-->
ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਨੇ ਪੰਜਾਬ ਟ੍ਰੈਕ ਸਾਈਕਲਿੰਗ ਚ' ਸਿਲਵਰ ਮੈਡਲ ਜਿੱਤਿਆ

ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਨੇ ਪੰਜਾਬ ਟ੍ਰੈਕ ਸਾਈਕਲਿੰਗ ਚ' ਸਿਲਵਰ ਮੈਡਲ ਜਿੱਤਿਆ

ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਨੇ ਪੰਜਾਬ ਟ੍ਰੈਕ
ਸਾਈਕਲਿੰਗ ਚ' ਸਿਲਵਰ ਮੈਡਲ ਜਿੱਤਿਆ
ਸਾਈਕਲਿੰਗ ਕੋਚ ਸਿਮਰਨਜੀਤ ਸਿੰਘ ਦੀ ਮਿਹਨਤ ਨੂੰ ਪਿਆ ਬੂਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ ਗਿਆਰਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਦਮਨਪ੍ਰੀਤ ਕੌਰ ਪ੍ਰਸਿੱਧ ਖੇਡ ਪ੍ਰੋਮੋਟਰ/ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਦੀ ਬੇਟੀ ਅਤੇ ਜ਼ਿਲ੍ਹਾ ਸਾਈਕਲਿੰਗ ਕੋਚ ਸਿਮਰਨਜੀਤ ਸਿੰਘ ਦੀ ਲਾਡਲੀ ਸਾਗਿਰਦ ਨੇ ਲੁਧਿਆਣਾ ਵਿਖ਼ੇ ਹੋਈ ਪੰਜਾਬ ਸਟੇਟ ਸਾਈਕਲਿੰਗ ਚੈਮਪੀਅਨਸ਼ਿਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਮੌਂਕੇ ਖੁਸ਼ੀ ਦਾ ਇਜਹਾਰ ਕਰਦਿਆਂ ਦਮਨਪ੍ਰੀਤ ਕੌਰ ਦੇ ਪਿਤਾ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕੇ ਦਮਨਪ੍ਰੀਤ ਦੀ ਪ੍ਰਾਪਤੀ ਦਾ ਸਿਹਰਾ ਕੋਚ ਸਿਮਰਨਜੀਤ ਸਿੰਘ ਦੀ ਸਖਤ ਮਿਹਨਤ ਦਾ ਨਤੀਜਾ ਹੈ । ਹੁਣ ਦਮਨਪ੍ਰੀਤ ਨੈਸ਼ਨਲ ਚੈਮਪੀਅਨਸ਼ਿੱਪ ਲਈ ਤਿਆਰੀ ਕਰੇਗੀ । ਇਸ ਮੌਂਕੇ ਜ਼ਿਲ੍ਹਾ ਖੇਡ ਅਫ਼ਸਰ ਜਸਮੀਤ ਕੌਰ, ਸੈਕਟਰੀ ਜ਼ਿਲ੍ਹਾ ਸਾਈਕਲਿੰਗ ਐਸੋਸੀਏਸਨ ਬਾਵਾ ਸਿੰਘ,ਸਾਈਕਲਿੰਗ ਕੋਚ ਜੀਐਨਡੀਯੂ ਰਾਜੇਸ਼ ਕੁਮਾਰ,ਕੋਚ ਭੁਪਿੰਦਰ ਸਿੰਘ,ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਸ਼੍ਰੀਮਤੀ ਵੀਨਾ, ਬਲਜਿੰਦਰ ਸਿੰਘ ਮੱਟੂ, ਅਮਨਪ੍ਰੀਤ ਕੌਰ,ਪ੍ਰਸਿੱਨੀ ਦੇਵੀ,ਦਰਭਾਗ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਸੀਮਾ ਚੋਪੜਾ,ਲਵਪ੍ਰੀਤ ਸਿੰਘ,ਰਾਜਬੀਰ ਸਿੰਘ, ਅਰਸ਼ਪ੍ਰੀਤ ਕੌਰ,ਬਲਜੀਤ ਕੌਰ,ਕੰਵਲਜੀਤ ਕੌਰ ਟੀਂਨਾ,ਕਰਮਜੀਤ ਕੌਰ, ਨਰਿੰਦਰ ਕੌਰ,ਹਰਦੇਸ ਸ਼ਰਮਾ,ਪਵਨ ਸ਼ਰਮਾ,ਇੰਦੂ ਕਾਲੀਆਂ,ਡੀਪੀ ਮਨਵਿੰਦਰ ਸਿੰਘ ਨੇ ਦਮਨਪ੍ਰੀਤ ਕੌਰ ਨੂੰ ਸਿਲਵਰ ਮੈਡਲ ਜਿੱਤਣ ਤੇ ਵਧਾਈ ਦਿੱਤੀ ।

Ads on article

Advertise in articles 1

advertising articles 2

Advertise