-->
ਹਵਨ ਯੱਗ ਕਰਕੇ ਕੀਤਾ ਰਾਮ ਤੀਰਥ ਮੇਲੇ ਦਾ ਉਦਘਾਟਨ

ਹਵਨ ਯੱਗ ਕਰਕੇ ਕੀਤਾ ਰਾਮ ਤੀਰਥ ਮੇਲੇ ਦਾ ਉਦਘਾਟਨ

ਹਵਨ ਯੱਗ ਕਰਕੇ ਕੀਤਾ ਰਾਮ ਤੀਰਥ
ਮੇਲੇ ਦਾ ਉਦਘਾਟਨ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ/ਲਖਬੀਰ ਸਿੰਘ) - ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਅੱਜ ਪਰਕਰਮਾ ਵਿੱਚ ਸਾਲਾਨਾ ਹਵਨ ਯੱਗ ਕਰਕੇ ਰਾਮ ਤੀਰਥ ਮੇਲੇ ਦਾ ਰਸਮੀ ਆਰੰਭ ਕੀਤਾ ਅਤੇ ਸਰੋਵਰ ਦੀਆਂ ਮੱਛੀਆਂ ਨੂੰ ਭੋਜਨ ਪਾਇਆ ਗਿਆ । ਮਹੰਤ ਮਲਕੀਤ ਨਾਥ ਨੇ ਦੱਸਿਆ ਕਿ ਅੱਜ ਮੱਛਲੀ ਨੂੰ ਸੋਨੇ ਦੀ ਨੱਥ ਪਾਈ ਜਾਣੀ ਸੀ ਪਰ ਮੱਛਲੀ ਕਾਬੂ ਨਾ ਆਉਣ ਕਰਕੇ ਇਹ ਰਸਮ ਟਾਲ ਦਿੱਤੀ ਗਈ ਅਤੇ ਕੱਲ੍ਹ 8 ਨਵੰਬਰ ਨੂੰ ਮੱਛੀ ਨੂੰ ਸੋਨੇ ਦੀ ਨੱਥ ਪਾਈ ਜਾਵੇਗੀ । ਕੱਲ੍ਹ ਨੂੰ ਮੱਛਲੀ ਲਿਆਉਣ ਦੀ ਜਿਮੇਵਾਰੀ ਮੱਛੀ ਪਾਲਣ ਵਿਭਾਗ ਨੂੰ ਸੌਪੀ ਗਈ ਹੈ । ਅੱਜ ਦੀਆਂ ਰਸਮਾਂ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਡਿਪਟੀ ਮੇਅਰ ਓਮ ਪ੍ਕਾਸ਼ ਗੱਬਰ, ਬਾਬਾ ਬਲਵੰਤ ਨਾਥ, ਬਾਬਾ ਗਣੇਸ਼ ਨਾਥ, ਬਾਬਾ ਸਤਨਾਮ ਨਾਥ, ਬਾਬਾ ਮੱਘਰ ਨਾਥ ਵਿਛੋਆ, ਮਾਤਾ ਆਰਤੀ ਦੇਵਾ, ਬਾਬਾ ਰਕੇਸ਼ ਨਾਥ, ਬਾਬਾ ਮੇਘ ਨਾਥ, ਬਾਬਾ ਸੇਮਾ ਗਿਰੀ ਤਰਨਤਾਰਨ, ਬਾਬਾ ਚੀਕੂ ਨਾਥ, ਇੰਜ.ਜੇ.ਪੀ.ਸਹੋਤਾ, ਇੰਚਾਰਜ ਹਲਕਾ ਆਦਮਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।

Ads on article

Advertise in articles 1

advertising articles 2

Advertise