-->
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਨਾਇਆ ਗਿਆ "ਸਿਮਰਨ ਦਿਵਸ"

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਨਾਇਆ ਗਿਆ "ਸਿਮਰਨ ਦਿਵਸ"

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ
ਵਿਖੇ ਮਨਾਇਆ ਗਿਆ "ਸਿਮਰਨ ਦਿਵਸ"
ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 15 ਨਵੰਬਰ , ਸ਼ਾਮ 4.30 ਵਜੇ ਸਿਮਰਨ ਦਿਵਸ ਬੜੇ ਪਿਆਰ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਸੰਨ 2007 ਵਿੱਚ ਪਹਿਲੀ ਵਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਤੇ ਆਪਸੀ ਸਦਭਾਵਨਾ ਦੀ ਮਜ਼ਬੂਤੀ ਲਈ 15 ਨਵੰਬਰ ਨੂੰ "ਸਿਮਰਨ ਦਿਵਸ" ਅਥਾਹ ਉਤਸ਼ਾਹ ਪਿਆਰ ਤੇ ਭਾਵਭਿੰਨੀ ਸ਼ਰਧਾ ਨਾਲ ਮਨਾਇਆ ਗਿਆ ਸੀ। ਜਿਸ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਇਸੇ ਦਿਹਾੜੇ ਸ੍ਰੀ ਹਜ਼ੂਰ ਸਾਹਿਬ ਤੋਂ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤ੍ਰੈਸ਼ਤਾਬਦੀ ਸਮਾਰੋਹ ਦੇ ਪ੍ਰਚਾਰ ਪ੍ਰਸਾਰ ਲਈ ਜਾਗ੍ਰਤੀ ਯਾਤਰਾ ਆਰੰਭ ਹੋਈ ਸੀ। ਅੱਜ ਇਕ ਵਾਰ ਫਿਰ 15 ਨਵੰਬਰ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਿਮਰਨ ਦਿਵਸ ਬੜੇ ਪਿਆਰ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਸਮੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ, ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ, ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ, ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਮੀਤ ਜਥੇਦਾਰ, ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਹੈਡ ਗ੍ਰੰਥੀ, ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ,ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਜੀ ਤੇ ਗੁਰਦੁਆਰਾ ਸੱਚਖੰਡ ਸਾਹਿਬ ਦੇ ਪ੍ਰਸ਼ਾਸਕ ਡਾ਼ ਪਰਵਿੰਦਰ ਸਿੰਘ ਜੀ ਪਸਰੀਚਾ , ਸਰਦਾਰ ਜਸਬੀਰ ਸਿੰਘ ਧਾਮ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸੁਪਰਡੈਂਟ ਸ੍ਰ. ਸ਼ਰਨ ਸਿੰਘ ਸੋਢੀ, ਸ੍ਰ. ਨਰਾਇਣ ਸਿੰਘ ਨੰਬਰਦਾਰ ਓ ਐਸ ਡੀ, ਸ੍ਰ. ਠਾਨ ਸਿੰਘ ਬੁੰਗਈ ਡਿਪਟੀ ਸੁਪਰਡੈਂਟ, ਸ੍ਰ. ਰਾਜਦਵਿੰਦਰ ਸਿੰਘ ਕੱਲਾ, ਸ੍ਰ. ਹਰਜੀਤ ਸਿੰਘ ਕੜੇ ਵਾਲੇ, ਸ੍ਰ. ਰਵਿੰਦਰ ਸਿੰਘ ਕਪੂਰ, ਸ੍ਰ. ਜੈਮਲ ਸਿੰਘ ਢਿੱਲੋ ਪੀ ਏ ਆਦਿ ਹਾਜ਼ਰ ਸਨ । ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ.ਪੀ ਐਸ ਪਸਰੀਚਾ ਜੀ ਨੇ ਸਿਮਰਨ ਦਿਵਸ ਵਿੱਚ ਸ਼ਾਮਿਲ ਹੋਈਆਂ ਸਮੂਹ ਸੰਗਤਾਂ,ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।।  

Ads on article

Advertise in articles 1

advertising articles 2

Advertise