-->
ਥਾਣਾ ਛੇਹਰਟਾ ਦੀ ਚੌਕੀ ਟਾਊਨ ਛੇਹਰਟਾ ਵੱਲੋਂ ਰਿਮਾਂਡ ਦੌਰਾਨ 09 ਚੌਰੀ ਦੇ ਮੋਟਰਸਾਈਕਲ ਹੋਰ ਬ੍ਰਾਮਦ

ਥਾਣਾ ਛੇਹਰਟਾ ਦੀ ਚੌਕੀ ਟਾਊਨ ਛੇਹਰਟਾ ਵੱਲੋਂ ਰਿਮਾਂਡ ਦੌਰਾਨ 09 ਚੌਰੀ ਦੇ ਮੋਟਰਸਾਈਕਲ ਹੋਰ ਬ੍ਰਾਮਦ

ਥਾਣਾ ਛੇਹਰਟਾ ਦੀ ਚੌਕੀ ਟਾਊਨ ਛੇਹਰਟਾ ਵੱਲੋਂ ਰਿਮਾਂਡ
ਦੌਰਾਨ 09 ਚੌਰੀ ਦੇ ਮੋਟਰਸਾਈਕਲ ਹੋਰ ਬ੍ਰਾਮਦ।
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) - ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਅਤੇ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ, ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੋਕੀ ਟਾਊਨ ਛੇਹਰਟਾ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਗੁਰਸਾਹਿਬ ਸਿੰਘ ਅਤੇ ਅੰਗ੍ਰੇਜ਼ ਸਿੰਘ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਚੋਰੀ ਦਾ 01 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਸੀ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਗ੍ਰਿਫ਼ਤਾਰ ਦੋਸ਼ੀ ਗੁਰਸਾਹਿਬ ਸਿੰਘ ਦੇ ਇੰਕਸ਼ਾਫ਼ ਪਰ 09 ਚੌਰੀ ਦੇ ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ। ਇਸ ਤਰ੍ਹਾਂ, ਹੁਣ ਤੱਕ ਚੋਰੀ ਦੇ ਕੁਲ 10 ਮੋਟਰਸਾਈਕਲ ਬ੍ਰਾਮਦ ਕੀਤੇ ਜਾ ਚੁੱਕੇ ਹਨ। ਦੋਸ਼ੀ ਗੁਰਸਾਹਿਬ ਸਿੰਘ ਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾਂ ਨੰਬਰ 169 ਮਿਤੀ 12-082017 ਜੁਰਮ 376,363,366,120-ਬੀ ਭ:ਦ:, ਥਾਣਾ ਜੰਡਿਆਲਾ ਗੁਰੂ, ਜਿਲਾ ਅੰਮ੍ਰਿਤਸਰ ਦਿਹਾਤੀ ਵਿੱਖੇ ਦਰਜ਼ ਰਜਿਸਰਟਰ ਹੋਇਆ ਸੀ। ਜੋ ਇਸ ਮੁਕੱਦਮਾਂ ਵਿੱਚ ਗੁਰਸਾਹਿਬ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਸੀ ਅਤੇ ਮਈ2022, ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋ ਪਰੋਲ ਪਰ ਆਇਆ ਸੀ ਤੇ ਪਰੋਲ ਦਾ ਟਾਈਮ ਖਤਮ ਹੋਣ ਤੋਂ ਬਾਅਦ ਕੇਂਦਰੀ ਜੇਲ੍ਹ,ਅੰਮ੍ਰਿਤਸਰ ਵਿੱਚ ਵਾਪਸ ਨਹੀ ਗਿਆ ਸੀ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise