-->
ਥਾਣਾ ਕੈਂਟ ਵੱਲੋਂ, ਰਾਤ ਸਮੇਂ ਦਾਤਰ ਦਿਖਾ ਕੇ ਲੋਕਾਂ ਨਾਲ ਲੁੱਟ ਖੋਹ ਕਰਨ ਵਾਲੇ  02 ਮੈਂਬਰ ਕਾਬੂ।

ਥਾਣਾ ਕੈਂਟ ਵੱਲੋਂ, ਰਾਤ ਸਮੇਂ ਦਾਤਰ ਦਿਖਾ ਕੇ ਲੋਕਾਂ ਨਾਲ ਲੁੱਟ ਖੋਹ ਕਰਨ ਵਾਲੇ 02 ਮੈਂਬਰ ਕਾਬੂ।

ਥਾਣਾ ਕੈਂਟ ਵੱਲੋਂ, ਰਾਤ ਸਮੇਂ ਦਾਤਰ ਦਿਖਾ ਕੇ ਲੋਕਾਂ ਨਾਲ ਲੁੱਟ ਖੋਹ ਕਰਨ
ਵਾਲੇ 02 ਮੈਂਬਰ ਕਾਬੂ।
ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) - ਸ਼੍ਰੀ ਪ੍ਰਭਜੋਤ ਸਿੰਘ ਵਿਰਕ, ਪੀਪੀਐਸ, ਏਡੀਸੀਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਕਵਲਪ੍ਰੀਤ ਸਿੰਘ, ਪੀ.ਪੀ.ਐਸ, ਏਸੀਪੀ ਪੱਛਮੀ, ਦੀ ਨਿਗਰਾਨੀ ਹੇਠ ਸਬ- ਇੰਸਪੈਕਟਰ ਖੁਸ਼ਬੂ ਸ਼ਰਮਾ, ਮੁੱਖ ਅਫਸਰ ਥਾਣਾ, ਕੰਨਟੋਨਮੈਂਟ, ਅੰਮ੍ਰਿਤਸਰ ਦੀ ਅਗਵਾਈ ਤੇ ਐਸ.ਆਈ ਸ਼ੁਸੀਲ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਰਾਤ ਸਮੇਂ ਦਾਤਰ ਦਿਖਾ ਕੇ ਰਾਹਗਿਰੀਆ ਪਾਸੋ ਲੁੱਟ ਖੋਹ ਕਰਨ ਵਾਲੇ ਗੈਂਗ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਮੁਕੱਦਮਾ, ਮੁੱਦਈ ਸ਼ਾਮੂ ਪੁੱਤਰ ਰਘੂਨਾਥ ਯਾਦਵ ਵਾਸੀ ਪਿੰਡ ਸ਼ਾਹੀਪੂਰਣਾ ਜਿਲਾ ਗੌਡਾ ਯੂ.ਪੀ. ਹਾਲ ਵਾਸੀ ਕਿਰਾਏਦਾਰ ਪੁਤਲੀਘਰ, ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਹੋਇਆ ਕਿ ਰਾਤ , ਉਹ, ਆਪਣੇ ਚਾਚੇ ਦੇ ਲੜਕੇ ਪਾਰਸ ਨੂੰ ਰੇਲਵੇ ਸਟੇਸ਼ਨ ਤੇ ਟ੍ਰੇਨ ਤੇ ਚੜਾਉਣ ਜਾ ਰਿਹਾ ਸੀ, ਜਦ ਉਹ ਪੁਤਲੀਘਰ, ਰਾਧਾ ਕ੍ਰਿਸ਼ਨ ਮੰਦਿਰ ਵਾਲੀ ਗਲੀ ਵਿੱਚ ਪਹੁੰਚੇ ਤਾਂ ਤਿੰਨ ਲੜਕਿਆਂ ਨੇ ਉਸਦੇ, ਚਾਚੇ ਦੇ ਲੜਕੇ ਪਾਰਸ ਨੂੰ ਘੇਰ ਲਿਆ ਤੇ ਦਾਤਰ ਕੱਢਕੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਦਾਤਰ ਨਾਲ ਡਰਾ ਕੇ ਉਸ ਪਾਸੋਂ 7800/-ਰੁਪਏ ਖੋਹ ਲਏ। ਮੁਕੱਦਮਾ ਦੀ ਤਫਤੀਸ਼ ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਕਰਨ ਤੇ ਖੋਹ ਕਾਰਨ ਵਾਲੇ ਦੋਸ਼ੀ ਦੀਪਕ ਕੁਮਾਰ ਉਰਫ ਧੁੰਮਾਂ ਅਤੇ ਹਰਦੀਪ ਸਿੰਘ ਉਰਫ ਭੋਲੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੋ ਵਾਰਦਾਤ ਸਮੇਂ ਵਰਤਿਆ ਬੇਸਬਾਲ, 02 ਦਾਤਰ ਵੀ ਬਰਾਮਦ ਕਰ ਲਏ ਹਨ। ਗ੍ਰਿਫ਼ਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਕੋਸ਼ਿਸ਼ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise