-->
ਗ੍ਰਹਿ ਪ੍ਰਵੇਸ਼ ਮੌਕੇ ਸਜਾਏ ਗਏ ਧਾਰਮਿਕ ਦੀਵਾਨ । ਵੱਖ ਵੱਖ ਸਖਸ਼ੀਅਤਾਂ ਨੂੰ ਕੀਤਾ ਸਨਮਾਨਿਤ

ਗ੍ਰਹਿ ਪ੍ਰਵੇਸ਼ ਮੌਕੇ ਸਜਾਏ ਗਏ ਧਾਰਮਿਕ ਦੀਵਾਨ । ਵੱਖ ਵੱਖ ਸਖਸ਼ੀਅਤਾਂ ਨੂੰ ਕੀਤਾ ਸਨਮਾਨਿਤ

ਗ੍ਰਹਿ ਪ੍ਰਵੇਸ਼ ਮੌਕੇ ਸਜਾਏ ਗਏ ਧਾਰਮਿਕ ਦੀਵਾਨ,
ਵੱਖ ਵੱਖ ਸਖਸ਼ੀਅਤਾਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) - ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋ ਹਫਤਾਵਾਰੀ ਗੁਰਮਿਤ ਸਮਾਗਮਾ ਦੀ ਲੜੀ ਧਾਰਮਿਕ  ਦੀਵਾਨ ਸਵੇਰੇ 8 ਵਜੇ ਤੋ 11-30 ਵਜੇ ਤੱਕ ਸ੍ ਕੁਲਵਿੰਦਰ ਸਿੰਘ ਦੇ ਗ੍ਰਹਿ ਬੀ 184 ਨਿਉ ਅੰਮ੍ਰਿਤਸਰ ਵਿਖੇ ਸਜਾਏ ਗਏ ।ਸ੍ਰੀ ਆਸਾ ਜੀ ਦੀ ਵਾਰ ਦੇ ਸੰਗਤ ਰੂਪੀ ਪਾਠਾਂ ਦੇ ਭੋਗ ਉਪਰੰਤ ਵੱਖ ਵੱਖ ਜੱਥਿਆ ਵੱਲੋ ਧੁਰ ਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਵਾਏ ਗਏ ਤਂਬਲੇ ਦੀ ਸੰਗਤ ਭਾਈ ਸੁਖਦੇਵ ਸਿੰਘ ਨਿਭਾ ਰਹੇ ਸਨ ।ਆਰਤੀ ਸਾਹਿਬ ਉਪਰੰਤ ਫੁਲਾਂ ਦੀ ਵਰਖਾ ਛੇ ਪਉੜੀਆ ਆਨੰਦ ਸਾਹਿਬ ਜੀ ਦੇ ਪਾਠ ਸਰਵਣ ਕਰਵਾਏ ਗਏ ਉਪਰੰਤ ਅਰਦਾਸ ਸੰਸਥਾ ਦੇ ਪ੍ਰਧਾਨ  ਭਾਈ ਅਮਰਜੀਤ ਸਿੰਘ ਪਸਰੀਚਾ ਵਲੋ ਅਤੇ ਪਾਵਨ ਹੁਕਮਨਾਮੇ ਦੀ ਸੇਵਾ ਬੀਬਾ ਰਵਨੀਤ ਕੌਰ ਵਲੋ ਨਿਭਾਈ ਗਈ ।ਸੰਸਥਾ ਦੇ ਸਰਪ੍ਰਸਤ ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਦੱਸਿਆ ਕਿ ਦੋ ਸਾਲ ਪਹਿਲਾ ਪੂਰੇ ਵਿਸ਼ਵ ਚ ਫੈਲੀ ਭਿਆਨਕ ਬੀਮਾਰੀ ਕਰੋਨਾਕਾਲ ਦੌਰਾਨ ਸਰਕਾਰ ਵੱਲੋ ਦਿਤੀਆ ਹਦਾਇਤਾਂ ਦੀ ਪਾਲਣਾਂ ਕਰਦਿਆ ਸਮਾਗਮ ਨਹੀ ਕਰਵਾਏ ਗਏ ।ਗੁਰੂ ਸਾਹਿਬ ਮੇਹਰ ਕਰਣ ਇਹੋ ਜਿਹਾ ਭਿਆਨਕ ਸਮਾਂ ਸੰਸਾਰ ਦੇ ਕਿਸੇ ਵੀ ਹਿਸੇ ਚ ਕਦੇ ਵੀ ਦੁਬਾਰਾ ਨਾ ਆਏ ਇਸ ਲਈ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਨ੍ਹਾ ਹੋਰ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਕਾਸ਼ ਪੁਰਬ 6 ਨਵੰਬਰ ਤੋ 8 ਨਵੰਬਰ ਤੱਕ ਸੰਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ 177 ਮੈਡੀਕਲ ਇਨਕਲੇਵ ਵਿਖੇ ਵਿਖੇ ਬੜੀ ਸ਼ਰਧਾ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 6 ਨਵੰਬਰ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਆਰੰਭ ਹੋਣਗੇ। ਇਸੇ ਦੌਰਾਨ ਚਾਰ ਚਾਰ ਸਹਿਜ ਪਾਠਾਂ ਦੀ ਲੜੀ ਵੀ ਆਰੰਭ ਹੋਵੇਗੀ ਜਿਸ ਵਿਚ ਸ੍ਰੀ ਜਪੁਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਸ੍ਰੀ ਚੌਪਈ ਸਾਹਿਬ ਅਤੇ ਛੋਟੀ ਉਮਰ ਦੇ ਬੱਚਿਆ ਚ ਸਿੱਖੀ ਦੀ ਰੂਹ ਫੂਕਨ ਲਈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੇ ਜਾਪ/ਪਾਠ ਕੀਤੇ ਜਾਣਗੇ ਕੁਲ 13 ਪਾਠਾਂ ਦੇ ਭੋਗ 8 ਨਵੰਬਰ ਸਵੇਰੇ 10 ਵਜੇ ਪਾਏ ਜਾਣਗੇ।ਉਪਰੰਤ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਦਾ ਰਹੇਗਾ।ਬਾਅਦ ਦੁਪਹਿਰ  2 ਵਜੇ ਅਲੌਕਿਕ ਨਗਰ ਕੀਰਤਨ ਕੱਢਿਆ ਜਾਏਗਾ ਜੋ ਵੱਖ ਵੱਖ ਕਲੋਨੀਆਂ ਤੋ ਹੁੰਦਾਂ ਹੋਇਆ ਸ਼ਾਮ 7 ਵਜੇ ਤਿਕੋਨੀ ਪਾਰਕ ਵਿਖੇ ਸੰਪੰਨ ਹੋਵੇਗਾ  ਇਸ ਮੌਕੇ ਸ਼ਾਮ ਨੂੰ ਅੰਮ੍ਰਿਤ ਸੰਚਾਰ ਅਤੇ ਮਹਾਨ ਕੀਰਤਨ ਦਰਬਾਰ ਵੀ ਸਜਾਇਆ ਜਾ ਰਿਹਾ ਹੈ  ਰਾਤ 9 ਵਜੇ ਸਮਾਪਤੀ ਉਪਰੰਤ ਆਤਿਸ਼ਬਾਜੀ ਵੀ ਚਲਾਈ ਜਾਏਗੀ ਜਿਉ ਜਿਉ ਇਹ ਦਿਹਾੜਾ ਨਜਦੀਕ ਆ ਰਿਹਾ ਹੈ ਤਿਉ ਤਿਉ ਸੰਗਤਾ ਪ੍ਰਤੀ ਚਾਅ ਵਧਦਾ ਜਾ ਰਿਹਾ ਹੈ ।।ਆਸ ਪਾਸ ਦੀਆ ਸੰਗਤਾਂ ਵਲੋ ਹੁਣ ਤੋ ਹੀ ਤਿਆਰੀਆਂ ਆਰੰਭ ਦਿਤੀਆ ਗਈਆਂ ਹਨ ਜਿੰਨਾਂ ਨੂੰ ਰੰਗ ਬਿਰੰਗੀਆ ਲਾਈਟਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ।ਇਸ ਮੋਕੇ ਹੋਰਨਾ ਤੋ ਇਲਾਵਾ ਸ੍ ਗੁਰਦੀਪ ਸਿੰਘ ਪਾਹਵਾ ਸ੍ ਹਰਤਾਪਨ ਸਿੰਘ ਰਿਹਤਾਪਨ ਸਿੰਘ ਤਜਿੰਦਰ ਪਾਲ ਸਿੰਘ ਰਵੀ ਬਰਿੰਦਰ ਜੀਤ ਸਿੰਘ ਲੱਕੀ ਹਰਪਾਲ ਸਿੰਘ ਰਜਿੰਦਰ ਸਿੰਘ ਸਾਂਘਾ ਸ੍ ਦਲਜੀਤ ਸਿੰਘ ਕੋਹਲੀ ਸ਼੍ਰ ਚਰਨਜੀਤ ਸਿੰਘ ਸ੍ ਕੁਲਦੀਪ ਸਿੰਘ ਸ੍ ਸੰਨੀ ਅਗਰਵਾਲ ਅਮਨਦੀਪ ਸਿੰਘ ਬੀਬਾ ਜਸਵਿੰਦਰ ਕੌਰ ਨਰੂਲਾ ਬੀਬਾ ਆਦੀਸ਼ ਪਾਹਵਾ ਬੀਬਾ ਗੁਰਸ਼ਰਨ ਕੌਰ ਕੋਹਲੀ  ਸ਼੍ ਮਤੀ ਬਲਵਿੰਦਰ ਕੌਰ ਸ਼੍ ਮਤੀ ਸਤਵਿੰਦਰ ਕੌਰ ਸਰਦਾਰਨੀ ਹਰਭਜਨ ਕੌਰ ਬੀਬਾ ਗੁਨੀਤਾ ਅਰੋੜਾ/ਸਾਂਘਾ ਪ੍ਰਿਸੀਪਲ ਰਿਟਾਇਰਡ (ਦੋਨੋ ) ਬੀਬਾ ਰੁਪਿੰਦਰ ਕੌਰ ਪ੍ਰਿਸੀਪਲ ਜਯੋਤੀ ਬਾਲਾ ਸ੍ਰੀ ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਦੂਰੋ ਨੇੜਿਓ ਆਉਣ ਵਾਲੀਆ ਸੰਗਤਾ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ਪ੍ਰਬੰਧਕਾ ਵਲੋ ਪਤਵੰਤੇ ਸੱਜਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।  

Ads on article

Advertise in articles 1

advertising articles 2

Advertise