-->
ਐਸ.ਜੀ.ਪੀ.ਸੀ.ਦੇ ਸਕੱਤਰ ਸਾਹਿਬਾਨ ਤੇ ਮੈਨੇਜਰ ਸਾਹਿਬਾਨ ਆਪਣੀਆ ਝੂਠ ਬੋਲਣ ਦੀਆਂ ਦੁਕਾਨਦਾਰੀਆ ਬੰਦ ਕਰਨ ਨਹੀ ਤਾਂ ਐਸ.ਜੀ.ਪੀ.ਸੀ. ਦੀ ਹੋਵੇਗੀ ਬਹੁਤ ਬਦਨਾਮੀ ਅਤੇ ਹੋਣਗੇ ਪਰਚੇ ਦਰਜ ( ਹਰਪਾਲ ਸਿੰਘ ਯੂ.ਕੇ.)

ਐਸ.ਜੀ.ਪੀ.ਸੀ.ਦੇ ਸਕੱਤਰ ਸਾਹਿਬਾਨ ਤੇ ਮੈਨੇਜਰ ਸਾਹਿਬਾਨ ਆਪਣੀਆ ਝੂਠ ਬੋਲਣ ਦੀਆਂ ਦੁਕਾਨਦਾਰੀਆ ਬੰਦ ਕਰਨ ਨਹੀ ਤਾਂ ਐਸ.ਜੀ.ਪੀ.ਸੀ. ਦੀ ਹੋਵੇਗੀ ਬਹੁਤ ਬਦਨਾਮੀ ਅਤੇ ਹੋਣਗੇ ਪਰਚੇ ਦਰਜ ( ਹਰਪਾਲ ਸਿੰਘ ਯੂ.ਕੇ.)

ਐਸ.ਜੀ.ਪੀ.ਸੀ.ਦੇ ਸਕੱਤਰ ਸਾਹਿਬਾਨ ਤੇ ਮੈਨੇਜਰ ਸਾਹਿਬਾਨ ਆਪਣੀਆ ਝੂਠ ਬੋਲਣ ਦੀਆਂ ਦੁਕਾਨਦਾਰੀਆ ਬੰਦ ਕਰਨ ਨਹੀ ਤਾਂ ਐਸ.ਜੀ.ਪੀ.ਸੀ.
ਦੀ ਹੋਵੇਗੀ ਬਹੁਤ ਬਦਨਾਮੀ ਅਤੇ ਹੋਣਗੇ ਪਰਚੇ ਦਰਜ ( ਹਰਪਾਲ ਸਿੰਘ ਯੂ.ਕੇ.)
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) - ਸਾਡੀ ਸਿੱਖ ਕੌਮ ਦੀ ਸਿਰਮੌੜ ਜਥੇਬੰਦੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਧਰਮ ਪ੍ਰਚਾਰ ਦੇ ਸੱਚ ਬੋਲਣ ਦਾ ਉਪਦੇਸ਼ ਦਿੰਦੀ ਹੈ। ਪਰ ਅਫਸੌਸ ਨਾਲ ਕਹਿਣਾ ਪੈਂਦਾ ਹੈ ਕਿ ਇਹਨਾਂ ਦੇ ਸੱਕਤਰ ਤੇ ਮੈਨੇਜਰ ਰਲ ਮਿਲ ਕੇ ਹਮਸਲਾਹ ਹੋ ਕੇ ਅਦਾਲਤਾਂ ਵਿਚ ਝੂਠ ਬੋਲਦੇ ਹਨ। ਤਾਜਾ ਮਿਸਾਲ ਮਾਨਯੋਗ ਸਿਵਲ ਕੋਰਟ ਅੰਮ੍ਰਿਤਸਰ ਵਿਖੇ ਹਰਦੇਵ ਸਿੰਘ ਨੇ ਤੇ ਉਹਨਾਂ ਦੇ ਸਾਥੀਆ ਨੇ ਅਦਾਲਤ ਨੂੰ ਝੂਠ ਬੋਲ ਕੇ ਸਟੇਅ ਲੈ ਲਿਆ ਅਤੇ ਮਾਨਯੋਗ ਅਦਾਲਤ ਨੇ ਇਕ ਹਫਤੇ ਦੇ ਅੰਦਰ ਹੀ ਖਾਰਜ ਕਰ ਦਿੱਤਾ। ਜਦੋਂਕਿ ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਮਿਤੀ 04-12-2019 ਨੂੰ ਉਹਨਾਂ ਦੀ ਮੌਤ ਹੋ ਚੁਕੀ ਸੀ। ਪਰ ਐਸ.ਜੀ.ਪੀ.ਸੀ. ਦੇ ਸਕੱਤਰ ਤੇ ਮੈਨੇਜਰ ਸਾਹਿਬ ਨੇ ਰਲ ਮਿਲ ਕੇ ਉਹਨਾਂ ਨੂੰ ਜਿਉਂਦਾ ਸ਼ੋਅ ਕਰਕੇ ਕੇਸ ਪਾ ਦਿੱਤਾ। ਤਾਂ ਜਦੋਂ ਸਾਨੂੰ ਪਤਾ ਲਗਾ ਕਿ ਇਹਨਾਂ ਨੇ ਅਵਤਾਰ ਸਿੰਘ ਮੱਕੜ ਦਾ ਮੁਖਤਾਰਨਾਮਾ ਲਾ ਕੇ ਦਾਅਵਾ ਪਾਇਆ ਹੈ। ਤਾਂ ਅਸੀ ਇਹਨਾਂ ਤੇ ਮਾਨਯੋਗ ਅਦਾਲਤ ਵਿਚ 340 CRPC ਦੀ ਐਪਲੀਕੇਸ਼ਨ ਲਾ ਦਿੱਤੀ ਕਿ ਇਹਨਾਂ ਦੇ ਖਿਲਾਫ 420 ਦਾ ਪਰਚਾ ਦਰਜ ਕੀਤਾ ਜਾਵੇ ਕਰਵਾਇਆ।
 ਇਸ ਤੋਂ ਬਾਅਦ ਇਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਅਦਾਲਤ ਵਿਚ ਵੀ ਝੂਠ ਬੋਲਿਆ ਜਦੋਂਕਿ 58 ਕਨਾਲ ਨਿਊ ਅੰਤਰਯਾਮੀ ਕਲੌਨੀ ਵਿਖੇ ਜਮੀਨ ਦਾ ਕੇਸ ਮਾਨਯੋਗ ਹਾਈਕੋਰਟ ਵਿਚ 2006 ਦਾ ਸਟੇਅ ਹੋ ਚੁਕਾ ਸੀ ਤਾਂ ਇਹਨਾਂ ਨੇ ਮਾਨਯੋਗ ਅਦਾਲਤ ਨੂੰ ਇਹ ਗੱਲ ਦੱਸੀ ਨਹੀ ਅਤੇ ਹੋਰ ਵੀ ਸਟੇਅ ਹੋ ਚੁਕੇ ਸਨ ਤੇ ਡਿਗਰੀਆਂ ਵੀ ਹੋ ਚੁਕੀਆਂ ਸਨ। ਤਾਂ ਹੁਣ ਉਥੇ ਵੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਅਦਾਲਤ ਵਿਚ ਅਸੀ 340 CRPC ਝੂਠ ਬੋਲਣ ਦੀ ਐਪਲੀਕੇਸ਼ਨ ਦੇ ਦਿੱਤੀ ਕਿ ਇਹਨਾਂ ਦੇ ਖਿਲਾਫ 420 ਦਾ ਪਰਚਾ ਦਰਜ ਕੀਤਾ ਜਾਵੇ। 
 ਸਭ ਤੋਂ ਵੱਡਾ ਝੂਠ ਇਹ ਬੋਲਿਆ ਗਿਆ ਕਿ 2009 ਵਿਚ ਮਾਨਯੋਗ ਡਿਪਟੀ ਕਮਿਸ਼ਨਰ ਦੀ ਅਦਾਲਤ ਵਿਚ ਦਾਅਵਾ ਪਾਇਆ ਸੀ ਕਲੌਨੀ ਨਿਵਾਸੀਆ ਨੂੰ ਜਿਨਾ ਦੇ ਨਾਮ ਤੇ ਮਾਲ ਰਿਕਾਰਡ ਵਿਚ ਇੰਤਕਾਲ ਬੋਲਦੇ ਸਨ ਉਹਨਾਂ ਨੂੰ ਕਿਸੇ ਨੂੰ ਵੀ ਪਾਰਟੀ ਨਹੀ ਬਣਾਇਆ ਸੀ। ਇਕ ਤਰਫਾ ਇਹ ਫੈਸਲਾ ਕਰਵਾ ਲਿਆ ਸੀ ਇਹ ਵੀ ਇਹਨਾਂ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਅਤੇ ਝੂਠ ਬੋਲਿਆ। ਸੋ ਮੈਂ ਐਸ.ਜੀ.ਪੀ.ਸੀ. ਪ੍ਰਧਾਨ ਸਾਹਿਬ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਝੂਠ ਬੋਲਣ ਵਾਲੇ ਸਕੱਤਰ ਅਤੇ ਮੈਨੇਜਰ ਸਾਹਿਬ ਨੂੰ ਸਸਪੈਂਡ ਕੀਤਾ ਜਾਵੇ ਅਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਕਿਉਂਕਿ ਇਹਨਾਂ ਨੇ ਐਸ.ਜੀ.ਪੀ.ਸੀ. ਦਾ ਗੁਰੂ ਘਰ ਦਾ ਬਹੁਤ ਸਾਰਾ ਪੈਸਾ ਨਜਾਇਜਾ ਕੇਸਾਂ ਤੇ ਜਾੜਿਆ ਹੈ ਅਤੇ ਨਿੱਜੀ ਖਰਚਿਆ ਦੀ ਖਾਤਰ ਇਹ ਝੂਠੇ ਕੇਸ ਪਾਉਂਦੇ ਹਨ।ਇਹ ਸੰਗਤ ਦਾ ਪੈਸਾ ਚੰਗੇ ਕਾਰਜਾਂ ਕਰਕੇ ਵਰਤਿਆ ਜਾਂਦਾ ਹੈ। ਝੂਠੇ ਕੇਸ ਪਾਉਣੇ ਕਚਿਹਰੀਆ ਚ ਜਾ ਕੇ ਬੇਲੋੜਾ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਐਸ.ਜੀ.ਪੀ.ਸੀ. ਦੀ ਬਦਨਾਮੀ ਦਾ ਕਾਰਨ ਬਣਦਾ ਹੈ। 
 ਜਦੋਂਕਿ ਤੁਹਾਡੀ ਲੋਕਲ ਕਮੇਟੀ ਨੇ ਪਹਿਲਾ ਹੀ 99 ਸਾਲ ਦੀਆਂ ਲੀਜ ਡੀਡਾਂ (ਪਟੇ) ਕੀਤੇ ਹਨ ਅਤੇ ਉਸ ਸਮੇਂ ਦੀ ਕਮੇਟੀ ਵੱਖ ਵੱਖ ਅਦਾਲਤਾਂ ਵਿਚੋਂ ਕੇਸ ਹਾਰ ਚੁਕੀ ਸੀ ਅਤੇ ਇਕ ਐਸ.ਜੀ.ਪੀ.ਸੀ. ਨੇ 340 ਨੰਬਰ ਮਤਾ ਪਾ ਕੇ ਬਾਬੇ ਮੰਗਲ ਸਿੰਘ ਦੇ ਖਿਲਾਫ ਚਲਦੇ ਸਾਰੇ ਕੇਸ ਵਾਪਸ ਲੈ ਲਏ ਸੀ ਤੇ ਹੁਣ ਇਹਨਾਂ ਨੂੰ 35 ਸਾਲ ਬਾਅਦ ਕੇਸ ਪਾਉਣ ਦੀ ਕੀ ਲੋੜ ਪੈ ਗਈ। ਹੁਣ ਜਿਨੇ ਵੀ ਕੇਸ ਇਹਨਾਂ ਪਾਏ ਹਨ ਉਹ ਸਾਰੇ ਹੀ ਹਾਰ ਚੁਕੇ ਹਨ ਸਾਰੀਆ ਹੀ ਡਿਗਰੀਆ ਹੋ ਚੁਕੀਆ ਹਨ। ਇਹਨਾਂ ਦੇ ਹੱਕ ਇਕ ਕੇਸ ਵੀ ਨਹੀ ਹੋਇਆ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਤੇ ਹਰਜਾਨੇ ਪਾ ਕੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਮੁਲਾਜਮ ਐਸ.ਜੀ.ਪੀ.ਸੀ. ਦੀ ਕਮੇਟੀ ਨੂੰ ਗੁੰਮਰਾਹ ਨਾ ਕਰੇ।

Ads on article

Advertise in articles 1

advertising articles 2

Advertise