-->
ਬੱਚਿਆਂ ਨੂੰ ਆਈਟੀ ਐਕਟ ਤੇ ਕਾਨੂੰਨ ਬਾਰੇ ਜਾਣਕਾਰੀ ਦੇਣੀ ਚਾਹੀਦੀ : ਰੁਪੇਸ਼ ਧਵਨ

ਬੱਚਿਆਂ ਨੂੰ ਆਈਟੀ ਐਕਟ ਤੇ ਕਾਨੂੰਨ ਬਾਰੇ ਜਾਣਕਾਰੀ ਦੇਣੀ ਚਾਹੀਦੀ : ਰੁਪੇਸ਼ ਧਵਨ

ਬੱਚਿਆਂ ਨੂੰ ਆਈਟੀ ਐਕਟ ਤੇ ਕਾਨੂੰਨ ਬਾਰੇ ਜਾਣਕਾਰੀ
ਦੇਣੀ ਚਾਹੀਦੀ : ਰੁਪੇਸ਼ ਧਵਨ
ਅੰਮ੍ਰਿਤਸਰ, 13 ਅਕਤੂਬਰ ( ਸੁਖਬੀਰ ਸਿੰਘ ) - ਵਰਲਡ ਹਿਊਮਨ ਰਾਈਟਸ ਕੌਂਸਲ (ਵਿਸ਼ਵ ਮਾਨਵ ਅਧਿਕਾਰ ਪਰਿਸ਼ਦ) ਦੇ ਸਟੇਟ ਇੰਚਾਰਜ ਰੁਪੇਸ਼ ਧਵਨ ਨੇ ਕਿਹਾ ਕਿ ਅੱਜ ਕੱਲ ਵੱਧ ਰਹੀ ਟੈਕਨਾਲੋਜੀ ਦੇ ਯੁੱਗ ਵਿਚ ਬੱਚਿਆਂ ਨੂੰ ਮੋਬਾਇਲ ਦੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਗਲਤ ਪ੍ਰਭਾਵ ਤੋਂ ਵੀ ਜਾਗਰੂਕ ਕਰਵਾਉਣਾ ਜਰੂਰੀ ਹੈ। ਰੂਪੇਸ਼ ਧਵਨ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ। ਆਧੁਨਿਕਤਾ ਦੇ ਯੁੱਗ ਵਿਚ ਉਹ ਆਪਣੇ ਬੱਚਿਆਂ ਨੂੰ ਐਂਡਰਾਇਡ ਮੋਬਾਇਲ ਦੇ ਰਹੇ ਹਨ, ਪਰ ਉਨ੍ਹਾਂ ਦੇ ਮੋਬਾਇਲਾਂ ਦੀ ਜਾਂਚ ਕਰਨਾ ਵੀ ਉਨ੍ਹਾਂ ਦਾ ਫਰਜ਼ ਹੈ ਕਿ ਉਹ ਆਪਣੇ ਮੋਬਾਇਲ 'ਤੇ ਕੀ-ਕੀ ਕਰ ਰਹੇ ਹਨ। ਬੱਚਿਆਂ ਨੂੰ ਉਨ੍ਹਾਂ ਦੇ ਮੋਬਾਇਲ 'ਤੇ ਲਾਕ ਬਿਲਕੁਲ ਨਾ ਲਗਾਉਣ ਦਿਓ। ਵੈਸੇ, ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਐਂਡਰਾਇਡ ਫੋਨ ਨਾ ਹੀ ਦੇਣ। ਜੇਕਰ ਦੇਣਾ ਹੋਵੇ ਤਾਂ ਉਨ੍ਹਾਂ ਨੂੰ ਸਧਾਰਨ ਫ਼ੋਨ ਵੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਐਂਡ੍ਰਾਇਡ ਫੋਨ ਦੀ ਗਲਤ ਵਰਤੋਂ ਕਰ ਰਹੇ ਹਨ। ਇੰਟਰਨੈੱਟ ਦੇ ਯੁੱਗ ਵਿੱਚ ਜਿੱਥੇ ਇਸ ਦੇ ਫਾਇਦੇ ਹਨ ਉੱਥੇ ਇਸ ਦੇ ਕਈ ਨੁਕਸਾਨ ਵੀ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਈਟੀ ਐਕਟ ਅਤੇ ਕਾਨੂੰਨ ਬਾਰੇ ਵੀ ਜਾਣਕਾਰੀ ਦੇਣ, ਤਾਂ ਜੋ ਬੱਚੇ ਕਿਸੇ ਵੱਡੀ ਮੁਸੀਬਤ ਵਿਚ ਨਾ ਫਸਣ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸ਼ਕਤੀ ਨਗਰ ਚੰਡੀਗੜ੍ਹ ਤੋਂ ਅਣਜਾਣਪੁਣੇ ਵਿਚ ਤਿੰਨ ਬੱਚੇ ਇਕੱਲੇ ਬੱਸ ਵਿਚ ਬੈਠ ਗਏ ਅਤੇ ਘਰੋਂ ਲਾਪਤਾ ਹੋ ਗਏ। ਇਨ੍ਹਾਂ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਮਿਲਾਉਣ ਵਿਚ ਵਰਲਡ ਹਿਊਮਨ ਰਾਈਟਸ ਕੌਂਸਲ (ਵਿਸ਼ਵ ਮਾਨਵ ਅਧਿਕਾਰ ਪਰਿਸ਼ਦ) ਦੇ ਸਟੇਟ ਇੰਚਾਰਜ ਰੁਪੇਸ਼ ਧਵਨ ਨੇ ਅਹਿਮ ਭੂਮਿਕਾ ਨਿਭਾਈ। ਰੂਪੇਸ਼ ਧਵਨ ਦਾ ਕਹਿਣਾ ਹੈ ਕਿ ਬੱਚਿਆਂ ਅਤੇ ਮਾਪਿਆਂ ਵਿਚ ਵਧਦੀ ਦੂਰੀ ਦਾ ਕਰਨ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਹੋ ਰਿਹਾ ਗਲਤ ਇਸਤੇਮਾਲ ਵੀ ਹੈ, ਇਸ ਲਈ ਇਸ ਬਾਰੇ ਮਾਪਿਆਂ ਨੂੰ ਜਾਗਰੂਕ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਵੀ ਸਹੀ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

Ads on article

Advertise in articles 1

advertising articles 2

Advertise