-->
ਐਸਡੀਐਮ ਅਜਨਾਲਾ ਰਾਜੇਸ਼ ਸ਼ਰਮਾ ਸਨਮਾਨਿਤ

ਐਸਡੀਐਮ ਅਜਨਾਲਾ ਰਾਜੇਸ਼ ਸ਼ਰਮਾ ਸਨਮਾਨਿਤ

ਐਸਡੀਐਮ ਅਜਨਾਲਾ ਰਾਜੇਸ਼
ਸ਼ਰਮਾ ਸਨਮਾਨਿਤ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) - ਸਮਾਜ ਸੇਵਾ ਦੇ ਖੇਤਰ 'ਚ ਵਿਲੱਖਣ ਪਛਾਣ ਬਣਾ ਚੁੱਕੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵੱਲੋ ਅੱਜ ਅਜਨਾਲਾ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਐਸਡੀਐਮ ਅਜਨਾਲਾ ਸ਼੍ਰੀ ਰਾਜੇਸ਼ ਸ਼ਰਮਾ ਨੂੰ ਸਮਾਜ ਪ੍ਰਤੀ ਨਿਭਾਈਆ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਸੰਸਥਾ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਸ. ਗੁਰਿੰਦਰ ਸਿੰਘ ਮੱਟੂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਮੱਟੂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵੱਲੀ ਗੱਲ ਹੈ ਕਿ ਬਹੁਤ ਸਾਰੇ ਸਰਕਾਰੀ ਵਿਭਾਗਾਂ ਵਿੱਚ ਅਜਿਹੇ ਰੁਸਤਮ ਕਰਮਚਾਰੀ ਤੇ ਅਧਿਕਾਰੀ ਮੌਜ਼ੂਦ ਹਨ, ਜੋ ਆਪਣੇ ਸਰਕਾਰੀ ਰੁਤਬੇ ਅਤੇ ਜ਼ਿੰਮੇਵਾਰੀ ਦੇ ਨਾਲ-ਨਾਲ ਸਮਾਜ ਸੇਵਾ ਨੂੰ ਤਰਜੀਹ ਦੇ ਕੇ ਲੋਕ ਭਲਾਈ ਦੇ ਕਾਰਜ਼ ਕਰ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਹਨ ਐਸਡੀਐਮ ਸ਼੍ਰੀ ਰਾਜੇਸ਼ ਸ਼ਰਮਾ, ਪ੍ਰਧਾਨ ਮੱਟੂ ਨੇ ਅੱਗੇ ਕਿਹਾ ਐੱਸ.ਡੀ.ਐੱਮ ਸ਼ਰਮਾ ਇਸ ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਅੰਦਰ ਅੰਮ੍ਰਿਤਸਰ-1,ਅੰਮ੍ਰਿਤਸਰ -2, ਅਤੇ ਸਬ ਡਵੀਜ਼ਨ ਮਜੀਠਾ ਦੇ ਐੱਸ.ਡੀ.ਐੱਮ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ । ਇਸ ਮੌਂਕੇ ਐੱਸ.ਡੀ.ਐੱਮ ਰਾਜੇਸ਼ ਕੁਮਾਰ ਸ਼ਰਮਾ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਸਬ ਡਵੀਜ਼ਨ ਅਜਨਾਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ । ਇਸ ਮੌਂਕੇ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਦੇ ਮੈਬਰਾਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਮਲਕੀਤ ਸਿੰਘ ਭੰਗੂ,ਸ਼੍ਰੀ ਹਰਦੇਸ ਸ਼ਰਮਾ, ਮਿਸ.ਰੋਬਿਨਜੀਤ ਕੌਰ ਗਿੱਲ, ਤੇਜਿੰਦਰ ਕੁਮਾਰ ਛੀਨਾ,ਕੰਵਲਜੀਤ ਕੌਰ ਟੀਨਾ,ਕਰਮਜੀਤ ਕੌਰ, ਸੀਮਾ ਚੋਪੜਾ,
ਨਰਿੰਦਰ ਕੌਰ, ਬਲਜਿੰਦਰ ਸਿੰਘ ਮੱਟੂ,ਅਮਨਦੀਪ ਸਿੰਘ, ਕੇ.ਐਸ.ਵਾਲੀਆਂ, ਵੀਨਾ ਅਤੇ ਦਮਨਪ੍ਰੀਤ ਕੌਰ ਨੇ ਐੱਸ.ਡੀ.ਐੱਮ ਰਾਜੇਸ਼ ਸ਼ਰਮਾ ਨੂੰ ਵਧਾਈ ਦਿੱਤੀ।।

Ads on article

Advertise in articles 1

advertising articles 2

Advertise