-->
ਭਾਈ ਸਰੂਪ ਸਿੰਘ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਹੋਏ ਨਤਮਸਤਕ, ਸਿੱਖੀ ਨੂੰ ਪ੍ਰਫੁੱਲਤ ਕਰਨਾ ਸਮੇ ਮੁੱਖ ਲੋੜ, ਗੁਰੂ ਘਰ ਦੇ ਵਜ਼ੀਰ ਪਾ ਸਕਦੇ ਹਨ ਆਪਣਾ ਵਡਮੁੱਲਾ ਯੋਗਦਾਨ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ

ਭਾਈ ਸਰੂਪ ਸਿੰਘ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਹੋਏ ਨਤਮਸਤਕ, ਸਿੱਖੀ ਨੂੰ ਪ੍ਰਫੁੱਲਤ ਕਰਨਾ ਸਮੇ ਮੁੱਖ ਲੋੜ, ਗੁਰੂ ਘਰ ਦੇ ਵਜ਼ੀਰ ਪਾ ਸਕਦੇ ਹਨ ਆਪਣਾ ਵਡਮੁੱਲਾ ਯੋਗਦਾਨ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ

ਭਾਈ ਸਰੂਪ ਸਿੰਘ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਹੋਏ ਨਤਮਸਤਕ, ਸਿੱਖੀ ਨੂੰ ਪ੍ਰਫੁੱਲਤ ਕਰਨਾ ਸਮੇ ਮੁੱਖ ਲੋੜ, ਗੁਰੂ ਘਰ ਦੇ ਵਜ਼ੀਰ ਪਾ ਸਕਦੇ
ਹਨ ਆਪਣਾ ਵਡਮੁੱਲਾ ਯੋਗਦਾਨ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ
ਅੰਮ੍ਰਿਤਸਰ,18 ਨਵੰਬਰ (ਸੁਖਬੀਰ ਸਿੰਘ ) - "ਹੋਲੇ ਮਹੱਲੇ ਤੇ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਜਾਣ ਦਾ ਸੁਭਾਗ ਪ੍ਪਤ ਹੋਇਆ ਜੀਵਨ "ਚ ਪਹਿਲੀ ਵਾਰ ਸੇਵਾ ਅਤੇ ਸਿਮਰਨ ਦੀ ਮੂਰਤ ਬਾਬਾ ਕੁਲਵੰਤ ਸਿੰਘ ਜੀ ਦੇ ਦਰਸ਼ਨ ਕਰਦਿਆ ਮਾਨੋ ਸਾਕਸ਼ਾਤ ਸਾਹਿਬੇ ਕਮਾਲ, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਹੋਇਆ ਹੋਵੇ" ਇੰਨਾ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਅਨਿਨ ਸੇਵਕ, ਮਿਠ ਬੋਲੜੇ, ਮਿਲਨਸਾਰ ਕਲਾਸੀਕਲ ਰਾਗ ਵਿਦਿਆ ਮੁਹਾਰਤ ਰੱਖਣ ਵਾਲੇ ਸੂਝਵਾਨ ਸਚਖੰਡ ਵਾਸੀ ਭਾਈ ਨਿਰਮਲ ਸਿੰਘ ਖਾਲਸਾ ਦੇ ਸ਼ਗਿਰਦ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਹਜੂਰੀ ਰਾਗੀ ਭਾਈ ਸਰੂਪ ਸਿੰਘ ਨੇ ਵਿਸ਼ੇਸ਼ ਭੇਟ ਦੋਰਾਨ ਇਸ ਪੱਤਰਕਾਰ ਨਾਲ ਸਾਂਝੇ ਕੀਤੇ ।ਬੀਤੇ ਦਿਨੀ 11 ਨਵੰਬਰ ਨੂੰ ਆਪਣੇ ਜੱਥੇ ਸਮੇਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸਭ ਜਰੂਰੀ ਰੁਝੇਵਿਆ ਨੂੰ ਲਾਂਭੇ ਕਰਦਿਆ 13 ਨਵੰਬਰ ਤੱਕ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਪਤ ਹੋਇਆ ।ਪਾਵਨ ਦਰਬਾਰ "ਚ ਕੀਰਤਨ ਹਾਜ਼ਰੀ ਭਰਨ ਤੇ ਇਲਾਵਾ ਦੋਨੋ ਦਿਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਕਰਨ ਦਾ ਸੁਭਾਗ ਪ੍ਪਤ ਹੋਇਆ ।ਇਸੇ ਦੌਰਾਨ ਸਿੱਖੀ ਨੂੰ ਪ੍ਰਫੁੱਲਿਤ ਕਰਨ, ਨਸ਼ਿਆਂ "ਚ ਗਲਤਾਨ ਹੋ ਰਹੀ ਨੌਜਵਾਨਂ ਪੀੜ੍ਹੀ,ਪੰਜਾਬ "ਚ ਵਗ ਰਹੇ ਨਸ਼ਿਆ ਦੇ ਛੇਵੇ ਦਰਿਆ ਨੂੰ ਠੱਲ੍ਹ ਪਾਉਣ ਲਈ ਬਾਬਾ ਜੀ ਬਹੁਤ ਚਿੰਤਤ ਨਜਰ ਆਏ। "ਉਨ੍ਹਾ ਕਿਹਾ ਬੇਸ਼ੱਕ ਸਮੇ ਸਮੇ ਦੀਆਂ ਸਰਕਾਰਾਂ ਅਤੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ, ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਹਰ ਮੰਚ ਤੇ ਇਲਾਵਾ ਘਰ ਘਰ ਗਲੀ ਗਲੀ ਫਰੀ ਧਾਰਮਿਕ ਲਿਟਰੇਚਰ ਵੰਡਣ ਤੋ ਇਲਾਵਾ ਮਹੀਨੇ "ਚ ਇਕ ਦਿਨ ਗੁਰੂ ਲੇਖੇ ਲਾਉਂਦਿਆਂ ਆਪਣਾ ਜੀਵਨ ਸਫਲ ਕਰਨ ਦੇ ਨਾਲ ਨਾਲ ਮਾਤਾਵਾਂ,ਭੈਣਾਂ, ਵੀਰਾਂ,ਬਜੁਰਗਾਂ ਦੇ ਸਹਿਯੋਗ ਤੋ ਇਲਾਵਾ ਸਕੂਲ ਕਾਲਜਾਂ ਧਾਰਮਿਕ ਸਭਾ ਸੁਸਾਇਟੀਆਂ ਰਾਗੀ ਢਾਡੀ ਪ੍ਰਚਾਰਿਕ ਕਵੀਸ਼ਰੀ ਜੱਥਿਆਂ ਕੋਲੋ ਨਿਮਾਣੇ, ਨਿਤਾਣੇ ਹੈ ਕੇ ਸਹਿਯੋਗ ਦੀ ਅਪੀਲ /ਬੇਨਤੀ ਕਰਦਿਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਸਰਕਾਰ ਵੱਲੋ ਆਰੰਭੇ ਇਸ ਕਾਰਜ "ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦਿਆਂ ਇਸ ਲਾਹਨਤ /ਬੀਮਾਰੀ ਨੂੰ ਜੜ੍ਹ ਤੋ ਪੁੱਟਣ ਲਈ ਸਾਂਝੇ ਤੌਰ ਤੇ ਹੰਭਲਾ ਮਾਰੀਏ ਸਮਾਂ ਰਹਿੰਦਿਆਂ ਅਗਰ ਅਸੀ ਪਹਿਲ ਕਦਮੀ ਨਾ ਕੀਤੀ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਮੁਆਫ ਨਹੀ ਕਰੇਗੀ " ।ਇਸ ਮੌਕੇ ਬਾਬਾ ਜੀ ਨੇ ਆਪਣੇ ਕਰ ਕਮਲਾ ਨਾਲ ਭਾਈ ਸਰੂਪ ਸਿੰਘ ,ਸਹਾਇਕ ਭਾਈ ਰਣਬੀਰ ਸਿੰਘ, ਤਬਲਾ ਵਾਦਕ ਭਾਈ ਗੁਰਿੰਦਰ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਇਸ ਕਾਰਜ ਲਈ ਡਿਊਟੀ ਲਗਾਉਂਦਿਆਂ ਅਸੀਸਾਂ ਦੇ ਕੇ ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤੋਰਿਆ /ਰਵਾਨਾ ਕੀਤਾ ।

Ads on article

Advertise in articles 1

advertising articles 2

Advertise