-->
ਥਾਣਾ ਮਕਬੂਲਪੁਰਾ ਵੱਲੋਂ 02 ਅੰਤਰਰਾਜ਼ੀ ਹੈਰੋਇੰਨ ਸਮੱਗਲਰ, 01 ਹੈਂਡ ਗ੍ਰਨੇਡ, 01 ਲੱਖ ਰੁਪਏ, 01 ਕਾਰ ਅਤੇ 02 ਮੋਬਾਇਲ ਫੋਨ ਸਮੇਤ ਕਾਬੂ।

ਥਾਣਾ ਮਕਬੂਲਪੁਰਾ ਵੱਲੋਂ 02 ਅੰਤਰਰਾਜ਼ੀ ਹੈਰੋਇੰਨ ਸਮੱਗਲਰ, 01 ਹੈਂਡ ਗ੍ਰਨੇਡ, 01 ਲੱਖ ਰੁਪਏ, 01 ਕਾਰ ਅਤੇ 02 ਮੋਬਾਇਲ ਫੋਨ ਸਮੇਤ ਕਾਬੂ।

ਥਾਣਾ ਮਕਬੂਲਪੁਰਾ ਵੱਲੋਂ 02 ਅੰਤਰਰਾਜ਼ੀ ਹੈਰੋਇੰਨ ਸਮੱਗਲਰ, 01 ਹੈਂਡ
ਗ੍ਰਨੇਡ, 01 ਲੱਖ ਰੁਪਏ, 01 ਕਾਰ ਅਤੇ 02 ਮੋਬਾਇਲ ਫੋਨ ਸਮੇਤ ਕਾਬੂ।
ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) -  
ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾਂ ਤਸਕਰਾਂ ਅਤੇ ਸਮਾਜ਼ ਦਾ ਮਾੜੇ ਅਨਸਰਾਂ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਟੀਮ ਵੱਲੋਂ ਸਪੈਸ਼ਲ ਨਾਕਾਬੰਦੀ ਅਤੇ ਗਸ਼ਤ ਕਰਕੇ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਥਾਣਾ ਮਕਬੂਲਪੁਰਾ ਦੀ ਪੁਲਿਸ ਪਾਰਟੀ ਵੱਲੋਂ ਨੇੜੇ ਪੀਰ ਦੀ ਜਗ੍ਹਾਂ, ਦਬੂਰਜ਼ੀ, ਜੀ.ਟੀ ਰੋਡ ਪਰ ਨਾਕਾਬੰਦੀ ਦੌਰਾਨ ਸੂਚਨਾਂ ਦੇ ਅਧਾਰ ਪਰ 02 ਅੰਤਰਰਾਜ਼ੀ ਨਸ਼ਾਂ ਤੱਸਕਰ ਪ੍ਰਕਾਸ਼ ਸਿੰਘ ਉਰਫ਼ ਮਿੰਟੂ ਅਤੇ ਅੰਗੇਜ਼ ਸਿੰਘ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਗ੍ਰਨੇਡ, 01 ਲੱਖ ਰੁਪਏ ਅਤੇ 01 ਕਾਰ ਬ੍ਰੀਜ਼ਾ ਅਤੇ 02 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪ੍ਰਕਾਸ਼ ਸਿੰਘ ਪਹਿਲਾਂ ਹੀ 30 ਕਿਲੋ ਹੈਰੋਇੰਨ ਸਮੱਗਲਿੰਗ ਦੇ ਮਾਮਲੇ ਵਿੱਚ ਸਜ਼ਾਂ ਕੱਟ ਰਿਹਾ ਹੈ ਤੇ , ਪੈਰੋਲ ਤੇ ਜੇਲ੍ਹ ਵਿੱਚੋਂ ਬਾਹਰ ਆਇਆ ਸੀ, ਪਰ ਵਾਪਸ ਜੇਲ੍ਹ ਨਹੀ ਗਿਆ, ਜੋ ਜੇਲ੍ਹ ਵਿੱਚੋਂ ਭਗੋੜਾ ਹੈ* ਅਤੇ ਦੋਸ਼ੀ ਅੰਗ੍ਰੇਜ਼ ਸਿੰਘ ਬੇਲ ਪਰ ਹੈ। ਇਹ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਇਹ ਖੁਦ ਵੀ ਨਸ਼ੇ ਦੇ ਆਦਿ ਹਨ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਪਾਕਿਸਤਾਨ ਦੇ ਨਸ਼ਾਂ ਤੱਸਕਰਾਂ ਨਾਲ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਤੇ ਬੈਂਕ ਅਕਾਂਊਟਾਂ, ਪ੍ਰਾਪਰਟੀਆਂ ਅਤੇ ਮੋਬਾਇਲ ਫੋਨ ਵੀ ਖੰਘਾਲੇ ਜਾਣਗੇ ਅਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕਰਕੇ ਇਹਨਾਂ ਦੇ ਹੋਰ ਸਾਥੀਆਂ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ। ਤਫ਼ਤੀਸ਼ ਜਾਰੀ ਹੈ।

 

Ads on article

Advertise in articles 1

advertising articles 2

Advertise