-->
ਨਸ਼ੇ ਤੇ ਨਕੇਲ ਕੱਸਣਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ  ਅੰਮ੍ਰਿਤਸਰ ਦੇ ਏਰੀਆਂ ਅੰਨਗੜ੍ਹ ਅਤੇ ਮਕਬੂਲਪੁਰਾ ਵਿੱਖੇ ਚਲਾਇਆ ਸਰਚ ਅਭਿਆਨ

ਨਸ਼ੇ ਤੇ ਨਕੇਲ ਕੱਸਣਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਅੰਮ੍ਰਿਤਸਰ ਦੇ ਏਰੀਆਂ ਅੰਨਗੜ੍ਹ ਅਤੇ ਮਕਬੂਲਪੁਰਾ ਵਿੱਖੇ ਚਲਾਇਆ ਸਰਚ ਅਭਿਆਨ

ਨਸ਼ੇ ਤੇ ਨਕੇਲ ਕੱਸਣਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਅੰਮ੍ਰਿਤਸਰ ਦੇ
ਏਰੀਆਂ ਅੰਨਗੜ੍ਹ ਅਤੇ ਮਕਬੂਲਪੁਰਾ ਵਿੱਖੇ ਚਲਾਇਆ ਸਰਚ ਅਭਿਆਨ
ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) -  ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੀਆਂ ਹਦਾਇਤਾਂ ਪਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਸ਼ਾਂ ਤਸਕਰਾਂ, ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ . ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ Cordon & Search operation (CASO) ਪੂਰੇ ਪੰਜਾਬ ਚਲਾਇਆ ਗਿਆ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਏਰੀਆਂ ਅੰਨਗੜ੍ਹ ਅਤੇ ਮਕਬੂਲਪੁਰਾ ਵਿੱਖੇ ਸ੍ਰੀ ਏ.ਐਸ.ਰਾਏ, ਆਈ.ਪੀ.ਐਸ. ਮਾਨਯੋਗ ਏ.ਡੀ.ਜੀ.ਪੀ ਟਰੈਫਿਕ, ਪੰਜਾਬ ਦੀ ਅਗਵਾਈ ਹੇਠ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਦੇਖ-ਰੇਖ ਵਿੱਚ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ ਲਾਅ–ਐਡ-ਆਰਡਰ, ਅੰਮ੍ਰਿਤਸਰ ਸੂਪਰਵੀਜ਼ਨ ਹੇਠ ਏ.ਡੀ.ਸੀ.ਪੀ, ਏ.ਸੀ.ਪੀ. ਮੁੱਖ ਅਫਸਰ ਥਾਣਾ, ਇੰਚਾਰਜ਼ ਚੌਕੀ, ਸਵੈਟ ਟੀਮ ਅਤੇ ਪੁਲਿਸ ਫੋਰਸ ਵੱਲੋ ਸਰਚ ਓਪਰੇਸ਼ਨ ਚਲਾਇਆ ਗਿਆ।
ਥਾਣਾ ਗੇਟ ਹਕੀਮਾਂ ਦੇ ਇਲਾਕਾ ਅੰਨਗੜ੍ਹ ਵਿੱਚ ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਸਮੇਤ ਜੋਨ-1 ਦੇ ਏ.ਸੀ.ਪੀ ਦੱਖਣੀ ਤੇ ਕੇਂਦਰੀ ਅਤੇ ਮੁੱਖ ਅਫਸਰ ਥਾਣਾ ਗੇਟ ਹਕੀਮਾਂ ਸਮੇਤ ਥਾਣਾ ਤੇ ਪੁਲਿਸ ਲਾਈਨ ਦੀ ਫੋਰਸ, ਏ.ਆਰ.ਪੀ. ਅਤੇ ਸਵੈਟ ਟੀਮਾਂ ਸਮੇਤ 350 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਕੁੱਲ 20 ਟੀਮਾਂ ਬਣਾ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਸ਼ੱਕੀ/ਪੇਸਾਂਵਰਾਨਾਂ ਵਿਅਕਤੀਆਂ ਦੀਆਂ ਰਿਹਾਇਸ਼ਾਂ ਵਿੱਚ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਗਲੀਆਂ ਤੇ ਘਰਾਂ ਵਿੱਚ ਖੜੇ ਵਹੀਕਲਾਂ ਦੀ ਮਾਲਕੀ ਬਾਰੇ ਵਾਹਨ ਐਪ ਦੀ ਮੱਦਦ ਨਾਲ ਮਾਲਕੀ ਵੀ ਚੈਕ ਕੀਤੀ ਗਈ। ਥਾਣਾ ਮਕਬੂਲਪੁਰਾ ਦੇ ਇਲਾਕਾ ਗੁਰੂ ਤੇਗ ਬਹਾਦਰ ਨਗਰ, ਮਕਬੂਲਪੁਰਾ ਵਿੱਚ ਬਣੇ ਸਾਰੇ ਫਲੈਟਾਂ ਦੀ ਸ੍ਰੀ ਗੁਰਪ੍ਰਤਾਪ ਸਿੰਘ ਸਹੋਤਾ, ਪੀ.ਪੀ.ਐਸ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਤੇ ਸਬ-ਡਵੀਜ਼ਨ ਪੂਰਬੀ ਦੇ ਮੁੱਖ ਅਫ਼ਸਰ ਥਾਣਾਜਾਤ ਸਮੇਤ ਥਾਣਾ ਤੇ ਪੁਲਿਸ ਲਾਈਨ ਦੀ ਫੋਰਸ, ਏ.ਆਰ.ਪੀ. ਅਤੇ ਸਵੈਟ ਟੀਮਾਂ ਕੁੱਲ 150 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ 10 ਟੀਮਾਂ ਬਣਾ ਕੇ ਕੁਆਟਰਾ ਦੀ ਸਰਚ ਕੀਤੀ ਗਈ।
ਏ.ਡੀ.ਜੀ.ਪੀ ਟਰੈਫਿਕ ਪੰਜਾਬ ਨੇ ਕਿਹਾ ਸਰਚ ਅਭਿਆਨ ਦਾ ਮੁੱਖ ਮਕਸਦ ਜਿੱਥੇ ਮਾੜੇ ਅਨਸਰਾਂ ਵਿੱਚ ਖੋਫ ਪੈਦਾ ਕਰਨਾ ਹੈ, ਉਸਦੇ ਨਾਲ-ਨਾਲ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਆਮ ਪਬਲਿਕ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਅਮਨਕਾਨੂੰਨ ਦੀ ਵਿੱਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋ, ਇਲਾਵਾ ਕਿਸੇ ਕਿਸਮ ਦੀ ਕੋਈ ਸੂਚਨਾਂ ਜਾ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਸਰਚ ਅਭਿਆਨ ਦੌਰਾਨ ਥਾਣਾਂ ਗੇਟ ਹਕੀਮਾਂ ਦੇ ਇਲਾਕਾ ਅੰਨਗੜ੍ਹ ਵਿੱਚੋ 09 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।ਇਹਨਾਂ ਪਾਸੋ 15 ਗ੍ਰਾਮ ਹੈਰੋਇੰਨ, 40 ਬੋਤਲਾਂ ਅੰਗ੍ਰੇਜੀ ਸ਼ਰਾਬ, 118 ਬੋਤਲਾਂ ਨਜ਼ਾਇਜ਼ ਸ਼ਰਾਬ, 1132 ਨਜ਼ਾਇਜ਼ ਪਟਾਕੇ, 05 ਕ੍ਰਿਪਾਨਾਂ, 04 ਬੇਸ ਬਾਲ ਬ੍ਰਾਮਦ ਕਰਕੇ ਮੁਕੱਦਮੇ ਦਰਜ਼ ਰਜਿਸਟਰ ਕੀਤੇ ਗਏ। ਇਸਤੋ ਇਲਾਵਾ ਥਾਣਾ ਗੇਟ ਹਕੀਮਾਂ ਵਿੱਚ ਲੋੜੀਦੇ 02 ਦੋਸ਼ੀ ਗ੍ਰਿਫਤਾਰ ਕੀਤੇ ਗਏ। ਸਰਚ ਅਭਿਆਨ ਦੌਰਾਨ ਥਾਣਾ ਮਕਬੂਲਪੁਰਾ ਦੇ ਇਲਾਕਾ ਗੁਰੂ ਤੇਗ ਬਹਾਦਰ ਨਗਰ ਵਿੱਖੇ ਬਣੇ ਫਲੈਟਾਂ ਦੀ ਸਰਚ ਦੌਰਾਨ 02 ਵਿਅਕਤੀ, ਅਭੀਦ ਖਾਨ ਉਰਫ ਬੀਰ ਪੁੱਤਰ ਅਕਬਰ ਖਾਨ ਵਾਸੀ ਪਿੰਡ ਸਮੋਲਾ, ਜਿਲਾ ਅਲਵਰ, ਰਾਜਸਥਾਨ ਹਾਲ ਵਾਸੀ ਗੋਲਡਨ ਐਵੀਨਿਊ, ਅੰਮ੍ਰਿਤਸਰ ਅਤੇ ਸਨੀ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਗਲੀ ਨੰਬਰ 06, ਮਕਬੂਲਪੁਰਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋ 270 ਗ੍ਰਾਮ ਹੈਰੋਇੰਨ, 03 ਲੱਖ 30 ਹਜ਼ਾਰ ਰੁਪਏ (ਡਰੱਗ ਮਨੀ) ਬ੍ਰਾਮਦ ਕਰਕੇ ਥਾਣਾ ਮਕਬੂਲਪੁਰਾ ਵਿੱਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ। ਇਸਤੋ ਇਲਾਵਾ ਕਈ ਸ਼ੱਕੀ ਵਹੀਕਲ ਰਾਊਡਅਪ ਕਰਕੇ ਚੈਕਿੰਗ ਕੀਤੀ ਤੇ 04 ਵਹੀਕਲਾਂ ਨੂੰ ਇੰਪਾਊਡ ਕੀਤਾ ਤੇ ਕਈਆਂ ਦੇ ਚਲਾਣ ਵੀ ਕੀਤੇ ਗਏ।

Ads on article

Advertise in articles 1

advertising articles 2

Advertise