-->
ਪੰਜਾਬ ਬੰਦ ਦੇ ਸਦੇ ਤੇ ਧਰਨਿਆਂ ਦੇ ਕਾਰਨ ਬੱਚਿਆਂ ਦੇ ਸਕੂਲ ਬੰਦ ਨਹੀ ਹੋਣੇ ਚਾਹੀਦੇ ਅਤੇ ਸਕੂਲ ਟਰਾਂਸਪੋਰਟ ਨੂੰ ਨਹੀ ਰੋਕਣਾ ਚਾਹੀਦਾ (ਹਰਪਾਲ ਸਿੰਘ ਰਾਸਾ ਯੂ. ਕੇ.)

ਪੰਜਾਬ ਬੰਦ ਦੇ ਸਦੇ ਤੇ ਧਰਨਿਆਂ ਦੇ ਕਾਰਨ ਬੱਚਿਆਂ ਦੇ ਸਕੂਲ ਬੰਦ ਨਹੀ ਹੋਣੇ ਚਾਹੀਦੇ ਅਤੇ ਸਕੂਲ ਟਰਾਂਸਪੋਰਟ ਨੂੰ ਨਹੀ ਰੋਕਣਾ ਚਾਹੀਦਾ (ਹਰਪਾਲ ਸਿੰਘ ਰਾਸਾ ਯੂ. ਕੇ.)

ਪੰਜਾਬ ਬੰਦ ਦੇ ਸਦੇ ਤੇ ਧਰਨਿਆਂ ਦੇ ਕਾਰਨ ਬੱਚਿਆਂ ਦੇ ਸਕੂਲ ਬੰਦ ਨਹੀ
ਹੋਣੇ ਚਾਹੀਦੇ ਅਤੇ ਸਕੂਲ ਟਰਾਂਸਪੋਰਟ ਨੂੰ ਨਹੀ ਰੋਕਣਾ ਚਾਹੀਦਾ (ਹਰਪਾਲ ਸਿੰਘ ਰਾਸਾ ਯੂ. ਕੇ.)
ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) - ਇਹ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਨੂੰ ਬੰਦ ਕਰਨ ਦਾ ਸੱਦਾ ਦਿਤਾ ਜਾਂਦਾ ਹੈ ਅਤੇ ਨਾਲ ਹੀ ਬੱਚਿਆ ਦੇ ਸਕੂਲ ਵੀ ਬੰਦ ਕੀਤੇ ਜਾਂਦੇ ਹਨ ਜਦੋਂਕਿ ਬੱਚਿਆ ਦਾ ਭਵਿੱਖ ਸਕੂਲਾਂ ਵਿਚ ਹੀ ਬਣਦਾ ਹੈ। ਸਾਲ ਵਿਚ ਪਹਿਲਾ ਹੀ ਬਹੁਤ ਸਾਰੀਆ ਛੁੱਟੀਆਂ ਆ ਜਾਂਦੀਆ ਹਨ। ਸਾਨੂੰ ਇਹਨਾਂ ਛੁਟੀਆਂ ਵਿਚ ਸੁਧਾਰ ਕਰਨ ਦੀ ਲੋੜ ਹੈ। ਬਾਕੀ ਜਿਵੇਂ ਕਿ ਵੱਖ-ਵੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ, ਸ਼ਿਵ ਸੈਨਾ, ਨਿਹੰਗ ਜਥੇਬੰਦੀਆਂ, ਸਿੱਖ ਸੰਸਥਾਵਾਂ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਵਲੋਂ ਆਪਣੀਆਂ ਮੰਗਾ ਮਨਵਾਉਣ ਲਈ ਧਰਨੇ ਲਾਏ ਜਾਂਦੇ ਹਨ ਤਾਂ ਨਾਲ ਹੀ ਸਕੂਲਾਂ ਨੂੰ ਵੀ ਬੰਦ ਕੀਤਾ ਜਾਂਦਾ ਹੈ ਅਤੇ ਜਰੂਰੀ ਆਵਾਜਾਈ ਵੀ ਬੰਦ ਕੀਤੀ ਜਾਂਦੀ ਹੈ ਇਹ ਬਹੁਤ ਗਲਤ ਹੈ ਮੰਗਾਂ ਦਾ ਸਰਕਾਰ ਦੇ ਐਮ.ਐਲ.ਏ. ਦੇ ਮੰਤਰੀਆਂ ਦੇ ਪ੍ਰਸ਼ਾਸ਼ਨ ਪਾਸੋਂ ਮਨਾਉਣੀਆਂ ਹਨ ਤਾਂ ਫਿਰ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੀ ਕੀ ਲੋੜ ਹੈ।
 ਇਹ ਗੱਲ ਠੀਕ ਹੈ ਕਿ ਹਰ ਇਕ ਜਥੇਬੰਦੀ ਨੂੰ ਹਰ ਯੂਨੀਅਨ ਆਪਣੀ ਗੱਲ ਮਨਾਉਣ ਲਈ ਧਰਨਾ ਦੇਣਾ ਜਾਂ ਪੰਜਾਬ ਬੰਦ ਦੀ ਕਾਲ ਦੇਣੀ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਹਰ ਜਥੇਬੰਦੀ ਸੰਘਰਸ਼ ਕਰ ਸਕਦੀ ਹੈ ਰੋਸ ਪ੍ਰਦਰਸ਼ਨ ਕਰ ਸਕਦੀ ਹੈ।ਪਰ ਦਿਹਾੜੀਦਾਰ ਮਜਦੂਰ ਨੂੰ ਅਤੇ ਸਕੂਲ ਟਰਾਂਸਪੋਰਟ ਅਤੇ ਹਸਪਤਾਲਾਂ ਨੂੰ ਖੁਲ੍ਹ ਹੋਣੀ ਚਾਹੀਦੀ ਹੈ ਜਥੇਬੰਦੀਆਂ ਯੂਨੀਅਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਮੰਗਾਂ ਮਨਾਉਣ ਲਈ ਸਰਕਾਰ ਦੇ ਐਮ.ਐਲ.ਏ. ਅਤੇ ਮੰਤਰੀ ਸਾਹਿਬਾਨ ਅਤੇ ਪ੍ਰਸ਼ਾਸ਼ਨ ਦੀਆਂ ਕੋਠੀਆਂ ਦੇ ਸਾਹਮਣੇ ਧਰਨਾ ਦੇਣਾ ਚਾਹੀਦਾ ਹੈ। ਆਮ ਰਸਤਾ ਨਹੀ ਰੋਕਣਾ ਚਾਹੀਦਾ। ਇਸ ਨਾਲ ਵਿਦਿਅਕ ਅਦਾਰਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ। ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।ਪਿਛਲੀ ਦਿਨੀ ਭੰਡਾਰੀ ਪੁਲ ਜਾਮ ਕਰਨ ਨਾਲ ਬੱਸਾਂ ਵਿਚ ਬੱਚੇ ਵਿਲਕਦੇ ਵੇਖੇ ਤਾਂ ਮਾਪੇ ਉਹਨਾਂ ਨੂੰ ਉਡੀਕਦੇ ਰਹੇ ਜਿਸ ਨਾਲ ਮਾਪਿਆਂ ਦੀ ਪਰੇਸ਼ਾਨੀ ਵੱਧ ਗਈ ਕਿਉਂਕਿ ਬੱਚੇ ਠੀਕ ਸਮੇਂ ਘਰ ਨਾ ਪਹੁੰਚੇ। 
ਹਰ ਜਥੇਬੰਦੀ ਨੂੰ ਆਪਣਾ ਹੱਕ ਮੰਗਣ ਦੀ ਖਾਤਰ ਆਪਣਾ ਰੋਸ ਪ੍ਰਦਸ਼ਨ ਕਰ ਸਕਦੇ ਹਨ ਇਹ ਉਹਨਾਂ ਦਾ ਬੁਨਿਆਦੀ ਹੱਕ ਹੈ ਪਰ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਨਹੀ ਕਰਨਾ ਚਾਹੀਦਾ ਅਤੇ ਸਕੂਲ ਵਿਦਿਅਕ ਅਦਾਰੇ ਅਤੇ ਹਸਪਤਾਲਾ ਨੂੰ ਬੰਦ ਨਹੀ ਕਰਨਾ ਚਾਹੀਦਾ। ਸਾਡਾ ਇਸ ਨਾਲ ਕੋਈ ਤਲਕ ਵਾਸਤਾ ਨਹੀਂ ਹੈ|ਅਸੀ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਬੰਦ ਦਾ ਸੱਦਾ ਦਿਤਾ ਜਾਂਦਾ ਹੈ ਤਾਂ ਸਕੂਲਾਂ ਨੂੰ ਕਿਰਪਾ ਕਰਕੇ ਬੰਦ ਨਾ ਕੀਤਾ ਜਾਵੇ ਕਿਓਂਕਿ ਬੱਚਿਆਂ ਦੀ ਪੜਾਈ ਤੇ ਬਹੁਤ ਅਸਰ ਪੈਂਦਾ ਹੈ | ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੁੰਦਾ ਹੈ | ਕਿਓਂਕਿ ਪਹਿਲਾ ਹੀ ਕਰੋਨਾ ਵਰਗੀ ਮਹਾਂਮਾਰੀ ਨੇ ਬੱਚਿਆਂ ਦੀ ਪੜਾਈ ਨੂੰ ਬਹੁਤ ਹੀ ਕਮਜ਼ੋਰ ਕਰ ਦਿਤਾ ਹੈ | ਜੇ ਇਸ ਤਰਾਂ ਹੀ ਪੰਜਾਬ ਬੰਦ ਦੇ ਸਦੇ ਤੇ ਵਿੱਦਿਅਕ ਅਦਾਰੇ ਵੀ ਬੰਦ ਹੁੰਦੇ ਰਹੇ ਤਾਂ ਆਉਣ ਵਾਲੇ ਭਵਿੱਖ ਵਿੱਚ ਬੱਚਿਆਂ ਦੀ ਪੜਾਈ ਤੇ ਬਹੁਤ ਮਾੜਾ ਅਸਰ ਪੈਣਾ ਹੈ |
ਕਿਉਂਕਿ ਜਦੋਂ ਜਦੋਂ ਵੀ ਕਿਸੇ ਜਥੇਬੰਦੀ ਵਲੋਂ ਪੰਜਾਬ ਬੰਦ ਦਾ ਸੱਦਾ ਧਰਨਾ ਦਿਤਾ ਗਿਆ ਹੈ ਉਦੋਂ ਉਦੋਂ ਹੀ ਵਿੱਦਿਅਕ ਅਦਾਰਿਆ ਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ | ਜਿਸ ਨਾਲ ਵਿਦਿਆ ਦਾ ਮਿਆਰ ਨੀਵਾਂ ਹੁੰਦਾ ਜਾ ਰਿਹਾ ਹੈ |
ਸੋਂ ਸਾਡੀ ਪੰਜਾਬ ਸਰਕਾਰ ਨੂੰ ਇਹੋ ਅਪੀਲ ਹੈ ਕਿ ਸਾਡਾ ਧਰਨਿਆਂ ਨਾਲ ਕੋਈ ਤਲਕ ਵਾਸਤਾ ਨਹੀਂ ਹੈ ਬਸ ਆਪ ਜੀ ਅੱਗੇ ਬੇਨਤੀ ਹੈ ਕਿ ਪੰਜਾਬ ਬੰਦ ਦੇ ਸਦੇ ਨਾਲ ਵਿਦਿਆ ਦੇ ਦਰਵਾਜੇ ਸਕੂਲ ਖੁਲੇ ਰੱਖੇ ਜਾਣ ਤਾਂ ਕਿ ਸਾਡੇ ਪੰਜਾਬ ਦਾ ਭਵਿੱਖ ਵੱਧ ਤੋਂ ਵੱਧ ਵਿਦਿਆ ਪ੍ਰਾਪਤ ਕਰ ਸਕੇ।

Ads on article

Advertise in articles 1

advertising articles 2

Advertise