-->
ਖ਼ਾਲਸਾ ਕਾਲਜ ਸਕੂਲ ਦੇ ਅਧਿਆਪਕ ਸੁਖਬੀਰ ਸਿੰਘ ਖੁਰਮਣੀਆਂ ਹੋਏ ਸੇਵਾ ਮੁਕਤ

ਖ਼ਾਲਸਾ ਕਾਲਜ ਸਕੂਲ ਦੇ ਅਧਿਆਪਕ ਸੁਖਬੀਰ ਸਿੰਘ ਖੁਰਮਣੀਆਂ ਹੋਏ ਸੇਵਾ ਮੁਕਤ

ਖ਼ਾਲਸਾ ਕਾਲਜ ਸਕੂਲ ਦੇ ਅਧਿਆਪਕ ਸੁਖਬੀਰ ਸਿੰਘ
ਖੁਰਮਣੀਆਂ ਹੋਏ ਸੇਵਾ ਮੁਕਤ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) - ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਸੁਖਬੀਰ ਸਿੰਘ ਖੁਰਮਣੀਆਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੂੰ ਸੰਸਥਾ ਦੇ ਪ੍ਰਿੰ: ਡਾ: ਇੰਦਰਜੀਤ ਸਿੰਘ ਗੋਗੋਆਣੀ ਅਤੇ ਸਮੂਹ ਸਟਾਫ਼ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਪੱਤਰ ਦੇ ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਬੋਲਦਿਆਂ ਕਿਹਾ ਕਿ ਇਹਨਾਂ 28 ਸਾਲ ਇਸ ਸੰਸਥਾ 'ਚ ਸੇਵਾ ਨਿਭਾਈ। ਇਹ ਹਮੇਸ਼ਾਂ ਹੀ ਆਪਣੇ ਸੇਵਾ ਕਾਲ ਦੌਰਾਨ ਸੰਸਥਾ ਦੀ ਬਿਹਤਰੀ ਲਈ ਯਤਨਸ਼ੀਲ ਰਹੇ ।ਇਹਨਾਂ ਸਭਿਆਚਾਰਕ ਗਤੀਵਿਧੀਆਂ ਲਈ ਚੰਗੀ ਜ਼ਿੰਮੇਵਾਰੀ ਨਿਭਾਈ ਅਤੇ ਸਕੂਲ ਪ੍ਰਾਪਤੀਆਂ 'ਤੇ ਅਧਾਰਿਤ ਮੈਗਜ਼ੀਨ 'ਬਿਬੇਕਸਰ' ' ਬਤੌਰ ਸੰਪਾਦਕ (ਪੰਜਾਬੀ ਵਿਭਾਗ) ਸੇਵਾਵਾਂ ਨਿਭਾਉਂਦੇ ਰਹੇ। ਉਹਨਾਂ ਕਿਹਾ ਕਿ ਇਹਨਾਂ ਸਕੂਲ ਦੀ ਹਰੇਕ ਪ੍ਰਾਪਤੀ ਸਮੇਂ ਫੋਟੋਗ੍ਰਾਫੀ ਅਤੇ ਖ਼ਬਰਾਂ ਭੇਜਣ ਲਈ ਸੰਸਥਾ ਵਾਸਤੇ ਸਮਰਪਿਤ ਭਾਵਨਾ ਨਾਲ਼ ਕੰਮ ਕੀਤਾ। ਸਕੂਲ ਅਧਿਆਪਕਾਂ ਚ ਰਾਜਬਿੰਦਰ ਸਿੰਘ,ਸ਼ਰਨਜੀਤ ਸਿੰਘ, ਰਣਕੀਰਤ ਸਿੰਘ ਸ੍ਰੀਮਤੀ ਮੋਨਿਕਾ,ਮਰਕਸਪਾਲ ਗੁਮਟਾਲਾ ਸ੍ਰੀਮਤੀ ਕੁਲਦੀਪ ਕੌਰ ਨੇ ਸਕੂਲ ਵਿੱਚ ਸੁਖਬੀਰ ਸਿੰਘ ਖੁਰਮਣੀਆਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਸੰਸਥਾ ਤੋਂ ਸੇਵਾਮੁਕਤ ਹੋਏ ਅਧਿਆਪਕ ਵੀ ਸੁਖਬੀਰ ਸਿੰਘ ਖੁਰਮਣੀਆਂ ਨਾਲ ਅਪਣੱਤ ਦਾ ਅਹਿਸਾਸ ਕਰਵਾਉਂਦਿਆਂ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਏ। ਨਾਮਵਰ ਚਿੱਤਰਕਾਰ ਕੁਲਵੰਤ ਸਿੰਘ ਗਿੱਲ, ਕੁਲਦੀਪ ਸਿੰਘ ਵੀ. ਪੀ, ਅਤੇ ਰਮੇਸ਼ ਭਨੋਟ ਨੇ ਵੀ ਸੁਖਬੀਰ ਸਿੰਘ ਖੁਰਮਣੀਆਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆ ਬੀਤੇ ਸਮੇਂ ਦੀਆਂ ਭਾਵਪੂਰਤ ਯਾਦਾਂ ਤਾਜ਼ੀਆਂ ਕੀਤੀਆਂ। ਇਸ ਮੌਕੇ ਸੁਖਬੀਰ ਸਿੰਘ ਖੁਰਮਣੀਆਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸੇਵਾ ਕਾਲ ਦੌਰਾਨ ਮਿਲੇ ਪਿਆਰ, ਸਤਿਕਾਰ ਤੇ ਮਾਣ ਬਖਸ਼ਣ ਲਈ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। 

Ads on article

Advertise in articles 1

advertising articles 2

Advertise