-->
ਉਤਸ਼ਾਹ, ਜ਼ਿੰਦਗੀ ਜਿਊਣ ਦਾ ਢੰਗ ਨੌਜਵਾਨ ਬੱਚੇ-ਬੱਚੀਆਂ ਲਈ ਸਮਾਗਮ 26 ਨਵੰਬਰ ਦਿਨ ਸ਼ਨੀਵਾਰ

ਉਤਸ਼ਾਹ, ਜ਼ਿੰਦਗੀ ਜਿਊਣ ਦਾ ਢੰਗ ਨੌਜਵਾਨ ਬੱਚੇ-ਬੱਚੀਆਂ ਲਈ ਸਮਾਗਮ 26 ਨਵੰਬਰ ਦਿਨ ਸ਼ਨੀਵਾਰ

ਉਤਸ਼ਾਹ, ਜ਼ਿੰਦਗੀ ਜਿਊਣ ਦਾ ਢੰਗ ਨੌਜਵਾਨ ਬੱਚੇ-ਬੱਚੀਆਂ ਲਈ
ਸਮਾਗਮ 26 ਨਵੰਬਰ ਦਿਨ ਸ਼ਨੀਵਾਰ
ਅੰਮ੍ਰਿਤਸਰ, 22 ਨਵੰਬਰ(ਸੁਖਬੀਰ ਸਿੰਘ) - ਬਾਬਾ ਦੀਪ ਸਿੰਘ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ,ਭਾਈ ਅਮਨਦੀਪ ਸਿੰਘ ਜੀ ਵੱਲੋਂ ਨੌਜਵਾਨਾਂ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਮਿਤੀ 26 ਨਵੰਬਰ ਦਿਨ ਸ਼ਨੀਵਾਰ ਸਮਾਂ ਦੁਪਹਿਰ 12 ਤੋਂ 2 ਵਜੇ ਤੱਕ ਗੁਰੂ ਨਾਨਕ ਭਵਨ, ਸਿਟੀ ਸੈਂਟਰ ,ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਆਪ ਜੀ ਨੇ ਟਰੱਸਟ ਦੇ ਨੰਬਰਾ ਤੇ ਸਪੰਰਕ ਕਰਕੇ ਗੂਗਲ ਤੇ ਜਾ ਕੇ ਉਸ ਲਿੰਕ ਵਿਚ ਇਕ ਫਾਰਮ ਭਰਨਾ ਹੈ । ਜਿਸ ਨਾਲ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ। ਇਸ ਮੋਕੇ  ਭਾਈ ਅਮਨਦੀਪ ਸਿੰਘ ਜੀ ਨੇ ਸਮਾਗਮ ਸੰਬੰਧੀ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ। ਉਪਰੰਤ ਭਾਈ ਸਾਹਿਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ' ਨਵੀਂ ਸੋਚ ਨਵਾਂ ਆਗਾਜ਼' ਇਹ ਪ੍ਰੋਗਰਾਮ 15 ਸਾਲ ਤੋਂ 40 ਸਾਲ ਤੱਕ  ਦੇ ਬੱਚੇ ਬੱਚੀਆ ਨੂੰ ਉਤਸ਼ਾਹ ਕਰਨ ਲਈ ,ਨਸ਼ਿਆਂ ਨੂੰ ਦੂਰ ਕਰਨ ਲਈ,ਅਜੋਕੇ ਸਮੇਂ ਵਿੱਚ ਜ਼ਿੰਦਗੀ ਜਿਊਣ ਦਾ ਢੰਗ,ਕਿਵੇਂ ਅਸੀਂ ਜ਼ਿੰਦਗੀ ਚ ਖੁਸ਼ ਰਹਿ ਸਕਦੇ ਹਾਂ ,ਇਸ ਦੌਰਾਨ ਬੱਚਿਆ ਨੂੰ ਢੰਗ ਦੱਸਿਆ ਜਾਵੇਗਾ ਕਿ ਕਿਵੇ ਉਹ ਜਿੰਦਗੀ ਦੇ ਆਉਣ ਵਾਲੇ ਸਮੇ ਚ ਦੁਨਿਆਵੀ ਤੇ ਅਧਾਤਿਮਿਕ ਤੋਰ ਕਿਵੇਂ ਤਰੱਕੀ ਕਰ ਸਕਦੇ ਹਨ।  ਇਸ ਸਮਾਗਮ ਨਾਲ ਨੋਜਵਾਨ ਪੀੜੀ ਨੂੰ ਚੰਗੀ ਸਿੱਖਿਆ ਤੇ  ਨਵੀ ਦਿਸਾ ਮਿਲੇਗੀ ਅਤੇ ਸਮਾਜਿਕ ਬੁਰਿਆਈਆ ਦਾ ਅੰਤ ਹੋਵੇਗਾ। ਭਾਈ ਸਾਹਿਬ ਵੱਲੋਂ ਨੌਜਵਾਨ ਬੱਚੇ-ਬੱਚੀਆਂ ਨੂੰ ਬੇਨਤੀ ਇਸ ਪਰੋਗਰਾਮ ਵਿਚ ਹਿੱਸਾ ਲਾਜਮੀ ਹੈ ਕਿਸੇ ਨੇ ਵੀ ਗੈਰ ਹਾਜਰ ਨਹੀ ਹੋਣਾ । ਇਸ ਮੋਕੇ ਭਾਈ ਅਮਿਤੇਸ਼ਵਰ ਸਿੰਘ, ਭਾਈ ਗੁਰਚਰਨ ਸਿੰਘ ,ਭਾਈ ਜਸਵਿੰਦਰ ਸਿੰਘ ,ਭਾਈ ਸਿਮਰਨਜੀਤ ਸਿੰਘ ,ਭਾਈ ਮਨਮੀਤ ਸਿੰਘ ,ਪ੍ਰਿੰਸੀਪਲ ਆਰਤੀ ਸੂਦ, ਭਾਈ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।।

Ads on article

Advertise in articles 1

advertising articles 2

Advertise