-->
ਆਓ 20  ਨਵੰਬਰ ਨੂੰ ਹਰਿਆਵਲ ਮੇਲਾ ਮਨਾਈਏ:- ਪ੍ਰਵੀਨ ਕੁਮਾਰ ਸੂਬਾ ਸੰਯੋਜਕ

ਆਓ 20 ਨਵੰਬਰ ਨੂੰ ਹਰਿਆਵਲ ਮੇਲਾ ਮਨਾਈਏ:- ਪ੍ਰਵੀਨ ਕੁਮਾਰ ਸੂਬਾ ਸੰਯੋਜਕ

ਆਓ 20 ਨਵੰਬਰ ਨੂੰ ਹਰਿਆਵਲ ਮੇਲਾ ਮਨਾਈਏ:- ਪ੍ਰਵੀਨ
ਕੁਮਾਰ ਸੂਬਾ ਸੰਯੋਜਕ
ਅੰਮ੍ਰਿਤਸਰ,18 ਨਵੰਬਰ (ਸੁਖਬੀਰ ਸਿੰਘ) - ਹਰਿਆਵਲ ਪੰਜਾਬ ਲਹਿਰ ਦੀ ਕਾਰਜ ਕਰਤਾਵਾਂ ਦੀ ਇੱਕ ਮੀਟਿੰਗ ਅੰਮ੍ਰਿਤਸਰ ਵਿਖੇ ਸ੍ਰੀ ਪ੍ਰਵੀਨ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 20 ਨਵੰਬਰ ਦਿਨ ਐਤਵਾਰ ਨੂੰ ਸੰਤ ਬਾਬਾ ਭੂਰੀਵਾਲੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ , ਨੇੜੇ ਗੁਰਦੁਆਰਾ ਖੂਹ ਭਾਈ ਮੰਝ ਸਿੰਘ ਵਿਖੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਵਿੱਚ ਪੰਜਾਬ ਜਲ ਸਰੰਕਸ਼ਨ ਸਹਿ ਪ੍ਰਮੁੱਖ ਸ੍ਰੀ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਯੁਨੀਵਰਸਟੀਜ ਆਫ ਹੈਲਥ ਸਾਇੰਸਿਸ ਸ੍ਰੀ ਅੰਮ੍ਰਿਤਸਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ।ਜ਼ਿਹਨਾਂ ਵੱਲੋਂ ਕੁਝ ਲੋੜੀਦੇਂ ਟੈਸਟ ਮੁਫ਼ਤ ਕੀਤੇ ਜਾਣਗੇ ਆਯੂਰਵੈਦਿਕ ਸੰਸਥਾਵਾਂ ਵੱਲੋਂ ਵੀ ਮੈਡੀਕਲ ਕੈਂਪ ਲਗਾਇਆ ਜਾਂਣਾ ਹੈ । ਇਸ ਸੰਸਥਾ ਦੇ ਸਿੱਖਿਆ ਪ੍ਰਤੀ ਕੰਮ ਕਰਨ ਵਾਲੇ ਸ੍ਰੀ ਮੁਕੇਸ਼ ਅਗਰਵਾਲ ਅਤੇ ਸ੍ਰੀ ਮਤੀ ਜਨਕ ਜੋਸ਼ੀ ਨੇ ਦੱਸਿਆ ਕਿ ਬੱਚਿਆਂ ਵਿੱਚ ਵਾਤਾਵਰਨ ਸੰਭਾਲ ਦੀ ਜਾਗਰੂਕਤਾ ਵਧਾਉਣ ਲਈ ਵਾਤਾਵਰਨ ਵਿਸ਼ਿਆਂ ਤੇ ਸਕੂਲੀ ਬੱਚਿਆਂ ਦੇ ਡਰਾਇੰਗ ਮੁਕਾਬਲੇ ਰਖਵਾਏ ਗਏ ਸਨ , ਜਿਨ੍ਹਾਂ ਵਿਚ ਨਕਦ ਇਨਾਮ ਰੱਖੇ ਗਏ ਸਨ ਇਹਨਾਂ ਮੁਕਾਬਲਿਆਂ ਵਿੱਚ ਵੱਡੇ ਪੱਧਰ ਤੇ ਬੱਚਿਆਂ ਦੇ ਸਾਮਿਲ ਹੋਣ ਦਾ ਅਨੁਮਾਨ ਹੈ । ਮਨਜੀਤ ਸਿੰਘ ਸੈਣੀ ਅਤੇ ਵਰਿੰਦਰ ਮਹਾਜਨ ਵਿਭਾਗ ਪ੍ਰਮੁੱਖ ਅੰਮ੍ਰਿਤਸਰ ਨੇ ਦੱਸਿਆ ਕਿ ਮੇਲੇ ਦੀ ਖਾਸ ਖਿੱਚ ਦਾ ਕਾਰਨ ਉੱਥੇ ਸਾਰੇ ਜਿਲਿਆਂ ਦੇ ਸਹਿਯੋਗ ਨਾਲ ਚੰਗੇ ਵਾਤਾਵਰਣ ਸੰਬੰਧੀ ਲੱਗਣ ਵਾਲੀਆਂ ਪ੍ਰਦ੍ਰਸ਼ਨੀਆਂ ਹਨ। ਜਿਸ 'ਚ ਕਰੀਬ 2000 ਕਿਸਾਨਾਂ, ਕੁਦਰਤੀ ਸਾਧਨਾਂ ਦੇ ਪ੍ਰੇਮੀਆਂ, ਵੱਖ -ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਕਾਲਜਾਂ ਯੂਨੀਵਰਸਿਟੀਆਂ ਤੇ ਸਕੂਲਾਂ ਦੇ ਵਿਦਿਆਰਥੀਆਂ/ਅਧਿਆਪਕ, ਵਾਤਾਵਰਨ ਸਾਇੰਸਦਾਨਾਂ, ਸਿੱਖ ਸਕਾਲਰਜ, ਹਿੰਦੂ ਸਕਾਲਰਜ ਅਤੇ ਸੰਤਾਂ ਮਹਾਪੁਰਸ਼ਾਂ ਨੇ ਭਾਗ ਲੈਣਾ ਹੈ। ਬੁਲਾਰਿਆਂ ਨੇ ਭਾਗ ਲਿਆ ਅਤੇ ਤੀਸਰੇ ਦਿਨ ਸਪੀਕਰ ਸਾਹਿਬ ਨਾਲ ਵਿਧਾਨ ਸਭਾ ਸਕਤਰੇਤ ਚ ਕੁਦਰਤੀ ਖੇਤੀ >ਖੁਰਾਕ>ਸਿਹਤ > ਵਾਤਾਵਰਨ ਦੇ ਅੰਤਰ --ਰਿਸ਼ਤੇ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ " ਦੇ ਫਲਸਫੇ ਅਨੁਸਾਰ ਬਰਕਰਾਰ ਰਖੇ ਜਾਨ ਦੀ ਮੰਗ / ਸਰਕਾਰੀ ਨੀਤੀ ਤੇ ਚਰਚਾ ਹੋਵੇਗੀ। ਇਸ ਚਰਚਾ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਡਾਕਟਰ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਸੰਸਥਾ, ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਕਰੀਬ 10 ਵਾਤਾਵਰਣ ਸਾਇੰਸਦਾਨ ਸਰਵ ਸ੍ਰੀ ਆਦਰਸ਼ ਪਾਲ ਵਿੱਜ ਚੇਅਰਮੈਨ ਪੰਜਾਬ ਪਾਲੂਸਨ ਕੰਟਰੋਲ ਬੋਰਡ, ਰੋਹਿਤ ਮੇਹਰਾ ਕਮਿਸ਼ਨਰ ਐਮ ਐਲ ਏ , ਕਾਫੀ ਆਈ ਏ ਐਸ, ਡਾਕਟਰ ਪ੍ਰੋਫ਼ੇਸਰ ਖੇਤੀ ਪਤਰਕਾਰ ਤੇ ਉਘੇ ਕੁਦਰਤੀ ਖੇਤੀ ਕਿਸਾਨਾ ਹਿੱਸਾ ਲੈਣ ਗੇ ,,,ਨਵੀ ਸਰਕਾਰ ਤੋ ਕਾਫੀ ਕੁਝ ਨਵਾ ਕੀਤਾ ਜਾਨ ਦੀ ਤਵ੍ਕੋੰ ਕੀਤੀ ਜਾ ਰਹੀ ਏ .ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਦੀਂ ਹੈ । 

Ads on article

Advertise in articles 1

advertising articles 2

Advertise