-->
ਨਸ਼ਾ ਤਸ਼ਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਰੱਖੀ ਜਾ ਰਹੀ ਹੈ ਬਾਜ਼ ਅੱਖ: ਚੌਂਕੀ ਇੰਚਾਰਜ ਜੋਗਿੰਦਰ ਸਿੰਘ ਬੰਬ

ਨਸ਼ਾ ਤਸ਼ਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਰੱਖੀ ਜਾ ਰਹੀ ਹੈ ਬਾਜ਼ ਅੱਖ: ਚੌਂਕੀ ਇੰਚਾਰਜ ਜੋਗਿੰਦਰ ਸਿੰਘ ਬੰਬ

ਨਸ਼ਾ ਤਸ਼ਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਰੱਖੀ ਜਾ
ਰਹੀ ਹੈ ਬਾਜ਼ ਅੱਖ: ਚੌਂਕੀ ਇੰਚਾਰਜ ਜੋਗਿੰਦਰ ਸਿੰਘ ਬੰਬ
‘ਪੱਤਰਕਾਰਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ’ 
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ/ਲਖਬੀਰ ਸਿੰਘ)- ਪੁਲਿਸ ਚੌਂਕੀ ਰਾਮ ਤੀਰਥ ਦੇ ਇੰਚਾਰਜ ਏ.ਐਸ.ਆਈ ਸ. ਜੋਗਿੰਦਰ ਸਿੰਘ ਬੰਬ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਦੱਸਿਆ ਕਿ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਮਾਣਯੋਗ ਐਸ.ਐਸ.ਪੀ. ਸ੍ਰੀ ਸਵੱਪਨ ਸ਼ਰਮਾ ਆਈ.ਪੀ.ਐਸ, ਡੀ.ਐਸ.ਪੀ ਅਟਾਰੀ ਸ੍ਰੀ ਪ੍ਰਵੇਸ਼ ਚੋਪੜਾ ਅਤੇ ਥਾਣਾ ਲੋਪੋਕੇ ਦੇ ਐਸ.ਐਚ.ਓ ਸ. ਹਰਪਾਲ ਸਿੰਘ ਸੋਂਹੀ ਜੀ ਦੀਆਂ ਸਖਤ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਪੂਰੀ ਤਰ੍ਹਾਂ ਬਾਜ਼ ਅੱਖ ਰੱਖੀ ਜਾ ਰਹੀ ਹੈ ਤੇ ਵੱਖ-ਵੱਖ ਨਾਕਿਆਂ ‘ਤੇ ਪੁਲਿਸ ਵਲੋਂ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਚੌਂਕੀ ਇੰਚਾਰਜ ਸ. ਜੋਗਿੰਦਰ ਸਿੰਘ ਬੰਬ ਨੇ ਕਿਹਾ ਕਿ ਪੁਲਿਸ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਪੁੱਟਣ ਲਈ ਜਨਤਾ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ਼ ਆਉਣ ਨਹੀਂ ਤਾਂ ਕਾਨੂੰਨ ਆਨੁਸਾਰ ਉਨ੍ਹਾਂ ‘ਤੇ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਿਲਾਖਾ ਪਿੱਛੇ ਭੇਜਣ ਤੋਂ ਰਤਾ ਭਰ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਚੌਂਕੀ ਇੰਚਾਰਜ ਸ. ਜੋਗਿੰਦਰ ਸਿੰਘ ਬੰਬ ਨੇ ਅਖੀਰ ਵਿਚ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਬਿੰਨ੍ਹਾਂ ਕਿਸੇ ਡਰ-ਡੁੱਕਰ ਤੋਂ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦੇਣ ਤਾਂ ਜੋ ਇਲਾਕੇ ‘ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। 

Ads on article

Advertise in articles 1

advertising articles 2

Advertise