਬੂਟਾ ਸਿੰਘ ਨੰਬਰਦਾਰ ਝੰਜੋਟੀ, ਬਾਬਾ ਰਤਨ ਸਿੰਘ ਗੁਰਦੁਆਰਾ ਗੁਰੂਸਰ ਬਰਾੜ, ਜਥੇ.ਮੇਜਰ ਸਿੰਘ ਚੋਗਾਵਾਂ, ਬਾਬਾ ਹਰਭਜਨ ਸਿੰਘ ਭੁੱਸੇ, ਭਗਵਾਨ ਸਿੰਘ ਗੰਡੀਵਿੰਡ, ਬਾਬਾ ਜੋਗਾ ਸਿੰਘ ਚੋਗਾਵਾਂ ਵਾਲੇ, ਬਾਬਾ ਅਜੀਤ ਸਿੰਘ ਕੜਿਆਲ, ਬਾਬਾ ਨਿਰਮਲ ਸਿੰਘ ਕੋਟਲੀ ਸੱਕਾ ਸਮੇਤ ਵੱਖ- ਵੱਖ ਮਿਸਲਾਂ, ਜਥੇਬੰਦੀਆਂ ਦੇ ਆਗੂ ਤੇ ਪ੍ਮੁੱਖ ਧਾਰਮਿਕ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀਆਂ । ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ । ਬਾਬਾ ਧੰਨਾ ਸਿੰਘ ਤੇ ਬਾਬਾ ਜੁਝਾਰ ਸਿੰਘ ਖਿਆਲੇ ਵਾਲਿਆਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।

Ads on article

Advertise in articles 1

advertising articles 2

Advertise