-->
ਸਿਹਤ ਵਿਭਾਗ ਵਲੋਂ ਵਿਜਿਲੈਂਸ ਜਾਰੂਕਤਾ ਹਫਤੇ ਦੇ ਮੌਕੇ ਕਰਵਾਏ ਗਏ ਸੁੰਹ ਚੁੱਕ ਸਮਾਗਮ

ਸਿਹਤ ਵਿਭਾਗ ਵਲੋਂ ਵਿਜਿਲੈਂਸ ਜਾਰੂਕਤਾ ਹਫਤੇ ਦੇ ਮੌਕੇ ਕਰਵਾਏ ਗਏ ਸੁੰਹ ਚੁੱਕ ਸਮਾਗਮ

ਸਿਹਤ ਵਿਭਾਗ ਵਲੋਂ ਵਿਜਿਲੈਂਸ ਜਾਰੂਕਤਾ ਹਫਤੇ ਦੇ ਮੌਕੇ
ਕਰਵਾਏ ਗਏ ਸੁੰਹ ਚੁੱਕ ਸਮਾਗਮ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) - ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੂਸਾਰ, ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋਂ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਅਤੇ ਜਿਲੇ੍ ਭਰ ਦੇ ਸਮੂਹ ਸਿਹਤ ਕੇਂਦਰਾਂ ਵਿਖੇ ਵਲੋਂ ਵਿਜਿਲੈਂਸ ਜਾਰੂਕਤਾ ਹਫਤੇ ਦੇ ਮੌਕੇ ਸੁੰਹ ਚੁੱਕ ਸਮਾਗਮ ਕਰਵਾਏ ਗਏ।ਇਸ ਮੌਕੇ ਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਸੁਹੰ ਚੁੱਕ ਸਮਾਗਮਾਂ ਦੌਰਾਣ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਕੰਮ ਕਰ ਰਹੇ ਸਮੂਹ ਪ੍ਰੋਗਰਾਮ ਅਫਸਰਾਂ, ਅਧਿਕਾਰੀਆਂ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, ਕਲੈਰਿਕਲ ਸਟਾਫ ਅਤੇ ਸਹਾਇਕ ਸਟਾਫ ਵਲੋਂ ਸਾਂਝੇ ਤੌਰ ਤੇ ਸਰਕਾਰੀ ਕੰਮਾਂ ਲਈ ਨਾਂ ਹੀ ਰਿਸ਼ਵਤ ਲੈਣ ਅਤੇ ਨਾਂ ਹੀ ਰਿਸ਼ਵਤ ਦੇਣ ਅਤੇ ਇਮਾਨਦਾਰੀ ਨਾਲ ਸਰਕਾਰੀ ਕੰਮ ਕਰਨ ਦੀ ਸੁੰਹ ਚੱਕੀ ਗਈ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਕੰਵਲਜੀਤ ਸਿੰਘ, ਜਿਲਾਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ,ਜਿਲਾ੍ਹ ਸਿਹਤ ਅਫਸਰ ਡਾ ਨਵੀਨ ਖੁੰਗਰ, ਸੀਨੀਅਰ ਮੈਡਕਿਲ ਅਫਸਰ ਡਾ ਸਤਿੰਦਰ ਭਗਤ, ਜਿਲਾ੍ਹ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਜਿਲਾ੍ਹ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਰਸ਼ਮੀਂ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਫਾਰਮੇਸੀ ਅਫਸਰ ਗੁਰਸ਼ਰਨ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise