-->
ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ  ਨੇ ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਸੰਭਾਲਿਆ, ਕਾਰਜਭਾਰ।

ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ ਨੇ ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਸੰਭਾਲਿਆ, ਕਾਰਜਭਾਰ।

ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ ਨੇ ਬਤੌਰ ਕਮਿਸ਼ਨਰ ਪੁਲਿਸ,
ਅੰਮ੍ਰਿਤਸਰ ਦਾ ਸੰਭਾਲਿਆ, ਕਾਰਜਭਾਰ।
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) - ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਜੀ ਨੇ ਅੱਜ ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲਿਆ। ਕਾਰਜਭਾਰ ਸੰਭਾਲਣ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਵਿੱਖੇ ਨਤਮਸਕ ਹੋਏ। ਇਸ ਉਪਰੰਤ ਉਨਾਂ ਕਿਹਾ, ਕਿ ਪੰਜਾਬ ਸਰਕਾਰ ਵੱਲੋ ਜੋ ਜਿੰਮੇਵਾਰੀ ਸੋਪੀ ਗਈ ਹੈ, ਉਸਨੂੰ ਤਣਦੇਹੀ ਤੇ ਨਿਸ਼ਟਾ ਨਾਲ ਨਿਭਾਉਣਗੇ। ਕਮਿਸ਼ਨਰੇਂਟ ਪੁਲਿਸ, ਅੰਮ੍ਰਿਤਸਰ ਵਿੱਚ ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣਾਂ, ਮੁੱਖ ਤਰਜ਼ੀਹ ਹੋਵੇਗੀ। ਸਮਾਜ ਦੇ ਮਾੜੇ ਅਨਸਰਾਂ, ਗੈਗਸਟਰਾਂ, ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਈਬਰ ਕਰਾਇਮ ਵੱਲ ਵਿਸ਼ੇਸ਼ ਧਿਆਨ ਦੇ ਕੇ Online ਠੱਗੀ ਕਰਨ ਵਾਲਿਆ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ। ਉਹਨਾਂ, ਪਬਲਿਕ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਅਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਪਬਲਿਕ ਵਾਸਤੇ ਤੇ ਪਬਲਿਕ ਦੇ ਨਾਲ, ਹਰ ਸਮੇਂ ਸੇਵਾ ਲਈ ਤੱਤਪਰ ਹੈ। ਪਬਲਿਕ ਦੀਆਂ ਸ਼ਿਕਾਇਤਾਂ ਨੂੰ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ। ਗੁਰੂ ਨਗਰੀ ਅੰਮ੍ਰਿਤਸਰ ਵਿੱਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਯਾਤਰੀਆਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ।
ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਬਤੌਰ ਪ੍ਰੋਬੇਸ਼ਨਰ ਡੀ.ਐਸ.ਪੀ ਭਰਤੀ ਹੋਏ ਸੀ ਤੇ ਸਾਲ–1998 ਨੂੰ ਬਤੌਰ ਆਈ.ਪੀ.ਐਸ. ਤਰੱਕੀਯਾਬ ਹੋਏ ਸਨ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਅਹੁਦਾ ਸੰਭਾਲਨ ਤੋਂ ਪਹਿਲਾਂ ਆਈ.ਜੀ.ਪੀ, ਫਿਰੋਜ਼ਪੁਰ ਰੇਂਜ਼, ਫਿਰੋਜ਼ਪੁਰ, ਆਈ.ਜੀ.ਪੀ ਪੀ.ਏ.ਪੀ. ਜਲੰਧਰ, ਆਈ.ਜੀ.ਪੀ ਬਠਿੰਡਾ ਰੇਜ, ਬਠਿੰਡ, ਅਤੇ ਆਈ.ਜੀ.ਪੀ ਲੁਧਿਆਣਾ ਰੇਂਜ਼, ਲੁਧਿਆਣਾ ਤੋ ਇਲਾਵਾ ਕਈ ਹੋਰ ਅਹਿਮ ਅਹੁਦਿਆਂ ਪਰ ਸੇਵਾ ਨਿਭਾ ਚੁੱਕੇ ਹਨ।
ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਜੀ ਵੱਲੋ ਪੰਜਾਬ ਪੁਲਿਸ ਵਿੱਚ ਇਮਾਨਦਾਰੀ ਅਤੇ ਚੰਗੀਆਂ ਸੇਵਾਵਾ ਨਿਭਾਉਣ ਪਰ ਪੰਜਾਬ ਸਰਕਾਰ ਵੱਲੋ "Police Medal for Meritorious Service" ਦਿੱਤਾ ਗਿਆ ਅਤੇ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਵੱਲੋ ਵੱਖ-ਵੱਖ ਸਮੇ Award of "Director General Commendation Disc" ਨਾਲ ਵੀ ਸਮਾਨਿਤ ਕੀਤਾ ਗਿਆ।

Ads on article

Advertise in articles 1

advertising articles 2

Advertise