-->
ਪ੍ਰੈਸ ਸੰਘਰਸ਼ ਵਲੋਂ 1040ਵੇਂ ਫ੍ਰੀ ਮੈਡੀਕਲ ਕੈਂਪ ਦਾ ਰਸਮੀ ਉਦਘਾਟਨ

ਪ੍ਰੈਸ ਸੰਘਰਸ਼ ਵਲੋਂ 1040ਵੇਂ ਫ੍ਰੀ ਮੈਡੀਕਲ ਕੈਂਪ ਦਾ ਰਸਮੀ ਉਦਘਾਟਨ

ਪ੍ਰੈਸ ਸੰਘਰਸ਼ ਵਲੋਂ 1040ਵੇਂ ਫ੍ਰੀ ਮੈਡੀਕਲ
ਕੈਂਪ ਦਾ ਰਸਮੀ ਉਦਘਾਟਨ
1040ਵੇਂ ਫ੍ਰੀ ਮੈਡੀਕਲ ਕੈਂਪ ਦਾ "ਪੁੰਜ" ਨੇ ਕੀਤਾ ਰਸਮੀ ਉਦਘਾਟਨ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) - ਪੀਪਲ ਵੈਲਫੇਅਰ ਸੁਸਾਇਟੀ ਰਜਿ ਨੇ ਕੰਵਰ ਰਜਿੰਦਰ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਅੱਜ ਕੰਵਰ ਹਸਪਤਾਲ ਕਟਰਾਂ ਮੋਤੀ ਰਾਮ ਵਿਖੇ 1040ਵੇਂ ਜਨਰਲ ਮੈਡੀਕਲ ਅਤੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਸੰਜੀਵ ਪੁੰਜ ਆਲ ਇੰਡੀਆ ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ ਰਜਿ ਨੇ ਰੀਬਨ ਕੱਟ ਕੇ ਇਸ ਕੈਂਪ ਦਾ ਰਸਮੀ ਉਦਘਾਟਨ ਕੀਤਾ। ਲੋੜਵੰਦ ਤੇ ਗਰੀਬ ਮਰੀਜਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਲੱਗਭਗ 490 ਮਰੀਜ਼ਾਂ ਦੇ ਕੰਪਿਊਟਰ ਨਾਲ ਅੱਖਾਂ ਦੇ ਮੁਆਇਨਾ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ 375 ਮਰੀਜਾਂ ਨੂੰ ਐਨਕਾਂ ਵੰਡੀਆਂ ਗਈਆਂ। ਸ਼ੂਗਰ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ 280 ਸ਼ੂਗਰ ਟੈਸਟ ਅਤੇ ਹੱਡੀਆਂ ਦੇ ਚੈਕਅੱਪ ਵੀ ਕੀਤੇ ਗਏ। ਇਸ ਮੌਕੇ ਡਾ: ਪਰਮਿੰਦਰ ਸੰਦੂ ਡਾ. ਸੂਰਜ ਦੀਵਾਨ ਟੀਮ ਡਾ: ਹਰੀ ਓਮ ਧਵਨ ਡਾ: ਬਲਬੀਰ ਡਾ: ਗਗਨ ਅਤੇ ਡਾ. ਸੁਮਨ ਏ.ਐਸ.ਜੀ. ਆਈ ਕੇਅਰ ਦੀ ਟੀਮ ਨੇ ਬਹੁ ਤਕਨੀਕੀ ਮਸ਼ੀਨਾ ਅਤੇ ਕੰਪਿਊਟਰ ਨਾਲ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ। ਇਸ ਮੌਕੇ ਐਡਵੋਕੇਟ ਕੰਵਰ ਪਾਹੁਲ ਸਿੰਘ,ਐਡਵੋਕੇਟ ਕੰਵਰ ਰਾਬੀਆ,ਕੁਲਦੀਪ ਸਿੰਘ ਕਾਕਾ, ਗਗਨ ਦੀਪਕ ਪਸਰੀਚਾ ਰਵਿੰਦਰ ਖਾਨ ਧਵਨ,ਹਰਭਜਨ ਬੰਗਾ ਡੀ.ਐੱਸ. ਪਠਾਣੀਆ, ਸੁਰਿੰਦਰ ਸ਼ਰਮਾ, ਸ਼ੋਭਾ ਭਾਰਦਵਾਜ ਸਿੰਗਲ, ਆਰ ਸੀ. ਗੁਪਤਾ ਜਗਜੀਤ ਸਿੰਘ, ਸੁਨੀਲ ਮਹਿਰਾ, ਰਮੇਸ਼, ਸੰਜੀਵ ਸ਼ਰਮਾ, ਹਰਜੀਤ ਸਿੰਘ, ਹਰਨੀਤ ਸਿੰਘ,ਸੁਨੀਲ ਗੁਪਤਾ,ਰਜਿੰਦਰ ਬਲੱਗਣ,ਗੁਲਸ਼ਨ ਕੁਮਾਰ,ਗੁਰਮੀਤ ਸਿੰਘ,ਸਤੀਸ਼ ਗੁਲਾਟੀ, ਸਾਹਿਲ ਨੇ ਸ਼ਿਰਕਤ ਕੀਤੀ।

Ads on article

Advertise in articles 1

advertising articles 2

Advertise