-->
ਥਾਣਾ ਬੀ-ਡਵੀਜ਼ਨ ਵੱਲੋਂ 01 ਕਿਲੋ ਅਫੀਮ ਸਮੇਤ 01 ਕਾਬੂ।

ਥਾਣਾ ਬੀ-ਡਵੀਜ਼ਨ ਵੱਲੋਂ 01 ਕਿਲੋ ਅਫੀਮ ਸਮੇਤ 01 ਕਾਬੂ।

ਥਾਣਾ ਬੀ-ਡਵੀਜ਼ਨ ਵੱਲੋਂ 01 ਕਿਲੋ ਅਫੀਮ
ਸਮੇਤ 01 ਕਾਬੂ।
ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) - ਸ਼੍ਰੀ ਅਭਿਮਨਿਊ ਰਾਣਾ, ਆਈ.ਪੀ.ਸੀ, ਏ.ਡੀ.ਸੀ.ਪੀ-ਸਿਟੀ-3, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਗੁਰਪ੍ਰਤਾਪ ਸਿੰਘ ਸਹੋਤਾ, ਪੀ.ਪੀ.ਐਸ, ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਅੰਮ੍ਰਿਤਪਾਲ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ, ਮੁੱਖ ਸਿਪਾਹੀ ਸਿਮਰਜੀਤ ਸਿੰਘ ਅਤੇ ਸਿਪਾਹੀ ਸੁਖਵਿੰਦਰ ਸਿੰਘ ਵੱਲੋਂ ਚੈਕਿੰਗ ਦੌਰਾਨ ਜਹਾਜਗੜ੍ਹ ਰੋਡ, ਨੇੜੇ ਮਾਤਾ ਕੋਲਾ ਹਸਪਤਾਲ ਮੌਜੂਦ ਸਨ ਤਾਂ ਇੱਕ ਨੌਜ਼ਵਾਨ ਕਾਰ ਏਸਟ ਹੁੰਡਈ ਪਰ ਸਵਾਰ ਹੋ ਕੇ ਆ ਰਿਹਾ ਸੀ, ਜਿਸਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ, ਕਾਰ ਨੂੰ ਰੋਕ ਕੇ ਵਿੱਚੋਂ ਨਿਕਲ ਕੇ ਭੱਜਣ ਲੱਗਾ ਤਾ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਕਾਬੂ ਕੀਤਾ ਗਿਆ। ਜਿਸਨੇ ਆਪਣਾ ਨਾਮ ਹਰਵਿੰਦਰ ਸਿੰਘ ਦੱਸਿਆ ਤੇ ਇਸ ਪਾਸੋਂ 01 ਕਿਲੋ ਅਫੀਮ, 01 ਮੋਬਾਇਲ ਆਈਫੋਨ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise