300 ਕਿਲੋ ਲਾਹਣ ਸਮੇਤ ਦੋਸ਼ੀ ਕਾਬੂ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) - ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ.ਹਰਪਾਲ ਸਿੰਘ ਸੋਹੀ ਵੱਲੋਂ ਨਸ਼ਿਆਂ ਖਿਲਾਫ਼ ਜਬਰਦਸਤ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸਦੇ ਤਹਿਤ ਅੱਜ ਥਾਣਾ ਲੋਪੋਕੇ ਦੇ ਅਧੀਨ ਆਉਂਦੀ ਪੁਲਿਸ ਚੌਕੀ ਰਾਮ ਤੀਰਥ ਦੇ ਇੰਚਾਰਜ ਜੋਗਿੰਦਰ ਸਿੰਘ ਏ.ਐੱਸ.ਆਈ, ਏ.ਐੱਸ.ਆਈ.ਕੁਲਬੀਰ ਸਿੰਘ, ਏ.ਐੱਸ.ਆਈ.ਕਸ਼ਮੀਰ ਸਿੰਘ, ਕਾਂਸਟੇਬਲ ਪ੍ਭਜੀਤ ਸਿੰਘ ਨੇ ਮੁਖਬਰ ਵੱਲੋਂ ਮਿਲੀ ਇਤਲਾਹ ਅਨੁਸਾਰ ਪਿੰਡ ਖਿਆਲਾ ਕਲਾਂ ਦੇ ਰਹਿਣ ਵਾਲੇ ਸਾਜਨ ਸਿੰਘ ਪੁੱਤਰ ਮਹਿਮਾਨ ਸਿੰਘ ਦੇ ਘਰ ਛਾਪੇਮਾਰੀ ਕਰਕੇ ਉਸਨੂੰ 300 ਕਿਲੋਗਰਾਮ ਲਾਹਣ ਸਮੇਤ ਕਾਬੂ ਕਰਕੇ ਉਸ ਵਿਰੁੱਧ ਪਰਚਾ ਦਰਜ ਕੀਤਾ ਹੈ ।