-->
ਗੁਰੂ ਦੀ ਨਗਰੀ ਨਵਨਿਯੂਕਤ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨੂੰ ਦਾ ਪੰਜਾਬ ਮੀਡੀਆ ਦੇ ਐਡੀਟਰ ਚਰਨਜੀਤ ਸਿੰਘ ਨੇ ਸਾਥੀਆਂ ਨਾਲ ਕੀਤਾ ਸਨਮਾਨਿਤ ਤੇ ਦਿੱਤੀ ਵਧਾਈ।

ਗੁਰੂ ਦੀ ਨਗਰੀ ਨਵਨਿਯੂਕਤ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨੂੰ ਦਾ ਪੰਜਾਬ ਮੀਡੀਆ ਦੇ ਐਡੀਟਰ ਚਰਨਜੀਤ ਸਿੰਘ ਨੇ ਸਾਥੀਆਂ ਨਾਲ ਕੀਤਾ ਸਨਮਾਨਿਤ ਤੇ ਦਿੱਤੀ ਵਧਾਈ।

ਗੁਰੂ ਦੀ ਨਗਰੀ ਨਵਨਿਯੂਕਤ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨੂੰ ਦਾ ਪੰਜਾਬ ਮੀਡੀਆ ਦੇ ਐਡੀਟਰ ਚਰਨਜੀਤ ਸਿੰਘ ਨੇ ਸਾਥੀਆਂ ਨਾਲ
ਕੀਤਾ ਸਨਮਾਨਿਤ ਤੇ ਦਿੱਤੀ ਵਧਾਈ।
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) - ਦਾ ਪੰਜਾਬ ਮੀਡੀਆ ਦੇ ਐਡੀਟਰ ਚਰਨਜੀਤ ਸਿੰਘ ਅਤੇ ਅੰਮ੍ਰਿਤਸਰ ਇੰਚਾਰਜ ਸੁਖਬੀਰ ਸਿੰਘ ਨੇ ਸਾਥੀਆਂ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਨਵਨਿਯੂਕਤ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ‘ਚ ਆਉਣ ‘ਤੇ ਜਿੱਥੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ, ਉੱਥੇ ਉਨ੍ਹਾਂ ਨੇ ਕਮਿਸ਼ਨਰ ਸਾਹਿਬ ਨੂੰ ਗੁਲਦਸਤਾ ਅਤੇ ਸ਼ੀਲਡ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਦਾ ਪੰਜਾਬ ਮੀਡੀਆ ਦੇ ਐਡੀਟਰ ਚਰਨਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਤੇ ਪਾਬੰਦੀ ਨਾ ਲੱਗਣ ਕਾਰਨ ਰੋਜ਼ਾਨਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ । ਕਮਿਸ਼ਨਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਉਹ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਨਕੇਲ ਕੱਸ ਕੇ ਨਸ਼ਿਆਂ ਦਾ ਕਾਰੋਬਾਰ ਪਹਿਲ ਦੇ ਆਧਾਰ ਤੇ ਬੰਦ ਕਰਵਾਉਣਗੇ।
ਇਸ ਮੌਕੇ ਦਾ ਪੰਜਾਬ ਮੀਡੀਆ ਦੇ ਐਡੀਟਰ ਚਰਨਜੀਤ ਸਿੰਘ ਨੇ ਕਮਿਸ਼ਨਰ ਸਾਹਿਬ ਨੂੰ ਜ਼ਿਲ੍ਹੇ ‘ਚ ਵੱਧ ਰਹੇ ਕ੍ਰਾਈਮ ਅਤੇ ਹੋਰ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨੇ ਸ. ਚਰਨਜੀਤ ਸਿੰਘ ਨੂੰ ਵਿਸ਼ਵਾਸ਼ ਦਵਾਇਆ ਕਿ ਸ਼ਹਿਰ ‘ਚ ਅਮਨ-ਕਾਨੂੰਨ ਸਥਿਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ ਤਾਂ ਜੋ ਸ਼ਹਿਰ ਵਾਸੀ ਸੁਰੱਖਿਅਤ ਮਹਿਸੂਸ ਕਰ ਸੱਕਣ। ਉਨ੍ਹਾਂ ਕਿਹਾ ਕਿ ਪੁਲਿਸ ਵੀ ਸ਼ਹਿਰ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕੰਮ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਸਭ ਤੋਂ ਵੱਡੀ ਤਰਜੀਹ ਹੈ ਅਤੇ ਪੁਲਿਸ ਨੇ ਪਹਿਲਾਂ ਹੀ ਨਸ਼ਿਆਂ ਦੇ ਗਰਮ ਸਥਾਨਾਂ ਦੀ ਪਛਾਣ ਕਰ ਲਈ ਹੈ ਤੇ ਪੁਲਿਸ ਵੱਲੋਂ ਵਿਸ਼ੇਸ਼ ਸਰਚ ਮੁਹਿੰਮ ਆਰੰਭ ਕੀਤੀ ਗਈ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਮੁਸਤੇਦੀ ਨਾਲ ਸਮਾਜ ਵਿਰੋਧੀ ਅਨਸਰਾਂ ‘ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਅਤੇ ਲਾਅ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ। ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨੇ ਕਿਹਾ ਕਿ ਪੁਲਿਸ ਥਾਣਿਆਂ ਵਿਚ ਪਬਲਿਕ ਡੀਲਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜਿਸ ਲਈ ਪੁਲਿਸ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੇ ਨਾਲ-ਨਾਲ ਸ਼ਹਿਰ ਵਿਚ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਯੁਧਵੀਰ ਸਿੰਘ ਭੁੱਲਰ, ਕਰਨ ਹਾਜ਼ਰ ਸਨ।

Ads on article

Advertise in articles 1

advertising articles 2

Advertise