-->
ਸਤਿਅਮ ਇੰਸਟੀਚਿਊਟ ਵਿਖੇ ਟੈਕਨੋ ਮੇਲੇ 2022 ਦਾ ਆਰੰਭ

ਸਤਿਅਮ ਇੰਸਟੀਚਿਊਟ ਵਿਖੇ ਟੈਕਨੋ ਮੇਲੇ 2022 ਦਾ ਆਰੰਭ

ਸਤਿਅਮ ਇੰਸਟੀਚਿਊਟ ਵਿਖੇ ਟੈਕਨੋ
ਮੇਲੇ 2022 ਦਾ ਆਰੰਭ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) - ਸਤਿਅਮ ਇੰਸਟੀਚਿਊਟ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਟੈਕਨੋ ਮੇਲੇ ਦੀ ਆਰੰਭਤਾ ਐੱਸ.ਬੀ.ਐੱਸ.ਗਰੁੱਪ ਆਫ ਐਜੂਕੇਸ਼ਨ ਦੇ ਐੱਮ.ਡੀ.ਡਾ.ਰਜੇਸ਼ ਭਾਰਦਵਾਜ ਨੇ ਸ਼ਮਾ ਰੌਸ਼ਨ ਕਰਕੇ ਕੀਤੀ । ਇਸ ਮੌਕੇ 'ਤੇ ਜਗਸੀਰ ਸਿੰਘ ਤਹਿਸੀਲਦਾਰ ਲੋਪੋਕੇ ਤੇ ਸਤਿਅਮ ਭਾਰਦਵਾਜ ਹਾਜ਼ਰ ਸਨ । ਇਸ ਟੈਕਨੋ ਮੇਲੇ ਵਿੱਚ 25 ਸਕੂਲਾਂ, ਕਾਲਜਾਂ ਦੇ 500 ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਪਰੋਜੈਕਟ ਡਿਸਪਲੇ, ਸਵਾਲ ਜਵਾਬ, ਸੱਭਿਆਚਾਰਕ ਸਰਗਰਮੀਆਂ ਸੋਲੋ ਡਾਂਸ, ਗਰੁੱਪ ਡਾਂਸ, ਗਰੁੱਪ ਗੀਤ, ਇੰਸਟਾ ਰੀਲ ਵਰਗੀਆਂ ਸਰਗਰਮੀਆਂ ਵਿੱਚ ਹਿੱਸਾ ਲਿਆ । ਇਨ੍ਹਾਂ ਸਰਗਰਮੀਆਂ ਵਿੱਚ ਸਾਰੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ । ਵਿਦਿਆਰਥੀਆਂ ਵੱਲੋਂ ਸਕਿੰਟਾਂ ਪੇਸ਼ ਕਰਕੇ ਨਸ਼ਿਆਂ ਤੋਂ ਬੱਚਣ ਲਈ ਪੇ੍ਰਿਆ । ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਲੋਕ ਗੀਤਾਂ ਨੇ ਵੀ ਹਾਜ਼ਰੀਨ ਦੇ ਮਨਾਂ ਨੂੰ ਮੋਹਿਆ । ਜੱਜਾਂ ਨੇ ਸਾਰੀਆਂ ਟੀਮਾਂ ਦਾ ਜਾਇਜਾ ਲਿਆ । ਟੈਕਨੋ ਮੇਲੇ ਦੇ ਦੂਸਰੇ ਦਿਨ ਟੈਕਨੀਕਲ ਤੇ ਸੱਭਿਆਚਾਰਕ ਸਰਗਰਮੀਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।  

Ads on article

Advertise in articles 1

advertising articles 2

Advertise