-->
ਸ੍ਰੀ ਹਜ਼ੂਰ ਸਾਹਿਬ ਵਿਖੇ ਵੀਰ ਬਾਲ ਦਿਵਸ ਵੱਡੇ ਪੱਧਰ ਤੇ ਮਨਾਉਣ ਸਬੰਧੀ ਮਹਾਂਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਅਤੇ ਸੱਚਖੰਡ ਬੋਰਡ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਡਾ:ਪਰਵਿੰਦਰ ਸਿੰਘ ਪਸਰੀਚਾ ਵਲੋ ਕੀਤੀ ਅਹਿਮ ਮੀਟਿੰਗ

ਸ੍ਰੀ ਹਜ਼ੂਰ ਸਾਹਿਬ ਵਿਖੇ ਵੀਰ ਬਾਲ ਦਿਵਸ ਵੱਡੇ ਪੱਧਰ ਤੇ ਮਨਾਉਣ ਸਬੰਧੀ ਮਹਾਂਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਅਤੇ ਸੱਚਖੰਡ ਬੋਰਡ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਡਾ:ਪਰਵਿੰਦਰ ਸਿੰਘ ਪਸਰੀਚਾ ਵਲੋ ਕੀਤੀ ਅਹਿਮ ਮੀਟਿੰਗ

ਸ੍ਰੀ ਹਜ਼ੂਰ ਸਾਹਿਬ ਵਿਖੇ ਵੀਰ ਬਾਲ ਦਿਵਸ ਵੱਡੇ ਪੱਧਰ ਤੇ ਮਨਾਉਣ ਸਬੰਧੀ ਮਹਾਂਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਅਤੇ ਸੱਚਖੰਡ ਬੋਰਡ ਦੇ ਮੁੱਖ
ਪ੍ਰਸ਼ਾਸਨਿਕ ਅਧਿਕਾਰੀ ਡਾ:ਪਰਵਿੰਦਰ ਸਿੰਘ ਪਸਰੀਚਾ ਵਲੋ ਕੀਤੀ ਅਹਿਮ ਮੀਟਿੰਗ
ਮਹਾਰਾਸ਼ਟਰ, 20 ਨਵੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਗਲੇ ਮਹੀਨੇ 25 ਅਤੇ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ " ਵੀਰ ਬਾਲ ਦਿਵਸ" ਵੱਡੇ ਪੱਧਰ ਤੇ ਮਨਾਏ ਜਾਣ ਬਾਰੇ ਜਾਣਕਾਰੀ, ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਸ੍ਰੀ ਮੰਗਲ ਪ੍ਰਭਾਤ ਲੋਢਾ ਜੀ ਨੇ ਸਾਂਝੀ ਕੀਤੀ।
 ਸ੍ਰੀ ਮੰਗਲ ਪ੍ਰਭਾਤ ਲੋਢਾ ਦੀ ਪ੍ਰਧਾਨਗੀ ਹੇਠ , ਮੰਤਰਾਲਿਆ ਮੁੰਬਈ ਵਿਖੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਮਹੱਤਵਪੂਰਨ ਮੀਟਿੰਗ ਅਨੁਸਾਰ,ਸੈਰ ਸਪਾਟਾ ਵਿਭਾਗ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਯੁਕਤ ਰੂਪ ਵਿੱਚ ਦੋ ਦਿਵਸੀ ਪ੍ਰੋਗਰਾਮ ਦਾ ਉਦਘਾਟਨ 25 ਦਸੰਬਰ ਨੂੰ ਹੋਵੇਗਾ।
ਇਨ੍ਹਾਂ ਦੋ ਦਿਵਸੀ ਪ੍ਰੋਗਰਾਮਾਂ ਵਿੱਚ ਗੁਰਬਾਣੀ ਕੀਰਤਨ ,ਕਥਾ ਵਖਿਆਨ, ਗੋਦਾਵਰੀ ਨਦੀ ਦੇ ਕੰਢੇ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ,ਭਾਸ਼ਣ ਤੇ ਕਵਿਤਾ, (ਡਿਬੇਟ) ਪ੍ਰਤੀਯੋਗਤਾ ਤੋਂ ਇਲਾਵਾ ਅਦੁੱਤੀ ਲੇਜ਼ਰ ਸ਼ੋਅ ਦਾ ਸਮਾਵੇਸ਼ ਹੋਵੇਗਾ।
ਇਨ੍ਹਾਂ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਨਾਂਦੇੜ ਜ਼ਿਲੇ ਦੇ ਨਾਗਰਿਕਾਂ ਸਮੇਤ ਪਤਵੰਤੇ ਸੱਜਣਾਂ,ਲੋਕ ਪ੍ਰਤੀਨਿਧੀਆਂ, ਲੇਖਕਾਂ, ਸਾਹਿਤਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਮੰਤਰੀ ਜੀ ਨੇ ਦਿੱਤੇ।
ਇਸ ਮਹੱਤਵਪੂਰਨ ਮੀਟਿੰਗ ਵਿੱਚ ਸੈਰ ਸਪਾਟਾ ਵਿਭਾਗ ਦੀ ਸਹਿ ਸਚਿਵ ਉਜਵਲਾ ਦਾਂਡੇਕਰ, ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਡਾ਼ ਪਰਵਿੰਦਰ ਸਿੰਘ ਜੀ ਪਸਰੀਚਾ ਤੇ ਸਲਾਹਕਾਰ ਸਰਦਾਰ ਜਸਬੀਰ ਸਿੰਘ ਧਾਮ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਵੱਡੇ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਾ ਸੱਚਖੰਡ ਬੋਰਡ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਸੰਯੁਕਤ ਤੌਰ ਤੇ ਦੋ ਦਿਵਸੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੰਬਈ ਵਿਖੇ ਸ਼ੁਕਰਵਾਰ ਨੂੰ ਇਕ ਮਹੱਤਵਪੂਰਨ ਮੀਟਿੰਗ ਹੋਈ।
ਵਿਸ਼ੇਸ਼ ਟ੍ਰੇਨ: ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਆਯੋਜਿਤ ਹੋਣ ਜਾ ਰਹੇ ਦੋ ਦਿਵਸੀ "ਵੀਰ ਬਾਲ ਦਿਵਸ" ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਲਈ ਦੇਸ਼ ਭਰ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਵਿਸ਼ੇਸ਼ ਰੇਲਗੱਡੀਆਂ ਚਲਾਉਣ ਹਿੱਤ ਰੇਲਵੇ ਮੰਤਰੀ ਨੂੰ ਵਿਸ਼ੇਸ਼ ਪੱਤਰ ਭੇਜਣ ਦੀ ਜਾਣਕਾਰੀ ਵੀ ਸੈਰ ਸਪਾਟਾ ਮੰਤਰੀ ਸ੍ਰੀ ਮੰਗਲ ਪ੍ਰਭਾਤ ਲੋਢਾ ਜੀ ਨੇ ਸਾਂਝੀ ਕੀਤੀ। 
 

Ads on article

Advertise in articles 1

advertising articles 2

Advertise