-->
ਸੈਲਫ ਮੈਡੀਕੇਸ਼ਨ ਤੋਂ ਪ੍ਰਹੇਜ ਕਰਨਾਂ ਚਾਹਿਦਾ ਹੈ :-ਸਿਵਲ ਸਰਜਨ ਡਾ ਚਰਨਜੀਤ ਸਿੰਘ

ਸੈਲਫ ਮੈਡੀਕੇਸ਼ਨ ਤੋਂ ਪ੍ਰਹੇਜ ਕਰਨਾਂ ਚਾਹਿਦਾ ਹੈ :-ਸਿਵਲ ਸਰਜਨ ਡਾ ਚਰਨਜੀਤ ਸਿੰਘ

ਸੈਲਫ ਮੈਡੀਕੇਸ਼ਨ ਤੋਂ ਪ੍ਰਹੇਜ ਕਰਨਾਂ ਚਾਹਿਦਾ ਹੈ :-ਸਿਵਲ
ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) - ਸਿਹਤ ਵਿਭਾਗ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਲਈ ਵਚਨਬੱਧ ਹੈ।ਇਸੇ ਟੀਚੇ ਦੀ ਪੁਰਤੀ ਲਈ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋਂ ਅੱਜ ਦਫਤਰ ਸਿਵਲ ਸਰਜਨ ਅਨੈਕਸੀ ਹਾਲ ਅੰਮ੍ਰਿਤਸਰ ਵਿਖੇ “ਵਿਸਵ ਐਂਟੀ ਮਾਈਕਰੋਬੀਅਲ ਜਾਗੂਕਤਾ ਹਫਤੇ” ਸੰਬਧੀ ਇੱਕ ਜਾਗਰੁਕਤਾ ਵਰਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਪ੍ਰਹੇਜ ਕਰਨਾਂ ਚਾਹਿਦਾ ਹੈ, ਕਿਉਕਿ ਇਹ ਆਮ ਦੇਖਿਆ ਜਾਂਦਾ ਹੈ ਕਿ ਲੋਕ ਬਿਨਾਂ ਮਾਹਿਰ ਡਾਕਟਰਾਂ ਦੀ ਸਲਾਹ ਦੇ ਆਪਣੀ ਮਰਜੀ ਨਾਲ ਬਹੁਤ ਸਾਰੀਆ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ। ਇਸ ਨਾਲ ਦਵਾਈਆ ਦੀ ਮਾਤਰਾ ਅਧੂਰੀ ਅਤੇ ਕੋਰਸ ਵੀ ਅਧੂਰਾ ਰਹਿ ਜਾਂਦਾ ਹੈ, ਜਿਸ ਕਾਰਣ ਉਹਨਾਂ ਦੇ ਸ਼ਰੀਰ ਵਿਚ ਇਹਨਾਂ ਦਵਾਈਆ ਪ੍ਰਤੀ ਰਜਿਸਟੈਂਸ ਪੈਦਾ ਹੋ ਜਾਂਦੀ ਹੈ ਅਤੇ ਦਵਾਈਆ ਅਸਰ ਕਰਨੀਆ ਬੰਦ ਕਰ ਦਿੰਦੀਆਂ ਹਨ। ਜੋ ਕਿ ਬਹੁਤ ਸਾਰੇ ਸ਼ਰੀਰਕ ਵਿਕਾਰਾਂ ਅਤੇ ਰੋਗਾਂ ਦਾ ਕਾਰਣ ਬਣ ਜਾਂਦਾ ਹੈ। ਇਸ ਲਈ “ਵਿਸਵ ਐਂਟੀ ਮਾਈਕਰੋਬੀਅਲ ਜਾਗੂਕਤਾ ਹਫਤਾ” ਮਨਾਇਆ ਜਾ ਰਿਹਾ ਹੈ ਤਾ ਜੋ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੀਮਾਰੀ ਜਾਂ ਸਿਹਤ ਸੱਮਸਿਆ ਹੋਣ ਸਮੇਂ ਕੇਵਲ ਮਾਹਿਰ ਡਾਕਟਰਾਂ ਪਾਸੋਂ ਹੀ ਸਲਾਹ ਲੈਕੇ ਦਵਾਈ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜ ਡਾ ਰਜਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾੂ ਬੀਸੀਜੀ ਅਫਸਰ ਡਾ ਰਾਘਵ ਗੁਪਤਾ, ਜਿਲਾ੍ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਡਾ ਰਸ਼ਮੀਂ, ਡਾ ਗੌਤਮ ਦੇਵਗਨ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਕਮਲਦੀਪ ਭੱਲਾ, ਤ੍ਰਿਪਤਾ ਕੁਮਾਰੀ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise