-->
ਸਿਹਤ ਵਿਭਾਗ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲਗਾਇਆ ਗਿਆ ਵਿਸ਼ੇਸ਼ ਡੈਂਟਲ ਕੈਂਪ

ਸਿਹਤ ਵਿਭਾਗ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲਗਾਇਆ ਗਿਆ ਵਿਸ਼ੇਸ਼ ਡੈਂਟਲ ਕੈਂਪ

ਸਿਹਤ ਵਿਭਾਗ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ
ਵਿਖੇ ਲਗਾਇਆ ਗਿਆ ਵਿਸ਼ੇਸ਼ ਡੈਂਟਲ ਕੈਂਪ
ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) - ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ੍ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਵਲੋ ਖਾਲਸਾ ਕਲਿਜ ਵਿਖੇ ਵਿਖੇ ਵਿਸ਼ੇਸ਼ ਡੈਂਟਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਡਾ ਜਗਨਜੋਤ ਕੋਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮਿਤੀ 14 ਨਵੰਬਰ ਤੋ 29 ਨਵੰਬਰ ਤੱਕ ਵਿਸ਼ੇਸ਼ ਡੈਂਟਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸੇ ਹੀ ਲੜੀ ਵਜੋਂ ਅੱਜ ਖਾਲਸਾ ਕਾਲਿਜ ਅੰਮ੍ਰਿਤਸਰ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਦੰਦਾ ਦੀ ਦੇਖਭਾਲ ਅਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਲਿਜ ਵਿਚ ਇੱਕ ਮੈਡੀਕਲ ਕੈਂਪ ਲਗਾ ਕੇ ਦੰਦਾਂ ਦਾ ਮੁਫਤ ਚੈਕਅੱਪ, ਦਵਾਈਆਂ ਅਤੇ ਇਲਾਜ ਦੀਆਂ ਸਹੂਲਤਾਂ ਵੀ ਦਿਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆ ਸਿਹਤ ਸੰਸਥਾਵਾ ਵਿੱਚ ਦੰਦਾ ਅਤੇ ਮਸੂੜੇਆ ਦੀ ਦੇਖਭਾਲ ਲਈ ਵੱਖ ਵੱਖ ਕੈਂਪ ਲਗਾਏ ਜਾ ਰਹੇ ਹਨ।ਇਨਾਂ ਕੈਂਪਾ ਵਿਚ ਹੁਣ ਤੱਕ ਲਗਭਗ 6,000 ਤੋਂ ਵੱਧ ਮਰੀਜਾ ਵਲੋਂ ਲਾਭ ਉਠਾਇਆ ਜਾ ਚੁੱਕਾ ਹੈ ਅਤੇ 160 ਦੇ ਗਰੀਬ ਮਰੀਜਾ ਨੂੰ ਡੈਂਚਰ ਮੁਫਤ ਵੀ ਦਿੱਤੇ ਜਾਣਗੇ।ਇਸ ਸਮਾਗਮ ਦੌਰਾਣ ਡਾ ਰਵਿੰਦਰ ਕੌਰ, ਡਾ ਸਾਰੀਕਾ ਚਾਵਲਾ ਅਤੇ ਡਾ ਸਾਹਿਲ ਬੱਤਰਾ ਵਲੋਂ ਦੰਦਾਂ ਦੀ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਪ੍ਰਿਂਸੀਪਲ ਡਾ ਮਹਿਲ ਸਿੰਘ, ਡਾ ਭਪਿੰਦਰ ਸਿੰਘ, ਮੈਡਮ ਸੁਮਨ ਅਤੇ ਸਮੂਹ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise