-->
ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਲੋ ਮਣਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ

ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਲੋ ਮਣਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ

ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਲੋ ਮਣਾਇਆ ਗਿਆ
ਸਲਾਨਾ ਇਨਾਮ ਵੰਡ ਸਮਾਰੋਹ
ਮੈਨੇਜਿੰਗ ਡਾਇਰੈਕਟਰ ਬਾਬਾ ਸੰਤੋਖ ਸਿੰਘ ਵਲੋ ਸਮਾਰੋਹ ਦੀ ਤਿਆਰੀ ਕਰਨ ਵਾਲੇ ਸਟਾਫ ਅਤੇ ਪ੍ਰਿੰਸੀਪਲ ਦੀ ਕੀਤੀ ਸਲਾਘਾ 
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) - ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਲੋ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਅਤੇ ਸਟਾਫ ਅੰਮ੍ਰਿਤਸਰ ਬਰਾਂਚ 1 ਅਤੇ ਗੁਰੂ ਦੀ ਵਡਾਲੀ ਬਰਾਂਚ 2 ਦਾ ਸਾਂਝਾ ਸਲਾਨਾ ਇਨਾਮ ਵੰਡ ਸਮਾਰੋਹ ਗੁਰੂ ਦੀ ਵਡਾਲੀ ਵਿਖੇ ਕਰਵਾਇਆ ਗਿਆ।ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋ ਜਿਥੇ ਸਕੂਲ ਦੇ ਇਨਾਮ ਵੰਡ ਸਮਾਰੋਹ ਵਿਚ ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਪੰਜਾਬੀਅਤ ਸੰਬਧੀ ਆਪਣੀ ਕਲਾ ਰਾਹੀ ਸਟੇਜ ਤੇ ਪੇਸ਼ ਕੀਤੇ ਪ੍ਰੋਗਰਾਮ ਰਾਹੀ ਆਏ ਹੌਏ ਮਹਿਮਾਨਾਂ ਦਾ ਮਨ ਮੋਹਿਆ ਉਥੇ ਹੀ ਯੂਵਾ ਪੀੜੀ ਨੂੰ ਨਸ਼ਿਆਂ ਤੋ ਬਚਣ ਦਾ ਸੰਦੇਸ਼ ਦੇਣ ਲਈ ਇਕ ਨਾਟਕ ਵੀ ਪੇਸ਼ ਕੀਤਾ ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਸੰਤੋਖ ਸਿੰਘ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਕੰਬੋਜ ਅਤੇ ਪ੍ਰਿੰਸੀਪਲ ਹਰਸ਼ਰਨ ਕੌਰ ਵਲੋ ਸਕੂਲ ਦੀਆ ਸਲਾਨਾ ਪ੍ਰੀਖਿਆਵਾਂ ਵਿਚੋ ਅਵਲ ਆਉਣ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆ ਨੂੰ ਸਨਮਾਨ ਚਿੰਨ ਭੇਟ ਕਰ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੇ ਇਸ ਸਮਾਗਮ ਵਿਚ ਉਚੇਚੇ ਤੋਰ ਤੇ ਪਹੁੰਚੇ ਮੁਖ ਮਹਿਮਾਨਾਂ ਨੂੰ ਜੀ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਗਲਬਾਤ ਕਰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਸੰਤੋਖ ਸਿੰਘ ਨੇ ਦਸਿਆ ਕਿ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਦੀਆ ਦੌਵੇ ਬਰਾਂਚ ਅੰਮ੍ਰਿਤਸਰ ਬਰਾਂਚ 1 ਪ੍ਰਿੰਸੀਪਲ ਰਵਿੰਦਰ ਕੌਰ ਕੰਬੋਜ ਅਤੇ ਗੁਰੂ ਦੀ ਵਡਾਲੀ ਬਰਾਂਚ 2 ਦੇ ਪ੍ਰਿੰਸੀਪਲ ਹਰਸ਼ਰਨ ਕੌਰ ਦੀ ਅਪਾਰ ਮਿਹਨਤ ਸਦਕਾ ਜੋ ਵਿਦਿਆਰਥੀ ਇਹਨਾ ਬਰਾਂਚ ਵਿਚ ਵਿਦਿਆ ਹਾਸਿਲ ਕਰ ਰਹੇ ਹਨ ਅਤੇ ਜਿਹਨਾ ਸਲਾਨਾ ਪ੍ਰੀਖਿਆਵਾਂ ਵੀ ਅਵਲ ਸਥਾਨ ਹਾਸਲ ਕੀਤਾ ਹੈ ਉਹਨਾ ਦੀ ਹੌਂਸਲਾ ਅਫਜਾਈ ਲਈ ਅਜ ਇਨਾਮ ਵੰਡ ਸਮਾਰੋਹ ਰਖਿਆ ਗਿਆ ਹੈ ਅਤੇ ਜੋ ਬਚਿਆ ਵਲੋ ਇਥੇ ਨਸ਼ਿਆ ਖਿਲਾਫ ਇਕ ਨੁੱਕੜ ਨਾਟਕ ਪੇਸ਼ ਕੀਤਾ ਉਸ ਨਾਲ ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਜਦੌ ਸਰਕਾਰਾਂ ਦੀ ਕਮਿਆ ਕਾਰਣ ਨਸ਼ੇ ਨੂੰ ਠਲ ਨਹੀ ਪੈ ਰਹੀ ਤਾ ਬੱਚੇ ਖੁਦ ਹੀ ਆਪਣੀ ਜਿੰਮੇਵਾਰੀ ਨਾਲ ਇਕ ਸੁਨੇਹਾ ਦੇਣ ਦੀ ਸਫਲ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਇਸ ਸਲਾਨਾ ਇਨਾਮ ਵੰਡ ਸਮਾਰੋਹ ਦੀ ਤਿਆਰੀ ਕਰਨ ਵਾਲੇ ਸਟਾਫ ਅਤੇ ਪ੍ਰਿੰਸੀਪਲ ਦੇ ਨਾਲ ਵਿਦਿਆਰਥੀਆਂ ਦੇ ਕੰਮ ਅਤੇ ਮਿਹਨਤ ਦੀ ਸ਼ਲਾਘਾ ਵੀ ਕੀਤੀ ਹੈ।

Ads on article

Advertise in articles 1

advertising articles 2

Advertise