-->
ਸੀ.ਆਈ.ਏ ਸਟਾਫ, ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ 02 ਅੰਤਰਰਾਜ਼ੀ ਨਸ਼ਾਂ ਤੱਸਕਰ ਕਾਬੂ ਕਰਕੇ 04 ਕਿੱਲੋ ਹੈਰੋਇੰਨ, 05 ਲੱਖ 40 ਹਜ਼ਾਰ ਰੁਪਏ (ਡਰੱਗ ਮਨੀ), 01 ਕਾਰ ਵਰਨਾ ਬ੍ਰਾਮਦ।

ਸੀ.ਆਈ.ਏ ਸਟਾਫ, ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ 02 ਅੰਤਰਰਾਜ਼ੀ ਨਸ਼ਾਂ ਤੱਸਕਰ ਕਾਬੂ ਕਰਕੇ 04 ਕਿੱਲੋ ਹੈਰੋਇੰਨ, 05 ਲੱਖ 40 ਹਜ਼ਾਰ ਰੁਪਏ (ਡਰੱਗ ਮਨੀ), 01 ਕਾਰ ਵਰਨਾ ਬ੍ਰਾਮਦ।

ਸੀ.ਆਈ.ਏ ਸਟਾਫ, ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ 02 ਅੰਤਰਰਾਜ਼ੀ ਨਸ਼ਾਂ ਤੱਸਕਰ ਕਾਬੂ ਕਰਕੇ 04 ਕਿੱਲੋ ਹੈਰੋਇੰਨ
, 05 ਲੱਖ 40 ਹਜ਼ਾਰ ਰੁਪਏ (ਡਰੱਗ ਮਨੀ), 01 ਕਾਰ ਵਰਨਾ ਬ੍ਰਾਮਦ।
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) - ਮਾਨਯੋਗ ਡੀ.ਜੀ.ਪੀ, ਪੰਜਾਬ ਵੱਲੋ ਨਸ਼ੇ ਦਾ ਧੰਦਾ ਕਰਨ ਵਾਲੇ ਨਸ਼ਾਂ ਤਸਕਰਾਂ ਨੂੰ ਨੱਥ ਪਾਉਣ ਤੇ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਹੈ। ਜਿਸਦੇ ਤਹਿਤ ਸ਼੍ਰੀ ਅਰੁਨ ਪਾਲ ਸਿੰਘ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਪਰ ਸ਼੍ਰੀ ਜਗਜੀਤ ਸਿੰਘ ਵਾਲੀਆ ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ, ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਅਤੇ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ, ਏ.ਸੀ.ਪੀ ਸਾਊਥ, ਅੰਮ੍ਰਿਤਸਰ, ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ, ਏ.ਸੀ.ਪੀ ਡਿਟੈਕਟਿਵ,ਅੰਮ੍ਰਿਤਸਰ, ਇੰਚਾਰਜ਼ ਸੀ.ਆਈ.ਏ ਸਟਾਫ, ਇੰਸਪੈਕਟਰ ਬਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਾਂਝਾ ਓਪਰੇਸ਼ਨ ਕਰਕੇ 02 ਹੈਰੋਇੰਨ ਤੱਸਕਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫ਼ਤਾਰ ਦੋਸ਼ੀ ਸੁਖਚੈਨ ਸਿੰਘ ਉਰਫ਼ ਸੁੱਖੀ ਪੁੱਤਰ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਦੋਨੋਂ ਵਾਸੀ ਪਿੰਡ ਰਾਊਕੇ ਹਿਥਾਰ, ਥਾਣਾ ਮਮਦੋਤ, ਜਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਇਹਨਾਂ ਪਾਸੋ 04 ਕਿਲੋ ਹੈਰੋਇੰਨ, 5,40,000/-ਰੁਪਏ (ਡਰੱਗ ਮਨੀ), ਕਾਰ ਵਰਨਾਂ, 01 ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ। ਇਹ ਦੋਨੋਂ ਦੋਸ਼ੀ ਜਿਲ੍ਹਾ ਤਰਨ-ਤਾਰਨ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆ ਵਿੱਚ ਹੈਰੋਇੰਨ ਵੇਚਣ ਦਾ ਧੰਦਾ ਕਰਦੇ ਸਨ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise