-->
ਬਾਬਾ ਨਾਨਕ ਮਿਸ਼ਨ ਸੁਸਾਇਟੀ ਨੇ ਲਗਾਇਆ ਲੰਗਰ

ਬਾਬਾ ਨਾਨਕ ਮਿਸ਼ਨ ਸੁਸਾਇਟੀ ਨੇ ਲਗਾਇਆ ਲੰਗਰ

ਬਾਬਾ ਨਾਨਕ ਮਿਸ਼ਨ ਸੁਸਾਇਟੀ ਨੇ
ਲਗਾਇਆ ਲੰਗਰ
ਆਉਣ ਵਾਲੇ ਸਮੇਂ 'ਚ ਸੋਸਾਇਟੀ ਲੋਡ਼ਵੰਦ ਧੀਆਂ ਦੇ ਆਨੰਦ ਕਾਰਜ ਕਰਵਾਏਗੀ : ਭਗਵੰਤ ਸਿੰਘ ਟੋਨੀ
ਅੰਮ੍ਰਿਤਸਰ, 1 ਨਵੰਬਰ ( ਸੁਖਬੀਰ ਸਿੰਘ ) - ਬਾਬਾ ਨਾਨਕ ਮਿਸ਼ਨ ਸੁਸਾਇਟੀ ਵੱਲੋਂ ਇਲਾਕਾ ਨਿਊ ਆਜ਼ਾਦ ਨਗਰ ਸੁਲਤਾਨਵਿੰਡ ਰੋਡ ਮੇਨ ਬਾਜ਼ਾਰ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੜ੍ਹੀ-ਚਾਵਲ ਦੇ ਲੰਗਰ ਲਗਾਏ ਗਏ। ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਪ੍ਰਧਾਨ ਭਗਵੰਤ ਸਿੰਘ ਟੋਨੀ, ਸੇਵਾਦਾਰ ਸੁਖਵਿੰਦਰ ਸਿੰਘ ਕਾਲਾ, ਕੰਵਲਜੀਤ ਸਿੰਘ ਬੱਲੀ, ਅਵਤਾਰ ਸਿੰਘ ਰਾਜੂ, ਉਪਕਾਰ ਸਿੰਘ ਬਿੱਟੂ, ਸ਼ਮਸ਼ੇਰ ਸਿੰਘ ਸੋਨੂੰ ਆਦਿ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਭਗਵੰਤ ਸਿੰਘ ਟੋਨੀ ਨੇ ਕਿਹਾ ਕਿ ਬਾਬਾ ਨਾਨਕ ਵੱਲੋਂ ਚਲਾਇਆ ਗਿਆ ਲੰਗਰ ਅੱਜ ਵੀ ਬਾਬੇ ਨਾਨਕ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਜਾਰੀ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਮਿਸ਼ਨ ਸੋਸਾਇਟੀ ਸਮੇਂ ਸਮੇਂ ਤੇ ਲੋਕ ਭਲਾਈ ਕਾਰਜ ਕਰਦੀ ਰਹਿੰਦੀ ਹੈ, ਆਉਣ ਵਾਲੇ ਸਮੇਂ ਵਿੱਚ ਧੀਆਂ ਦੇ ਆਨੰਦ ਕਾਰਜਾਂ ਦਾ ਉਪਰਾਲਾ ਵੀ ਸੋਸਾਇਟੀ ਵੱਲੋੰ ਕੀਤਾ ਜਾਵੇਗਾ। 

Ads on article

Advertise in articles 1

advertising articles 2

Advertise