-->
ਸ੍ਰੋਮਣੀ ਭਗਤ ਨਾਮਦੇਵ ਜੀ ਦਾ ਸਲਾਨਾ ਭੰਡਾਰਾ ਕਟੜਾ ਮੀਤ ਸਿੰਘ ਵਿਖੇ ਮਨਾਇਆ ਗਿਆ

ਸ੍ਰੋਮਣੀ ਭਗਤ ਨਾਮਦੇਵ ਜੀ ਦਾ ਸਲਾਨਾ ਭੰਡਾਰਾ ਕਟੜਾ ਮੀਤ ਸਿੰਘ ਵਿਖੇ ਮਨਾਇਆ ਗਿਆ

 ਸ੍ਰੋਮਣੀ ਭਗਤ ਨਾਮਦੇਵ ਜੀ ਦਾ ਸਲਾਨਾ ਭੰਡਾਰਾ
ਕਟੜਾ ਮੀਤ ਸਿੰਘ ਵਿਖੇ ਮਨਾਇਆ ਗਿਆ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) - ਸ੍ਰੋਮਣੀ ਭਗਤ ਨਾਮਦੇਵ ਜੀ ਦਾ ਸਲਾਨਾ ਭੰਡਾਰਾ ਅਜ ਅਮ੍ਰਿੰਤਸਰ ਦੇ ਕਟੜਾ ਮੀਤ ਸਿੰਘ ਵਿਖੇ ਸੰਗਤਾਂ ਵਲੋਂ ਬੜੀ ਹੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸਦੇ ਚੱਲਦੇ ਕਟੜਾ ਮੀਤ ਸਿੰਘ ਦੇ ਮੁਖ ਸੇਵਾਦਾਰ ਨੀਟਾ ਪਹਿਲਵਾਨ ਵਲੋ ਸੰਗਤਾਂ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਵਲੋ ਲੰਗਰ ਭੰਡਾਰਾ ਦਾ ਆਨੰਦ ਮਾਣਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੇਵਾਦਾਰ ਨੀਟਾ ਪਹਿਲਵਾਨ ਨੇ ਦੱਸਿਆ ਕਿ ਸ੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਅਜ ਸੰਗਤਾਂ ਦੇ ਸਹਿਯੋਗ ਨਾਲ ਬਜਾਰ ਕਟੜਾ ਮੀਤ ਸਿੰਘ ਵਿਖੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਹੈ।ਭਗਤ ਨਾਮ ਦੇਵ ਦੀ ਆਪਣੇ ਸਮੇ ਦੇ ਵੱਡੇ ਵਿਦਵਾਨ ਅਤੇ ਉਘੇ ਸੰਤ ਹੋਏ ਹਨ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਵਿਦਮਾਨ ਹੈ ਅਜਿਹੇ ਸੰਤ ਦੁਨੀਆ ਵਿਚ ਵਿਰਲੇ ਹੀ ਹੁੰਦੇ ਹਨ ਅਤੇ ਅਜ ਸ੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰਾ ਲੰਗਰ ਲਗਾਇਆ ਗਿਆ ਹੈ ਅਤੇ ਸੰਗਤਾਂ ਇਸ ਭੰਡਾਰਾ ਵਿਚ ਪਹੁੰਚ ਲੰਗਰ ਭੰਡਾਰੇ ਦਾ ਆਨੰਦ ਮਾਨ ਰਹਿਆ ਹਨ।ਇਸ ਮੌਕੇ ਮੁਖ ਸੇਵਾਦਾਰ ਨੀਟਾ ਪਹਿਲਵਾਨ, ਸਾਨੂ, ਰੋਹਿਤ ਅਰੋੜਾ, ਹਿਤੇਸ਼ ਵਰਮਾ, ਸ਼ਿਵਾੰਸ਼, ਬੰਸ਼ੀ ਲਾਲ, ਅਕਸ਼ਿਤ ਗੁਪਤਾ , ਸ਼ੀਤਲਾ ਪ੍ਰਸ਼ਾਦ ਆਦਿ ਮੌਜੂਦ ਸਨ।

Ads on article

Advertise in articles 1

advertising articles 2

Advertise