-->
ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਫਲ ਹਰਿਆਵਲ ਮੇਲਾ :- ਪ੍ਰਵੀਨ ਕੁਮਾਰ

ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਫਲ ਹਰਿਆਵਲ ਮੇਲਾ :- ਪ੍ਰਵੀਨ ਕੁਮਾਰ

ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਫਲ
ਹਰਿਆਵਲ ਮੇਲਾ :- ਪ੍ਰਵੀਨ ਕੁਮਾਰ
ਅੰਮ੍ਰਿਤਸਰ 21 ਨਵੰਬਰ (ਬਿਉਰੋ/ਸੁਖਬੀਰ ਸਿੰਘ) - ਹਰਿਆਵਲ ਪੰਜਾਬ ਵੱਲੋਂ ਸੰਤ ਬਾਬਾ ਭੂਰੀ ਵਾਲਿਆਂ ਦੀ ਅਗਵਾਈ ਵਿੱਚ ਭੂਰੀ ਵਾਲੇ ਸੀਨੀਅਰ ਸਕੈਡਰੀ ਪਬਲਿਕ ਸਕੂਲ ਨੇੜੇ ਖੂਹ ਭਾਈ ਮੰਝ ਸਾਹਿਬ ਗੁਰਦੁਆਰਾ, ਸੁਲਤਾਨਵਿੰਡ ਵਿੱਖੇ ਹਰਿਆਵਲ ਮੇਲਾ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਜ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਸਾਇੰਸਦਾਨਾਂ, ਸੰਤ ਮਹਾਂਪੁਰਸ਼ਾਂ ਨੇ ਕੁੱਦਰਤ ਦੀ ਕਾਇਨਾਤ ਵਿੱਚ ਸੁੱਧ ਵਾਤਾਵਰਣ ਸਬੰਧੀ ਰੱਬ ਦਾ ਸੁਨੇਹਾ ਲੋਕਾਂ ਤਕ ਪਹੁੰਚਾਇਆ। ਮੇਲੇ ਵਿੱਚ ਪਹੁੰਚੇ ਮੁੱਖ ਬੁਲਾਰਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਜਥੇਦਾਰ ਸ. ਬਲਵਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਜਗਦੇਵ ਸਿੰਘ ਜੀ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ, ਪਿੰਗਲਵਾੜਾ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਡਾ ਬੀਬੀ ਇੰਦਰਜੀਤ ਕੌਰ ਜੀ, ਸ੍ਰੀ ਸੁਖਦੇਵ ਸਿੰਘ ਭੂਰਾ ਕੋਨਾ ਮੈਨੇਜਰ ਸ੍ਰੋਮਣੀ ਕਮੇਟੀ ਅੰਮ੍ਰਿਤਸਰ, ਬੀਬੀ ਲਕਸ਼ਮੀ ਕਾਂਤ ਚਾਵਲਾ ਪ੍ਰਧਾਨ ਦੁਰਗਿਆਨਾ ਕਮੇਟੀ ਅੰਮ੍ਰਿਤਸਰ, ਸ੍ਰ ਰਾਜਬੀਰ ਸਿੰਘ ਗਿੱਲ, ਸ੍ਰ ਪਰਮਜੀਤ ਸਿੰਘ ਭੰਡਾਲ ਡੀ ਸੀ ਪੀ ਅੰਮ੍ਰਿਤਸਰ, ਸ੍ਰੀ ਪ੍ਰਵੀਨ ਕੁਮਾਰ ਸੂਬਾ ਪ੍ਰਧਾਨ ਹਰਿਆਵਲ ਪੰਜਾਬ, ਡਾ: ਆਦਰਸ਼ਪਾਲ ਵਿੱਜ, ਚੇਅਰਮੈਨ ਪੀ ਪੀ ਸੀ ਬੀ, ਸ੍ਰੀ ਪੁਨੀਤ ਖੰਨਾ ਸਹਿ ਸੰਯੋਜੰਕ, ਡਾ: ਰਾਕੇਸ ਸ਼ਾਰਧਾ, ਸ੍ਰ. ਗੁਰਵਿੰਦਰ ਸਿੰਘ ਬਾਜਵਾ, ਸ੍ਰ. ਆਗਿਆਪਾਲ ਸਿੰਘ, ਸ੍ਰ ਤਜਿੰਦਰ ਸਿੰਘ, ਡਾ ਮਨਜੀਤ ਪਾਲ ਕੌਰ। ਸ੍ਰੀਮਤੀ ਸੁੱਰੁਭੀ ਤੋਮਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਠੋਸ ਕੂੜੇ ਦਾ ਸਹੀ ਪ੍ਰਬੰਧ ਕਰਨ , ਨਾੜ ਅਤੇ ਪਰਾਲ਼ੀ ਨਾ ਸਾੜਨ ਲਈ ਪ੍ਰੇਰਿਆ।
ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸਾਇੰਸ ਅਤੇ ਰਿਸਰਚ ਇੰਸੀਚਿਉਟ ਦੇ ਡੀਨ ਡਾ ਏ ਪੀ ਸਿੰਘ ਵੱਲੋਂ ਲਗਾਏ ਮੈਡੀਕਲ ਅਤੇ ਡੈਂਟਲ ਕੈਂਪ ਜਿਸ ਵਿੱਚ ਚੈੱਕ ਆਪ ਦੇ ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਦਾ ਲੋਕਾਂ ਨੇ ਭਰਪੂਰ ਫ਼ਾਇਦਾ ਉਠਾਇਆ ਤੇ ਫ੍ਰੀ ਕੈਂਪ ਦੀ ਬਹੁਤ ਤਾਰੀਫ਼ ਕੀਤੀ । ਇਸ ਮੌਕੇ ਆਕਾਲ ਪੁਰਖ ਦੀ ਫ਼ੌਜ ਵੱਲੋਂ ਖੂਨ ਦਾਨ ਕੈਂਪ ਵੀ ਲਗਾਇਆ ਗਿਆ। ਇੱਥੇ ਉਚੇਚੇ ਤੌਰ ਤੇ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਕੁਦਰਤ ਅਤੇ ਵਾਤਾਵਰਣ ਨਾਲ ਜੋੜਨ ਲਈ ਬੱਚਿਆਂ ਦੇ ਵਾਤਾਵਰਣ ਵਿਸ਼ਿਆਂ ਤੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ 439 ਸਕੂਲੀ ਬੱਚਿਆਂ ਨੇ ਹਿੱਸਾ ਲਿਆ ਅਤੇ ਵਾਤਾਵਰਣ ਸੰਬੰਧੀ ਬਹੁਤ ਹੀ ਸੁੰਦਰ ਡਰਾਇੰਗਾਂ ਬਨਾਇਆਂ। ਸੈਣੀ ਸਮਾਜ ਸੇਵਾ ਟਰਸੱਟ ਨੇ ਪ੍ਰਧਾਨ ਸ੍ਰ ਮਨੋਹਰ ਸਿੰਘ ਸੈਣੀ ਦੀ ਅਗਵਾਈ ਵਿੱਚ 100 ਦੇ ਕਰੀਬ ਬੱਚਿਆਂ ਨੂੰ ਨਕਦ ਇਨਾਮ, ਸਨਮਾਨ ਚਿੰਨ ਅਤੇ ਮੈਡਲ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸੰਵਤਂਤਰਤਾ ਸੰਗਰਾਮੀ ਸੰਸੰਥਾਂ ਵੱਲੋਂ ਸ ਗਿਆਨ ਸਿੰਘ ਸੱਗੂ ਦੀ ਅਗਵਾਈ ਵਿੱਚ ਬੱਚਿਆਂ ਨੂੰ ਫਰੂਟ ਮੁੱਹਇਆਂ ਕੀਤੇ ਗਏ। ਅੰਮ੍ਰਿਤਸਰ ਗਰੁਪ ਆਫ ਕਾਲਜਿਜ, ਬਾਲਮਿਕੀ ਸਮਾਜ ਦੇ ਸ਼੍ਰੀ ਪੰਕਜ ਨਾਥ , ਕਾਦੀਆਂ ਤੋਂ ਅਹਿਮਦਿਆ ਸਮੂਦਾਇ ਦੇ ਜੈਨ ਚੌਧਰੀ ਅਪਣੇ ਸ਼ਾਥੀਆਂ ਸਮੇਤ ਸਾਮਿਲ ਹੋਏ । 
ਹਰਿਆਵਲ ਪੰਜਾਬ ਸੰਸਥਾ ਦੇ ਸੂਬਾ ਪ੍ਰਧਾਨ ਸ੍ਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਮੇਲੇ ਨੂੰ ਕਰਵਾਉਣ ਦੇ ਉਦੇਸ਼ ਵਿਚ ਉਮੀਦ ਤੋਂ ਵੱਧ ਕਾਮਯਾਬੀ ਮਿਲੀ ਹੈ ਉਹਨਾਂ ਇਸ ਮੇਲੇ ਦੇ ਇੰਤਜ਼ਾਮਾਂ ਲਈ ਇੰਜ ਮਨਜੀਤ ਸਿੰਘ ਸੈਣੀ ਅਤੇ ਨਿਰਮਲ ਸਿੰਘ ਆਨੰਦ ਦੀਆਂ ਸੇਵਾਵਾਂ ਨੂੰ ਸਰਾਹਿਆ। ਇਸ ਮੇਲੇ ਵਿਚ ਬੱਚਿਆਂ ਤੇ ਬਜ਼ੁਰਗਾਂ ਨੂੰ ਜਿਥੇ ਵਾਤਾਵਰਣ ਪ੍ਰਤੀ ਜਾਗੁਰੂਕਤਾ ਮਿਲੀ ਹੈ ਨਾਲ ਦੀ ਨਾਲ ਉਹਨਾਂ ਨੇ ਮੇਲੇ ਵਿੱਚ ਪ੍ਰਦਰਸ਼ਨੀ ਸਟਾਲਾਂ ਤੋਂ ਵੱਡੇ ਪਧੱਰ ਤੇ ਖ਼ਰੀਦੋ ਫਰੋਖਤ ਵੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਆਏ ਹੋਏ ਸਾਇੰਸਦਾਨਾਂ ਅਤੇ ਧਾਰਮਿਕ ਸੰਤ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸਮਝਿਆ। ਸ੍ਰੀ ਪੁਨੀਤ ਖੰਨਾ ਸਹਿ ਸੰਯੋਜਕ ਨੇ ਦੱਸਿਆ ਕਿ ਮੇਲੇ ਵਿੱਚ ਹਰਿਆਵਲ ਪੰਜਾਬ ਦੇ ਸਰਵ ਸ੍ਰੀ ਕਿਸ਼ੋਰ ਕਾਂਤ, ਸ੍ਰੀਮਤੀ ਸੁਰਭੀ ਤੋਮਰ , ਸ੍ਰੀ ਹਰਸ਼ ਗਰਗ, ਸ੍ਰੀਮਤੀ ਦਿਪਤੀ ਸ਼ਰਮਾ, ਸ੍ਰੀਮਤੀ ਸ਼ੈਲੀ ਖੰਨਾ, ਰਣਜੀਤ ਸਿੰਘ, ਰਜੇਸ ਭਾਟੀਆ, ਜਨਕ ਜੋਸ਼ੀ , ਡਾ ਹਰਜੀਤ ਸਿੰਘ, ਵਰਿੰਦਰ ਮਹਾਜਨ , ਰਜੀਵ ਠੁਕਰਾਲ, ਰਮਨ ਕੁਮਾਰ, ਸ੍ਰੀ ਰਜੇਸ਼ ਪ੍ਰਭਾਕਰ, ਦੀਪਕ ਬੱਬਰ, ਲਖਬੀਰ ਸਿੰਘ ਘੁੰਮਣ, ਗਿਆਨ ਸਿੰਘ ਸੱਗੂ, ਸੁਰਿੰਦਰ ਸਿੰਘ ਪ੍ਰਧਾਨ ਰੋਟਰੀ ਕਲੱਬ, ਡਾ ਜਸਪ੍ਰੀਤ ਸ਼ੋਬਤੀ, ਡੋਲੀ ਭਾਟੀਆ, ਨੀਰੂ ਭਾਟੀਆ, ਪੂਨਮ ਖੰਨਾ, ਪ੍ਰਿੰਸੀਪਲ ਸਿਮਰਨਜੀਤ ਕੌਰ, ਸ੍ਰ ਨਿਰਮਲ ਸਿੰਘ ਬੇਦੀ, ਸ੍ਰ ਰਵੀਸੇਰ ਸਿੰਘ, ਸ੍ਰ ਅਮਰਜੀਤ ਸਿੰਘ, ਸ੍ਰ ਗੁਰਜੀਤ ਸਿੰਘ ਰੰਧਾਵਾ, ਪੀ ਐਨ ਸ਼ਰਮਾ, ਸ੍ਰੀ ਮੁਕੇਸ਼ ਅਗਰਵਾਲ, ਸ੍ਰੀ ਜਗਤੇਸ਼ਵਰ ਸਿੰਘ ਆਦਿ ਨੇ ਮੇਲੇ ਨੂੰ ਸਹਿ ਢੰਗ ਨਾਲ ਚਲਾਉਣ ਵਿੱਚ ਹਿੱਸਾ ਪਾਇਆ।

Ads on article

Advertise in articles 1

advertising articles 2

Advertise