-->
ਵਿਦਿਆਰਥੀਆਂ ਦੇ ਮਾਪਿਆਂ ਨੂੰ ਵੇਸਟ ਮੈਨਜਮੈੰਟ ਸਬੰਧੀ ਜਾਣਕਾਰੀ ਦਿੱਤੀ

ਵਿਦਿਆਰਥੀਆਂ ਦੇ ਮਾਪਿਆਂ ਨੂੰ ਵੇਸਟ ਮੈਨਜਮੈੰਟ ਸਬੰਧੀ ਜਾਣਕਾਰੀ ਦਿੱਤੀ

ਵਿਦਿਆਰਥੀਆਂ ਦੇ ਮਾਪਿਆਂ ਨੂੰ ਵੇਸਟ ਮੈਨਜਮੈੰਟ
ਸਬੰਧੀ ਜਾਣਕਾਰੀ ਦਿੱਤੀ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) - ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਸਥਾ ਦੇ ਮੈਨੇਜਰ ਐਡਮਨਿਸਟਰੇਸ਼ਨ ਚੰਦਰ ਪ੍ਕਾਸ਼ ਸ਼ਰਮਾ ਵੱਲੋਂ ਵੇਸਟ ਮੈਨੇਜਮੈਂਟ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਸਮੇਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿਹਾ ਕਿ ਸਾਨੂੰ ਘਰ ਤੇ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ, ਕਿਉਂਕਿ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਪਿੰਡ, ਸ਼ਹਿਰ ਨੂੰ ਸਾਫ ਸੁਥਰਾ ਰੱਖ ਕੇ ਚੰਗੇ ਸ਼ਹਿਰੀ ਹੋਣ ਦਾ ਕਰਤੱਵ ਪੂਰਾ ਕਰੀਏ ਅਤੇ ਸਵੱਛ ਭਾਰਤ ਮਿਸ਼ਨ ਵਿੱਚ ਆਪਣਾ ਸਹਿਯੋਗ ਦੇਈਏ । ਇਸ ਮੌਕੇ 'ਤੇ ਸੰਸਥਾ ਦੇ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ, ਬੱਚਿਆਂ ਦੇ ਮਾਤਾ-ਪਿਤਾ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ । 

Ads on article

Advertise in articles 1

advertising articles 2

Advertise