-->
ਜਨ ਕਲਿਯਾਨ ਸੰਗਠਨ  ਵੱਲੋਂ " ਇਕ ਮੈਂਬਰ-ਇਕ ਬੱਚੇ ਦੀ ਜਿਮੇਦਾਰੀ" ਅਭਿਯਾਨ ਕਰਵਾਇਆ ਪ੍ਰੋਗਰਾਮ

ਜਨ ਕਲਿਯਾਨ ਸੰਗਠਨ ਵੱਲੋਂ " ਇਕ ਮੈਂਬਰ-ਇਕ ਬੱਚੇ ਦੀ ਜਿਮੇਦਾਰੀ" ਅਭਿਯਾਨ ਕਰਵਾਇਆ ਪ੍ਰੋਗਰਾਮ

ਜਨ ਕਲਿਯਾਨ ਸੰਗਠਨ ਵੱਲੋਂ " ਇਕ ਮੈਂਬਰ-ਇਕ ਬੱਚੇ ਦੀ ਜਿਮੇਦਾਰੀ"
ਅਭਿਯਾਨ ਕਰਵਾਇਆ ਪ੍ਰੋਗਰਾਮ
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) - ਜਨ ਕਲਿਯਾਨ ਸੰਗਠਨ ਅਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ "ਬਾਲ ਦਿਵਸ" ਦੇ ਮੌਕੇ ਤੇ ਗਰੀਬ ਅਤੇ ਮਜਦੂਰੀ ਕਰ ਰਹੇ ਬੱਚਿਆਂ ਨੂੰ ਸਿੱਖਿਆ ਦੇ ਕੇ ਉਹਨਾਂ ਨੂੰ ਚੰਗਾ ਨਾਗਰਿਕ ਬਨਾਉਣ ਦੇ ਉਦੇਸ਼ ਨਾਲ "ਇਕ ਮੈਂਬਰ-ਇਕ ਬੱਚੇ ਦੀ ਜਿਮੇਦਾਰੀ" ਅਭਿਯਾਨ ਪ੍ਰੋਗਰਾਮ ਕਰਵਾਇਆ ਗਿਆ। ਦੋਨਾਂ ਸੰਸਥਾਵਾ ਦੀ ਡਾਇਰੈਕਟਰ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਬਾਲ ਮਜਦੂਰੀ ਭਾਰਤ ਮਾਤਾ ਦੇ ਮੱਥੇ ਤੇ ਕਲੰਕ ਹੈ ਬਾਲ ਮਜਦੂਰੀ ਦੇਸ਼ ਦੇ ਲਈ ਸ਼ਰਾਪ ਹੈ ਬਾਲ ਮਜਦੂਰੀ ਨਿਯਮ 1986 ਦੇ ਅਨੁਸਾਰ 14 ਸਾਲ ਤੋਂ ਘਟ ਉਮਰ ਦੇ ਬੱਚੇ ਤੋਂ ਕਮ ਕਰਵਾਉਣਾ ਕਾਨੂੰਨੀ ਜੁਰਮ ਹੈ, ਦੋਸ਼ੀ ਨੂੰ 2 ਸਾਲ ਜੇਲ ਦੀ ਸਜ਼ਾ ਹੈ। ਅਧਿਨਿਯਮ 2009 ਬਾਲ ਮਜਦੂਰਾਂ ਦੇ ਲਈ ਮੁੱਫਤ ਅਤੇ ਜਰੂਰੀ ਸਿੱਖਿਆ ਦੀ ਵਿਵਸਥਾ ਹੈ। ਬਾਲ ਅਧਿਕਾਰ ਸੰਰਕਸ਼ਨ ਆਯੋਗ ਅਧਿਨਿਯਮ 2015, ਬਾਲ ਮਜਦੂਰਾਂ ਦੀ ਭਲਾਈ ਦੀ ਰੱਖਿਆ ਕਰਦਾ ਹੈ। ਸਾਰੇ ਮੈਂਬਰਾਂ ਨੇ ਇਕ-ਇਕ ਗਰੀਬ ਬੱਚੇ ਨੂੰ ਸਿੱਖਿਆ ਦੇਣ ਦੀ ਜਿਮੇਦਾਰੀ ਲਈ। ਡਾ. ਸਵਰਾਜ ਗਰੋਵਰ ਪਹਿਲਾਂ ਤੋਂ ਹੀ 1968 ਤੋਂ ਰਾਸ਼ਟਰੀ ਪਧਰ ਤੇ ਗਰੀਬ ਬੱਚਿਆਂ ਨੂੰ ਗੋਦ ਲੈ ਕੇ ਪੜਾ ਲਿਖਾ ਕੇ ਉਚੇ ਪਦਾ ਤਕ ਪਹੁੰਚਾਉਦੇ ਆ ਰਹੇ ਹਨ। ਸ਼੍ਰੀਮਤੀ ਸੁਰਜੀਤ ਕੌਰ, ਸਗੂਨ ਸ਼ਬਨਮ, ਅਨੂੰ, ਦੂਜੀ ਅਤੇ ਵਿੱਕੀ ਨੇ 5 ਮਜਦੂਰ ਬੱਚਿਆਂ ਨੂੰ ਸਿੱਖਿਆ ਦੇਣ ਦੀ ਜਿਮੇਦਾਰੀ ਲਈ ਹੈ। ਅਰਵਿੰਦਰ ਢਿੱਲੋ ਨੇ ਪੂਜਾ ਅਤੇ ਸੋਨਿਆ, ਗੀਤਾ ਨਰੂਲਾ ਨੇ ਗਗਨਦੀਪ ਦੇ ਬੱਚੇ ਦੀ, ਇੰਦਰਾ ਧਵਨ ਨੇ ਨਨਹੀ ਦੀ ਅਤੇ ਬਾਕੀ ਮੈਂਬਰਾਂ ਨੇ ਵੀ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦੀ ਜਿਮੇਦਾਰੀ ਲਈ ਇਸ ਮੌਕੇ ਸਾਰੇ ਮੈਬਰਾਂ ਨੇ ਸੰਕਲਪ ਲਿਆ ਕਿ ਮਜਦੂਰੀ ਕਰ ਰਹੇ ਬੱਚੇ ਨੂੰ ਮਜਦੂਰੀ ਤੋਂ ਹਟਾ ਕੇ ਉਸ ਨੂੰ ਸਿੱਖਿਆ ਦਿਵਾਉਣਗੇ।। 

Ads on article

Advertise in articles 1

advertising articles 2

Advertise