-->
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ 265 ਵਾਂ ਸ਼ਹੀਦੀ ਦਿਹਾੜਾ - ਮੈਨੇਜਰ ਸ੍ਰ ਹਰਪ੍ਰੀਤ ਸਿੰਘ ਜੀ

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ 265 ਵਾਂ ਸ਼ਹੀਦੀ ਦਿਹਾੜਾ - ਮੈਨੇਜਰ ਸ੍ਰ ਹਰਪ੍ਰੀਤ ਸਿੰਘ ਜੀ

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ
ਮਨਾਇਆ ਗਿਆ 265 ਵਾਂ ਸ਼ਹੀਦੀ ਦਿਹਾੜਾ - ਮੈਨੇਜਰ ਸ੍ਰ ਹਰਪ੍ਰੀਤ ਸਿੰਘ ਜੀ
ਅੰਮ੍ਰਿਤਸਰ,17 ਨਵੰਬਰ (ਸੁਖਬੀਰ ਸਿੰਘ) - ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਦੀ ਖਾਤਿਰ ਆਪਾ ਵਾਰਨ ਵਾਲੇ ਅਣਖੀਲੇ ਜਰਨੈਲ ;ਸੂਰਬੀਰ ਯੋਧੇ,ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 265 ਵਾਂ ਸ਼ਹੀਦੀ ਦਿਹਾੜਾ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਸਹਿਯੋਗ ਅਤੇ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਸ੍ਰ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖ ਪ੍ਰੰਪਰਾਵਾਂ ਨੂੰ ਮੁੱਖ ਰੱਖਦਿਆ ਖਾਲਸਾਈ ਜਾਹੋ -ਜਲਾਲ ਨਾਲ ਮਨਾਇਆ ਗਿਆ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੇ ਆਏ ਮੁੱਖ ਵਾਕ ਦੀ ਕਥਾ ਉਪਰੰਤ ਬਾਬਾ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆ ਭਰਭੂਰ ਜਾਣਕਾਰੀ ਦਿੱਤੀ ।"ਉਨ੍ਹਾ ਕਿ ਐਸੇ ਸੂਰਬੀਰ ਯੋਧਿਆਂ ਦੇ ਦਿਹਾੜੇ ਮਨਾਉਣ ਦਾ ਮੁੱਖ ਉਦੇਸ਼ ਇਹੀ ਹੈ ਕਿ ਅਸੀ ਉਹਨਾ ਵਲੋ ਦਰਸਾਏ ਮਾਰਗ ਤੇ ਪਹਿਰਾ ਦਿੰਦਿਆ ਬਾਣੀ ਅਤੇ ਬਾਣੇ ਦਾ ਸਤਿਕਾਰ ਕਰਦਿਆ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣਨ ਦਾ ਯਤਨ ਕਰੀਏ "।ਉਨ੍ਹਾ ਪ੍ਰਬੰਧਕਾ ਵਲੋ ਕੀਤੇ ਜਾ ਰਹੇ ਕਾਰਜਾ ਦੀ ਸਰਾਹਨਾ ਕਰਦਿਆਂ ਅੰਮ੍ਰਿਤ ਵੇਲੇ ਤੋ ਨਤਮਸਤਕ ਹੋਣ ਲਈ ਘੰਟਿਆਂ ਬੱਧੀ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਵਾਲੀ ਸੰਗਤ ਦਾ ਧੰਨਵਾਦ ਕਰਦਿਆ ਜੀ ਆਇਆ ਕਿਹਾ ਪ੍ਰਬੰਧਕਾ ਵਲੋ ਉਨਾ ਨੂੰ ਸਨਮਾਨਿਤ ਕੀਤਾ ਗਿਆ ਸ਼ਾਮ ਚਾਰ ਵਜੇ ਤੋ ਦੇਰ ਰਾਤ ਤੱਕ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਗੁਰੂ ਘਰ ਦੇ ਮਹਾਨ ਅਤੇ ਪੰਥ ਪ੍ਰਸਿੱਧ ਕੀਰਤਨੀਏ ਅਤੇ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਬਲਵਿੰਦਰ ਸਿੰਘ ਲੋਪੋਕੇ, ਭਾਈ ਸਰੂਪ ਸਿੰਘ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਭਾਈ ਗੁਰਚਰਨ ਸਿੰਘ ਰਸੀਆ ਲੁਧਿਆਣਾ ਭਾਈ ਨਿਰਮਲ ਸਿੰਘ ਨੂਰ ਬੀਬਾ ਆਸ਼ੂਪਰੀਤ ਕੌਰ ਭਾਈ ਦਵਿੰਦਰ ਸਿੰਘ ਗੁਲਬਾਗ ਸਿੰਘ ਜਲੰਧਰ ਭਾਈ ਤਰਜਿੰਦਰ ਸਿੰਘ ਅੰਮ੍ਰਿਤਸਰ ਸੰਗੀਤ ਸਭਾ ਭਾਈ ਗੁਰਇਕਬਾਲ ਸਿੰਘ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਬੀਬੀ ਕੋਲਾ ਜੀ ਭਲਾਈ ਕੇਂਦਰ ਵਾਲੇ ਆਦਿ ਨੇ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਅਤੇ ਵਾਰਾਂ ਸੁਣਾ ਕੇ ਸੰਗਤਾ "ਚ ਬੀਰਰਸ ਪੈਦਾ ਕਰਦਿਆਂ ਨਿਹਾਲ ਕੀਤਾ ।ਇਸ ਮੌਕੇ ਉਚੇਚੇ ਤੌਰ ਤੇ ਨਿਮਾਣੇ ਸੇਵਕ ਵਜੋ ਨਤਮਸਤਕ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਚਰਨਾ "ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ।ਇਸ ਮੌਕੇ ਹੋਰਨਾ ਤੋ ਇਲਾਵਾ ਸ੍ ਪ੍ਤਾਪ ਸਿੰਘ ਜੀ ਸਕੱਤਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਦੀਪ ਸਿੰਘ ਫਰਾਂਸ਼, ਗੁਰਦੀਪ ਸਿੰਘ ਫਰਾਸ਼,ਸੁਖਵਿੰਦਰ ਸਿੰਘ ਭੰਗਾਲਾ, ਕੁਲਦੀਪ ਸਿੰਘ ਗ੍ਰੰਥੀ, ਜਰਨੈਲ ਸਿੰਘ ਗਰੰਥੀ, ਸਤਿੰਦਰ ਪਾਲ ਸਿੰਘ ਜਗਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਸਾਂਘਾ, ਸਵਰਨ ਸਿੰਘ ਭਾਟੀਆ ਮੁੱਖ ਸੇਵਾਦਾਰ ਸੇਵਕ ਜੱਥਾ ਇਸ਼ਨਾਨ ਅੰਮ੍ਰਿਤਵੇਲਾ, ਗੁਰਜੀਤ ਸਿੰਘ ਗੀਟੂ ਹਲਦੀ ਵਾਲੇ, ਭਾਈ ਤਰਵਿੰਦਰ ਸਿੰਘ ਇੰਚਾਰਜ, ਭਾਈ ਸੰਤੋਖ ਸਿੰਘ ਗਾਗਰੀ, ਭਾਈ ਸਤਨਾਮ ਸਿੰਘ ਗਾਗਰੀ ਹਰਜਿੰਦਰ ਸਿੰਘ ਬੈਂਕ ਵਾਲੇ, ਰਛਪਾਲ ਸਿੰਘ ਹੈਪੀ ਮੁੱਖ ਸੇਵਾਦਾਰ ਨਿਤਨੇਮ ਸੇਵਕ ਜਥਾ ਰਕੇਸ਼ ਕੁਮਾਰ (ਸਵਾਮੀ ਜੀ )ਮੰਚ ਸੰਚਾਲਿਕ ਦਵਿੰਦਰ ਸਿੰਘ, ਭਾਈ ਅਜੀਤ ਸਿੰਘ ,ਭਾਈ ਜੋਗਿੰਦਰ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਦਰਬਾਰ ਸਾਹਿਬ /ਗੁਰਦੁਆਰਾ ਬੀਬੀ ਕੋਲਾ ਜੀ ,ਭਾਈ ਨਛੱਤਰ ਸਿੰਘ ,ਭਾਈ ਹਰਪ੍ਰੀਤ ਸਿੰਘ ਭਾਈ ਗੁਰਿੰਦਰ ਸਿੰਘ ਰਿੰਕੂ ਵੀਰ ਜੀ ,ਆਦਿ ਹਾਜਰ ਸਨ ।ਮੈਨੇਜਰ ਸ੍ ਹਰਪ੍ਰੀਤ ਸਿੰਘ ਜੀ ਨੇ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆ ਅਤੇ ਵੱਖ ਵੱਖ ਸੇਵਾਵਾ ਨਿਭਾਉਣ ਵਾਲੇ ਗੁਰਮੁੱਖਾ ਨੂੰ ਆਪਣੇ ਕਰ ਕਮਲਾ ਨਾਲ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਸ ਕਮਿਸ਼ਨਰ ਸਾਹਿਬ ਜੀ ਵਲੋ ਕਿਸੇ ਅਣ ਸੁਖਾਵੀ ਘਟਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਸੰਗਤਾ ਦੀ ਸਹੂਲਤ ਲਈ ਮੈਡੀਕਲ ਕੈਂਪ ਵੀ ਲਗਾਏ ਗਏ ਸਨ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਸ਼ਹਿਰ ਦੀਆਂ ਸੰਗਤਾਂ ਵੱਲੋ ਚੋਵੀ ਘੰਟੇ ਗੁਰੂ ਕੇ ਅਤੁੱਟ ਲੰਗਰ ਲਗਾਏ ਵਰਤਾਏ ਗਏ।

Ads on article

Advertise in articles 1

advertising articles 2

Advertise