-->
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਪੰਜਾਬ ਦਿਵਸ ਮਨਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਪੰਜਾਬ ਦਿਵਸ ਮਨਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ
ਸਿੰਘ ਵਿਖੇ ਪੰਜਾਬ ਦਿਵਸ ਮਨਾਇਆ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਲੇਖਕ ਭੂਪਿੰਦਰ ਸਿੰਘ ਸੰਧੂ ਸ਼ਾਮਲ ਹੋਏ,ਜਦ ਕਿ ਪ੍ਰਧਾਨਗੀ ਮੰਡਲ ਵਿਚ ਪਿ੍ੰਸੀਪਲ ਮੋਨਿਕਾ,ਗਾ ਸੁਖਦੇਵ ਸਿੰਘ ਸੇਖੋਂ, ਗਾਇਕ ਹਰਿੰਦਰ ਸੋਹਲ,ਤੇ ਪਰਮਿੰਦਰ ਮੂਧਲ ਸ਼ਾਮਲ ਹੋਏ। ਆਪਣੇ ਵਿਚਾਰ ਪੇਸ਼ ਕਰਦਿਆਂ ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਵਿੱਚ ਦਿਨੋਂ ਦਿਨ ਵੱਧ ਰਹੀ ਹਾਊਮੈ, ਹੈਂਕੜ, ਨਸ਼ੇ, ਹਿੰਸਕ ਰੁਚੀਆਂ, ਆਪ ਹੁੰਦਰਾਸ਼ਾਹੀ, ਕੱਟੜਵਾਦ ਤੇ ਗੈਂਗਸਟਰ ਕਲਚਰ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਸਹਿਜ,ਸੋਹਜ,ਸਿਆਣਪ, ਨਿਮਰਤਾ, ਸਾਹਿਤ, ਸਭਿਆਚਾਰ ਤੇ ਆਪਣੇ ਗੌਰਵਮਈ ਇਤਿਹਾਸ ਨੂੰ ਅਪਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਆਪਣੇ ਮਾਤਾ ਪਿਤਾ, ਅਧਿਆਪਕਾਂ ਤੇ ਸਮਾਜ ਦੇ ਸੂਝਵਾਨ ਲੋਕਾਂ ਦੀ ਸੰਗਤ ਤੇ ਸਾਥ ਲ਼ੈ ਕੇ ਵਧੀਆ ਸਮਾਜਕ ਸਮਝ ਬਣਾਉਣ, ਕਿਉਂਕਿ ਪੰਜਾਬੀਆਂ ਦੇ ਚੰਗੇ ਭਵਿੱਖ ਤੇ ਦਿੱਖ ਦੀ ਜ਼ਿਮੇਵਾਰੀ ਉਨ੍ਹਾਂ ਨੇ ਤਹਿ ਕਰਨੀ ਹੈ। ਡਾ ਸੁਖਦੇਵ ਸਿੰਘ ਸੇਖੋਂ ਨੇ ਮੌਜੂਦਾ ਸਿਖਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਹੋਰ ਸਰਵਪੱਖੀ ਤੇ ਕਿੱਤਾ ਮੁਖੀ ਬਣਾਇਆ ਜਾਣਾ ਚਾਹੀਦਾ ਹੈ। ਪਿ੍ੰਸੀਪਲ ਮੋਨਿਕਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਤੇ ਸਕੂਲ ਬਾਰੇ ਜਾਣਕਾਰੀ ਦਿੱਤੀ। ਗਾਇਕ ਹਰਿੰਦਰ ਸੋਹਲ, ਤੇ ਪਰਮਿੰਦਰ ਮੂਧਲ ਨੇ ਪੰਜਾਬੀ ਗਾਇਕੀ ਦੇ ਖੂਬ ਸੂਰਤ ਗੀਤ ਪੇਸ਼ ਕੀਤੇ, ਸ਼ਾਇਰਾ ਨਿਰਮਲ ਕੋਟਲਾ, ਮੁਖਤਾਰ ਸਿੰਘ , ਜਤਿੰਦਰ ਕੌਰ ਨੇ ਕਵਿਤਾਵਾਂ ਨਾਲ ਕਾਵਿਕ ਰੰਗ ਬੰਨ੍ਹਿਆ। ਇਸ ਮੌਕੇ 'ਤੇ ਮਨਜੀਤ ਕੌਰ, ਮਨਪ੍ਰੀਤ ਕੌਰ, ਸਤਿੰਦਰ ਕੌਰ, ਪਰਮਜੀਤ ਸਿੰਘ, ਸੰਤੋਖ ਸਿੰਘ, ਸਤਨਾਮ ਸਿੰਘ, ਕਮਲ ਕੁਮਾਰ ਤੋਂ ਇਲਾਵਾ ਅਧਿਆਪਕਾਂ ਤੇ ਸੈੰਕੜੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਸਮਾਗਮ ਦਾ ਆਨੰਦ ਮਾਣਿਆ । ਮੰਚ ਸੰਚਾਲਕ ਦੀ ਭੂਮਿਕਾ ਨਿਮਰਤਾ ਕੌਰ ਨੇ ਨਿਭਾਈ ।

Ads on article

Advertise in articles 1

advertising articles 2

Advertise