-->
ਕੋਟਪਾ ਐਕਟ ਦੀ ਉਲੰਘਣਾਂ ਕਰਨ ਵਾਲੇ 19 ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ 7 ਲੋਕਾਂ ਦੇ ਕੱਟੇ ਗਏ ਚਲਾਨ

ਕੋਟਪਾ ਐਕਟ ਦੀ ਉਲੰਘਣਾਂ ਕਰਨ ਵਾਲੇ 19 ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ 7 ਲੋਕਾਂ ਦੇ ਕੱਟੇ ਗਏ ਚਲਾਨ

ਕੋਟਪਾ ਐਕਟ ਦੀ ਉਲੰਘਣਾਂ ਕਰਨ ਵਾਲੇ 19 ਦੁਕਾਨਦਾਰਾਂ ਅਤੇ ਜਨਤਕ
ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ 7 ਲੋਕਾਂ ਦੇ ਕੱਟੇ ਗਏ ਚਲਾਨ
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ)- ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤੋਂ ਜਿਲਾ੍ ਨੋਡਲ ਅਫਸਰ ਐਨ.ਟੀ.ਸੀ.ਪੀ. ਕਮ ਡੀ.ਡੀ. ਐਚ.ਓ. ਡਾ ਜਗਨਜੋਤ ਕੌਰ ਦੀ ਅਗਵਾਹੀ ਹੇਠਾਂ ਇਕ ਸਪੈਸ਼ਲ ਟੀਮ ਦਾ ਗਠਣ ਕੀਤਾ ਗਿਆ। ਜਿਸ ਵਿਚ ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਐਸ.ਆਈ. ਪਰਮਜੀਤ ਸਿੰਘ, ਰਜਿੰਦਰ ਸਿੰਘ, ਮੰਗਲ ਸਿੰਘ, ਰਸ਼ਪਾਲ ਸਿੰਘ ਅਤੇ ਯਾਦਵਿੰਦਰ ਸਿੰਘ ਸ਼ਾਮਿਲ ਸਨ।ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਲਗਭਗ 35 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਮਾਲ ਰੋਡ, ਮਜੀਠਾ ਰੋਡ, ਅਠਾਸੀ ਫੁਟ ਰੋਡ ਅਤੇ ਗੋਪਾਲ ਨਗਰ ਦੇ ਨੇੜੇ ਦੇ ਇਲਾਕਿਆਂ ਵਿਚ 19 ਦੁਕਾਨਦਾਰਾਂ ਦੇ ਮੌਕੇ ਤੇ ਚਲਾਣ ਕੱਟੇ ਗਏ ਅਤੇ ਪਬਲਿਕ ਸਥਾਨਾਂ ਤੇ ਸਿਗਰਟ ਪੀਣ ਵਾਲੇ 7 ਲੋਕਾਂ ਦੇ ਮੌਕੇ ਤੇ ਜੁਰਮਾਨਾਂ ਚਲਾਣ ਕੀਤੇ ਗਏ।ਪੰਜਾਬ ਸਰਕਾਰ ਵਲੋਂ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀਂ ਦਿੰਦਿਆ ਹਿਦਾਇਤਾਂ ਜਾਰੀ ਕੀਤੀਆਂ।ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋ ਇਸ ਮੌਕੇ ਤੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾਂ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ( ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾਂ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁਲੀ ਸਿਗਰਟ ਵੇਚਣਾਂ ਵੀ ਸਜਾ/ਜੁਰਮਾਨੇ ਯੋਗ ਅਪਰਾਧ ਹੈ।

Ads on article

Advertise in articles 1

advertising articles 2

Advertise