-->
ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਵਿਖੇ ਸਿਡਾਨਾ ਕਿ੍ਕਟ ਅਕੈਡਮੀ ਦਾ ਕੀਤਾ ਉਦਘਾਟਨ

ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਵਿਖੇ ਸਿਡਾਨਾ ਕਿ੍ਕਟ ਅਕੈਡਮੀ ਦਾ ਕੀਤਾ ਉਦਘਾਟਨ

ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ
ਵਿਖੇ ਸਿਡਾਨਾ ਕਿ੍ਕਟ ਅਕੈਡਮੀ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 12 ਨਵੰਬਰ (ਸੁਖਬੀਰ ਸਿੰਘ ) - ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਅੰਮ੍ਰਿਤਸਰ ਵਿਖੇ ਸਿਡਾਨਾ ਕਿ੍ਕਟ ਅਕੈਡਮੀ ਦਾ ਉਦਘਾਟਨ ਕਿ੍ਕਟ ਜਗਤ ਦੇ ਚਮਕਦੇ ਸਿਤਾਰੇ ਸ੍ਰੀ ਚੰਦਨ ਮਿਦਾਨ ਅਤੇ ਭਾਜਪਾ ਦੇ ਸਿੱਖ ਆਗੂ ਪੋ੍.ਸਰਚਾਂਦ ਸਿੰਘ ਖਿਆਲਾ ਜੋ ਕੇ ਵਿਦਿਆ ਅਤੇ ਖੇਡਾਂ ਦੇ ਖੇਤਰ ਨਾਲ ਜੁੜੇ ਹੋਏ ਹਨ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੋਕੇ ਪ੍ਰੋ: ਸਰਚਾਂਦ ਸਿੰਘ ਨੇ ਸੰਸਥਾ ਦੇ ਮੁੱਖੀ ਡਾ. ਜੀਵਨ ਜੋਤੀ ਸਿਡਾਨਾ ਵੱਲੋਂ ਇਸ ਖੇਤਰ ਦੇ ਬੱਚਿਆਂ ਨੂੰ ਮਿਆਰੀ ਟੈਕਨੀਕਲ ਸਿੱਖਿਆ ਮੁਹਇਆ ਕਰਨ , ਖੇਡਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਕ੍ਰਿਕਟ ਅਕੈਡਮੀ ਖੋਲਣ, ਸਿਹਤ ਸਹੂਲਤਾਂ ਦੇਣ ਲਈ ਆਧੁਨਿਕ ਹਸਪਤਾਲ ਦੀ ਉਸਾਰੀ, ਨਸ਼ਾ ਛੁਡਾਉ ਕੇਦਰ ਸਥਾਪਿਤ ਕਰਨ ਵਰਗੇ ਵੱਡੇ ਕਾਰਜਾਂ, ਉਪਰਾਲਿਆਂ ਅਤੇ ਯੋਗਦਾਨ ਲਈ ਉਨ੍ਹਾਂ ਤੇ ਸਿਡਾਨਾ ਇੰਸਟੀਚਿਊਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਖਰਤਾ ਅਤੇ ਖ਼ੁਸ਼ਹਾਲੀ ਕਿਸੇ ਵੀ ਲੋਕਤੰਤਰ ਦੀ ਸਫਲਤਾ ਦੀਆਂ ਦੋ ਜ਼ਰੂਰੀ ਸ਼ਰਤਾਂ ਹਨ। ਦੇਸ਼ ਦੀ ਸਿੱਖਿਆ ਢਾਂਚਾ ਪਹਿਲ ਕਦਮੀ ਤੇ ਯੋਜਨਾਬੱਧ ਤਰੀਕੇ ਨਾਲ ਸਿਰਜਿਆ ਜਾਵੇ ਅਤੇ ਲੋਕਾਂ ਨੂੰ ਬਿਨਾ ਭੇਦਭਾਵ ਸਿੱਖਿਆ ਪ੍ਰਾਪਤੀ ਦੇ ਬਰਾਬਰ ਮੌਕੇ ਮਿਲਦੇ ਹੋਣ ਤਾਂ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਰਾਜ ਦਾ ਸਿੱਖਿਆ ਪ੍ਰਤੀ ਦ੍ਰਿਸ਼ਟੀਕੋਣ ਨਵੀਨ ਤੇ ਆਧੁਨਿਕ ਸੋਚ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਉੱਚ ਸਿੱਖਿਆ ਨੂੰ ਨੌਜਵਾਨਾਂ ਦੀ ਮਾਨਸਿਕਤਾ ਵਿੱਚ ਸਕਾਰਾਤਮਿਕ ਤਬਦੀਲੀ ਦੇ ਸਾਧਨ ਵਜੋਂ ਅਤੇ ਵਿੱਤੀ ਤੌਰ 'ਤੇ ਸੁਤੰਤਰ ਅਤੇ ਸਮਾਜਿਕ ਤੌਰ 'ਤੇ ਸੁਰੱਖਿਅਤ ਹੋਣ ਲਈ ਉਤਸ਼ਾਹਿਤ ਕਰਨ ਵਲ ਸੇਧਿਤ ਕਰਨਾ ਹੋਵੇਗਾ। ਇਸ ਸਮੇਂ ਵਿੱਦਿਅਕ ਤਕਨੀਕਾਂ ਜਿਸ ਅਸਾਧਾਰਨ ਗਤੀ ਨਾਲ ਵਿਕਾਸ ਕਰ ਰਹੀਆਂ ਹਨ, ਪੰਜਾਬ ਨੂੰ ਬਾਕੀ ਦੁਨੀਆ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਸੰਕਲਪ ਲੈਣਾ ਹੋਵੇਗਾ। ਰਵਾਇਤੀ ਵਿਦਿਅਕ ਢਾਂਚਾ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਲਈ ਲੋੜੀਦੀ ਵਿਦਿਆ ਨਹੀਂ ਦੇ ਸਕਦਾ। ਵਿਕਾਸ ਅਤੇ ਆਰਥਿਕ ਆਤਮ ਨਿਰਭਰਤਾ ਲਈ ਕਿਤਾ ਮੁਖੀ ਤਕਨੀਕੀ ਸਿਖਿਆ ਸਮੇਂ ਦੀ ਲੋੜ ਹੈ । ਉਹਨਾਂ ਕਿਹਾ ਕਿ ਨੌਜਵਾਨੀ ਨੂੰ ਪੂਰੇ ਵਿਸ਼ਵ ਦੇ ਮੁਕਾਬਲੇ ਵਿਚ ਸਮੇਂ ਦਾ ਹਾਣੀ ਬਣਾਉਣ ਅਤੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਵਿਚ ਬਹੁਤ ਤੇਜੀ ਨਾਲ ਬਹੁਪਖੀ ਤਰਕੀ ਹਾਸਲ ਕਰਦਿਆਂ ਦੇਸ਼ ਨੂੰ ਦੁਨੀਆਂ ਦੀ ਵਡੀ ਆਥਿਕ ਸ਼ਕਤੀ ਬਣਾਉਣ ਲਈ ਸਾਨੂੰ ਆਧੁਨਿਕ ਤੇ ਤਕਨੀਕੀ ਸਿਖਿਆ ਦੇ ਖੇਤਰ ਵਿਚ ਇਨਕਲਾਬੀ ਕਦਮ ਚੁਕਣ ਦੀ ਲੋੜ ਹੈ। ਇਸ ਪੱਖੋਂ ਸਿਡਾਨਾ ਇੰਸਟੀਚਿਊਟ ਦੀਆਂ ਪਹਿਲ ਕਦਮੀਆਂ ਨੂੰ ਉਹਨਾਂ ਸਲਾਹਿਆ। ਪ੍ਰੋ ਸਰਚਾਂਦ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਹਿਤ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਨਾਲ ਮਰੀਜ਼ ਵਾਂਗ ਵਿਵਹਾਰ ਕਰਨ ਦੀ ਲੋੜ ਹੈ। ਮਾਨਸਿਕ ਰੋਗਾਂ ਨਾਲ ਜੂਝ ਰਹੇ ਇਨ੍ਹਾਂ ਨੂੰ ਅਪਰਾਧੀ ਨਹੀਂ ਸਗੋਂ ਪੀੜਤਾਂ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ।
 ਸਿਡਾਨਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾਨੇ ਆਏ ਹੋਏ ਮਹਿਮਾਨਾ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਇਲਾਕੇ ਦੇ ਖਿਡਾਰੀਆਂ ਦਾ ਖੇਡ ਕਿ੍ਕਟ ਪ੍ਤੀ ਬਹੁਤ ਰੁਝਾਨ ਸੀ। ਖਿਡਾਰੀਆਂ ਨੂੰ ਕਿ੍ਕਟ ਦੀ ਟਰੇਨਿੰਗ ਲਈ ਦੂਰ ਦੁਰਾਡੇ ਜਾਣਾ ਪੈਦਾ ਸੀ ਜਿਸ ਕਰਕੇ ਇਕ ਵਿਸੇਸ਼ ਉਪਰਾਲੇ ਵੱਜੋਂ ਸੰਸਥਾ ਵਿੱਚ ਕਿ੍ਕਟ ਅਕੈਡਮੀ ਖੋਲ੍ਹਣ ਦਾ ਯਤਨ ਕੀਤਾ ਗਿਆ। ਉਹਨਾਂ ਖਿਡਾਰੀਆਂ ਤੋਂ ਉਮੀਦ ਕੀਤੀ ਕਿ ਅਕੈਡਮੀ ਦੇ ਨਾਲ ਨਾਲ ਉਹ ਆਪਣੇ ਦੇਸ਼ ਦਾ ਵੀ ਨਾਮ ਰੌਸ਼ਨ ਕਰਨਗੇ। 
ਇਸ ਤੋਂ ਉਪਰੰਤ ਹੀ ਸਿਡਾਨਾ ਕਿ੍ਕਟ ਅਕੈਡਮੀ ਅਤੇ ਸਿਡਾਨਾ ਇੰਨਟਰਨੈਸ਼ਨਲ ਸਕੂਲ ਦੀ ਟੀਮ ਵਿੱਚ ਵਿਚਕਾਰ ਮੈਚ ਕਰਵਾਏ ਗਏ ਜਿਸ ਵਿੱਚ ਸੰਸਥਾ ਤੇ ਇਲਾਕੇ ਦੇ ਹੋਰ ਖਿਡਾਰੀਆਂ ਨੇ ਇਸ ਅਕੈਡਮੀ ਦਾ ਹਿੱਸਾ ਬਣ ਕੇ ਚਾਰ ਚੰਦ ਲਗਾ ਦਿੱਤੇ। ਅੰਤ ਵਿੱਚ ਜਿੱਤੀ ਹੋਈ ਟੀਮ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਕੂਲ ਪਿ੍ੰਸੀਪਲ ਨਵੇਤਾ ਅਰੋੜਾ ਪੋ੍. ਭੁਪਿੰਦਰ ਸਿੰਘ,ਪੋ੍.ਦਰਸ਼ਪੀ੍ਤ ਸਿੰਘ ਭੁੱਲਰ, ਐਡਮਨਿਸਟਰੇਸ਼ਨ ਮੈਨੇਜਰ ਸ਼੍ਰੀ ਸੀ ਪੀ ਸ਼ਰਮਾ, ਬਲਜਿੰਦਰ ਸਿੰਘ,ਅਮਰਪ੍ਰੀਤ ਕੌਰ ,ਕਿ੍ਕਟ ਕੋਂਚ ਸ.ਰਣਜੀਤ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ।

Ads on article

Advertise in articles 1

advertising articles 2

Advertise