-->
ਸੜਕਾਂ ਅਤੇ ਪੁੱਲਾਂ ’ਤੇ ਧਰਨਾ ਲਗਾਉਣ ਨਾਲ ਬੇਕਸੂਰ ਲੋਕ ਹੁੰਦੇ ਨੇ ਪਰੇਸ਼ਾਨ

ਸੜਕਾਂ ਅਤੇ ਪੁੱਲਾਂ ’ਤੇ ਧਰਨਾ ਲਗਾਉਣ ਨਾਲ ਬੇਕਸੂਰ ਲੋਕ ਹੁੰਦੇ ਨੇ ਪਰੇਸ਼ਾਨ

ਸੜਕਾਂ ਅਤੇ ਪੁੱਲਾਂ ’ਤੇ ਧਰਨਾ ਲਗਾਉਣ ਨਾਲ ਬੇਕਸੂਰ
ਲੋਕ ਹੁੰਦੇ ਨੇ ਪਰੇਸ਼ਾਨ
ਅੰਮ੍ਰਿਤਸਰ, 18 ਨਵੰਬਰ ( ਸੁਖਬੀਰ ਸਿੰਘ )- ਅੰਮ੍ਰਿਤਸਰ ਦਾ ਭੰਡਾਰੀ ਪੁਲ ਧਰਨੇ ਲਗਾਉਣ ਲਈ ਨਹੀ ਬਲਕਿ ਲੋਕਾਂ ਦੇ ਆਵਾਜਾਈ ਲਈ ਹੈ ਕਿਸੇ ਵੀ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਜਾਂ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਉਣਾ ਹੋਵੇ ਉਹ ਮੁੱਖ ਮੰਤਰੀ, ਮੰਤਰੀ, ਵਿਧਾਇਕ ਜਾਂ ਕਿਸੇ ਅਧਿਕਾਰੀ ਦੇ ਦਫਤਰ ਅਤੇ ਘਰ ਦੇ ਮੂਹਰੇ ਧਰਨਾ ਲਗਾ ਕੇ ਆਪਣਾ ਰੋਸ ਜਾਹਿਰ ਕਰ ਸਕਦੇ ਹਨ, ਸੜਕਾਂ ਅਤੇ ਪੁੱਲਾਂ ’ਤੇ ਧਰਨਾ ਲਗਾਉਣ ਨਾਲ ਸਿਰਫ ਪਬਲਿਕ ਹੀ ਪਰੇਸ਼ਾਨ ਹੁੰਦੀ ਹੈ। ਇਹ ਪ੍ਰਗਟਾਵਾ ਹਲਕਾ ਦੱਖਣੀ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਠੇਕੇਦਾਰ ਨੇ ਗੱਲਬਾਤ ਕਰਦਿਆਂ ਕੀਤਾ। ਉਨ ਕਿਹਾ ਕਿ ਭੰਡਾਰੀ ਪੁੱਲ ’ਤੇ ਕੁਝ ਪਲਾਂ ਲਈ ਲੱਗਣ ਵਾਲੇ ਧਰਨੇ ਕਾਰਨ ਸ਼ਹਿਰ ’ਚੋਂ ਘੰਟਿਆਬੱਧੀ ਜਾਮ ਨਹੀ ਟੁੱਟਦਾ ਜਿਸ ਦਾ ਖਮਿਆਜਾ ਬੇਕਸੂਰ ਲੋਕ ਭੁੱਗਤਦੇ ਹਨ। ਠੇਕੇਦਾਰ ਨੇ ਕਿਹਾ ਕਿ ਕਿਸਾਨ ਭਰਾਵਾਂ ਵਲੋਂ ਕੱਲ ਭੰਡਾਰੀ ਪੁੱਲ ’ਤੇ 4 ਘੰਟੇ ਚੱਕਾ ਜਾਮ ਕੀਤੇ ਜਾਣ ਨਾਲ ਸਾਰੇ ਸ਼ਹਿਰ ’ਚ ਹਾਹਾਕਾਰ ਮੱਚ ਗਈ ਸੀ ਲੋਕ ਲੰਮਾ ਸਮਾਂ ਜਾਮ ’ਚ ਫਸੇ ਰਹੇ ਕਿਉਕਿ ਭੰਡਾਰੀ ਪੁਲਸ ਸ਼ਹਿਰ ਦਾ ਮੇਨ ਰਸਤਾ ਹੈ ਜਿਥੋਂ ਹੋ ਕੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੱਕ ਪਹੁੰਚਿਆ ਜਾ ਸਕਦਾ ਹੈ। ਠੇਕੇਦਾਰ ਨੇ ਕਿਹਾ ਕਿ ਸਰਕਾਰ ਦੇ ਗਲਤ ਫੈਂਸਲਿਆਂ ਖਿਲਾਫ ਜਾਂ ਆਪਣੀਆ ਮੰਗਾਂ ਮਨਵਾਉਣ ਲਈ ਰੋਸ ਜਾਹਿਰ ਕਰਨਾ ਕੋਈ ਗੁਨਾਹ ਨਹੀ ਪਰ ਰੋਸ ਜਾਹਿਰ ਕਰਨ ਦਾ ਸਥਾਨ ਉਹ ਹੋਣਾ ਚਾਹੀਦਾ ਹੈ ਜਿਸ ਨਾਲ ਆਮ ਲੋਕ ਪ੍ਰਭਾਵਤ ਨਾ ਹੋਣ। ਉਨਾ ਕਿਹਾ ਕਿ ਸ਼ਹਿਰ ਦੀ ਟੈ੍ਰਫਿਕ ਪੁਲਸ ਤਾਂ ਪਹਿਲਾਂ ਹੀ ਟੈ੍ਰਫਿਕ ਨੂੰ ਕੰਟਰੋਲ ਕਰਨ ’ਚ ਫੇਲ ਸਾਬਤ ਹੋ ਚੁੱਕੀ ਹੈ ਜਿਸ ਦੀ ਨਾਲਾਇਕੀ ਕਾਰਨ ਸ਼ਹਿਰ ਦੇ ਵੱਖ-ਵੱਖ ਚੋਂਕਾ ’ਚ ਰੋਜਾਨਾਂ ਲੰਮੇ-ਲੰਮੇ ਜਾਮ ਲੱਗ ਰਹੇ ਹਨ। ਠੇਕੇਦਾਰ ਨੇ ਕਿਹਾ ਕਿ ਮੋਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਸਾਨੂੰ ਹੀ ਸਮਝਣਾ ਪਵੇਗਾ ਕਿ ਸ਼ਹਿਰ ਦੇ ਕਿਸੇ ਵੀ ਅਜਿਹੇ ਮੇਨ ਰਸਤੇ ਨੂੰ ਜਾਮ ਨਾ ਕੀਤਾ ਜਾਵੇ ਜਿਸ ਨਾਲ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਮਣਾ ਕਰਨਾ ਪਵੇ। 

Ads on article

Advertise in articles 1

advertising articles 2

Advertise