-->
ਜੈਪੁਰ ਦੀ ਸੰਸਥਾ ਵੱਲੋਂ ਡਾ. ਸਵਰਾਜ ਗਰੋਵਰ ਨੂੰ "ਅਖੰਡ ਭਾਰਤ ਸਨਮਾਨ-2022" ਨਾਲ ਸਨਮਾਨਿਤ

ਜੈਪੁਰ ਦੀ ਸੰਸਥਾ ਵੱਲੋਂ ਡਾ. ਸਵਰਾਜ ਗਰੋਵਰ ਨੂੰ "ਅਖੰਡ ਭਾਰਤ ਸਨਮਾਨ-2022" ਨਾਲ ਸਨਮਾਨਿਤ

ਜੈਪੁਰ ਦੀ ਸੰਸਥਾ ਵੱਲੋਂ ਡਾ. ਸਵਰਾਜ ਗਰੋਵਰ ਨੂੰ "ਅਖੰਡ ਭਾਰਤ
ਸਨਮਾਨ-2022" ਨਾਲ ਸਨਮਾਨਿਤ 
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) - ਜੈਪੁਰ ਦੀ ਸਮਾਜ ਸੇਵਾ ਵਿੱਚ ਅੱਗੇ ਸੰਸਥਾ ਸ਼੍ਰੀ ਸਤਯ ਇੰਦਰਾ ਫਾਊਂਡੇਸ਼ਨ ਨੇ ਰਾਸ਼ਟਰੀ ਏਕਤਾ ਦੇ ਪ੍ਰਤੀਕ ਲੋਹ ਪੁਰੂਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਤੇ ਡਾ. ਸਵਰਾਜ ਗਰੋਵਰ ਨੂੰ ਉਹਨਾਂ ਵੱਲੋ 1968 ਤੋਂ ਕੀਤੇ ਜਾ ਰਹੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਪਧਰ ਤੇ ਹਜ਼ਾਰਾ ਟੂਟੇ ਬਿਖਰੇ ਪਰਿਵਾਰਾਂ ਨੂੰ ਵਸਾ ਕੇ ਉਹਨਾਂ ਦੇ ਘਰਾਂ ਵਿਚ ਸ਼ਾਂਤੀ ਅਤੇ ਏਕਤਾ ਲਿਆਉਣ ਦੇ ਨਾਲ ਨਾਲ ਦੇਸ਼ ਵਿਦੇਸ਼ ਵਿਚ ਰਾਸ਼ਟਰੀ ਏਕਤਾ, ਅਖੰਡਤਾ, ਵਿਸ਼ਵ ਸ਼ਾਂਤੀ ਦੇ ਸੁਨੇਹੇ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਉਹਨਾਂ ਨੂੰ "ਭਾਰਤ ਅਖੰਡ ਸਨਮਾਨ-2022" ਨਾਲ ਸਨਮਾਨਿਤ ਕੀਤਾ ਗਿਆ। ਐਸ.ਐਸ.ਆਈ.ਐਫ ਸੰਸਥਾ ਦੀ ਸੰਸਥਾਪਕ ਰਾਸ਼ਟਰਪਤੀ ਪੁਰਸਕਾਰ ਅਤੇ ਅੰਤਰਾਸ਼ਟਰੀ ਪੁਰਸਕਾਰ ਪ੍ਰਾਪਤ ਸ਼੍ਰੀਮਤੀ ਐਸ ਸਮਰਿਤੀ ਸਾਰਸੱਵਤ ਅਤੇ ਉਹਨਾਂ ਦੀ ਟੀਮ ਬੇਸਹਾਰਾ ਦਾ ਸਹਾਰਾ ਬਣ ਚੁੱਕੇ ਹਨ। ਡਾ. ਗਰੋਵਰ ਵੱਲੋਂ ਨਵੀ ਦਿੱਲੀ ਵਿੱਚ 2 ਅਕਤੂਬਰ 1990 ਨੂੰ ਸ਼ਾਂਤੀ ਰੈਲੀ ਆਯੋਜਨ ਲਈ ਹਿਉਮਨ ਰਿਸੋਰਸਿਜ਼ ਐਂਡ ਡਿਵੇਲਪਮੇਂਟ ਮਨਿਸ਼ਟਰੀ ਦਿੱਲੀ ਨੇ "ਨੈਸ਼ਨਲ ਹਾਰਮਨੀ ਅਵਾਰਡ-1990", 20 ਅਗਸਤ 1994 ਨੂੰ ਸਦਭਾਵਨਾ ਰੈਲੀ ਦੇ ਆਯੋਜਨ ਲਈ (ਆਲ ਇੰਡੀਆ ਸੈਂਟਰ ਫਾਰ ਅਰਬਨ ਅਤੇ ਰੂਰਲ ਡਵੈਲਪਮੈਂਟ ਨਵੀ ਦਿੱਲੀ ਸਰਕਾਰ) ਨੇ "ਸਦਭਾਵਨਾ ਅਵਾਰਡ-1994" ਅਤੇ 26 ਨਵੰਬਰ 2017 ਨੂੰ ਇੰਟਰਨੈਸ਼ਨਲ ਹਯੂਮਨ ਰਾਇਟਜ਼ ਫੇਡਰੇਸ਼ਨ ਪੂਨਾ ਨੇ "ਨੇਸ਼ਨਲ ਯੂਨਿਟੀ ਅਵਾਰਡ-9017" ਅਤੇ ਹੋਰ ਕਈ ਪ੍ਰਾਂਤਾ ਅਤੇ ਦੇਸ਼ਾ ਤੋਂ ਏਕਤਾ ਅਵਾਰਡ ਦਿੱਤੇ ਗਏ। ਅੰਤਰਾਸ਼ਟਰੀ ਸਤਰ ਤੇ ਯੂ.ਕੇ (ਲੰਦਨ), ਯੂਰੋਪ (ਹਾਲੈਂਡ) ਸਾਊਥ ਅਮਰੀਕਾ (ਸੂਰੀਨਾਮ, ਗੁਯਾਨਾ), ਆਸਟ੍ਰੇਲੀਆ (ਮੇਲਬਾਰਨ ਅਤੇ ਸਿਡਨੀ), ਬੈਕਾਕ (2 ਵਾਰ), ਸਿੰਗਾਪੁਰ, ਚਾਈਨਾ, ਸ਼੍ਰੀ ਲੰਕਾ, ਨੇਪਾਲ (3 ਵਾਰ), ਮਯਾਂਮਾਰ (ਬਰਮਾ), ਮਾਰਿਸ਼ਸ ਆਦਿ ਦੇਸ਼ਾ ਨੇ ਡਾ. ਸਵਰਾਜ ਗਰੋਵਰ ਨੂੰ ਉਹਨਾਂ ਦੇ ਜੀਵਨ ਵਿੱਚ ਕੀਤੇ ਰਚਨਾਤਮਕ ਕੰਮਾ ਲਈ ਸਨਮਾਨਿਤ ਕੀਤਾ। ਡਾ. ਗਰੋਵਰ ਨੇ ਪ੍ਰਬੰਧਕਾ ਦਾ ਧੰਨਵਾਦ ਕੀਤਾ, ਉਹਨਾਂ ਨੇ ਅਵਾਰਡ ਨੂੰ ਆਪਣੇ ਸ਼ੂਭਚਿੰਤਕਾ ਨੂੰ ਭੇਟ ਕੀਤਾ।

Ads on article

Advertise in articles 1

advertising articles 2

Advertise