-->
ਗਿਨੀਜ਼ ਵਰਲਡ ਰਿਕਾਰਡ ਹੋਲਡਰ ਵੱਲੋਂ ਲਿਖੀ ਕਿਤਾਬ "100 ਇੰਸਪਾਇਰਿੰਗ ਇੰਡੀਅਨਜ਼" ਵਿੱਚ ਡਾ. ਸਵਰਾਜ ਗਰੋਵਰ ਤੇ 6 ਪੇਜ਼ਾ ਦਾ ਲੇਖ

ਗਿਨੀਜ਼ ਵਰਲਡ ਰਿਕਾਰਡ ਹੋਲਡਰ ਵੱਲੋਂ ਲਿਖੀ ਕਿਤਾਬ "100 ਇੰਸਪਾਇਰਿੰਗ ਇੰਡੀਅਨਜ਼" ਵਿੱਚ ਡਾ. ਸਵਰਾਜ ਗਰੋਵਰ ਤੇ 6 ਪੇਜ਼ਾ ਦਾ ਲੇਖ

ਗਿਨੀਜ਼ ਵਰਲਡ ਰਿਕਾਰਡ ਹੋਲਡਰ ਵੱਲੋਂ ਲਿਖੀ ਕਿਤਾਬ "100
ਇੰਸਪਾਇਰਿੰਗ ਇੰਡੀਅਨਜ਼" ਵਿੱਚ ਡਾ. ਸਵਰਾਜ ਗਰੋਵਰ ਤੇ 6 ਪੇਜ਼ਾ ਦਾ ਲੇਖ
ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਗਿਨੀਜ਼ ਵਰਲਡ ਰਿਕਾਰਡ ਹੋਲਡਰ ਅਤੇ ਹੋਰ ਕਈ ਵਰਲਡ ਰਿਕਾਰਡ ਹੋਲਡਰ ਅਤੇ ਦੇਸ਼ ਵਿੱਚ ਸਭ ਤੋਂ ਜਿਆਦਾ ਭਾਸ਼ਾਵਾਂ ਦੇ ਗਿਆਨੀ ਮਸ਼ਹੂਰ ਲੇਖਕ ਅਤੇ ਸਮਾਜ ਸੇਵੀ ਡਾ. ਤਿਲਕ ਕੰਵਰ ਨੇ ਦੇਸ਼ ਦੇ ਕਈ ਪ੍ਰਾਂਤਾ ਦੇ ਸਮਾਜ ਸੇਵੀ, ਵਿਗਿਆਨ, ਸਿੱਖਿਆ, ਧਰਮ, ਸਾਹਿਤਯ, ਸਿਨੇਮਾ, ਸਿਹਤ, ਖੇਲ, ਲਾਅ, ਟੈਕਨੋਲੋਜੀ, ਰੰਗਮੰਚ, ਵਾਤਾਵਰਨ ਅਤੇ ਹੋਰ ਕਈ ਖੇਤਰਾ ਵਿਚ ਚੰਗੇ ਕੰਮ ਕਰਨ ਵਾਲੇ ਲੋਕਾ ਦੇ ਕੰਮਾ ਨੂੰ ਘਰ ਘਰ ਤੱਕ ਪਹੁੰਚਾ ਕੇ ਉਨਾਂ ਵਿੱਚ ਜਾਗਰਿਤੀ ਲਿਆਉਣ ਦੇ ਉਦੇਸ਼ ਨਾਲ "100 ਇੰਸਪਾਇਰਿੰਗ ਇੰਡੀਅਨਜ਼-2022" ਕਿਤਾਬ ਲਿਖੀ ਹੈ ਜੋ ਨੋਜਵਾਨ ਪੀੜੀ ਦੇ ਲਈ "ਮੀਲ ਦਾ ਪੱਥਰ" ਸਾਬਤ ਹੋਵੇਗੀ।
ਇਸ ਕਿਤਾਬ ਵਿੱਚ ਪੰਜਾਬ ਪ੍ਰਾਂਤ ਤੋਂ ਅੰਮ੍ਰਿਤਸਰ ਦੀ ਅਨੇਕਾਂ ਅੰਤਰਾਸ਼ਟਰੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਵੱਲੋਂ 1968 ਤੋਂ ਰਾਸ਼ਟਰੀ ਅਤੇ ਅੰਤਰਾਸ਼ਟਰੀ (15 ਦੇਸ਼ਾ ਤੋਂ ਜਿਆਦਾ) ਪੱਧਰ ਤੇ ਕੀਤੀਆਂ ਜਾ ਰਹੀਆਂ ਨਿਸਵਾਰਥ ਪ੍ਰੈਕਟੀਕਲ ਸਮਾਜ ਸੁਧਾਰ ਸੇਵਾਵਾਂ ਦਾ 6 ਪੇਜ਼ਾ ਵਿੱਚ ਜ਼ਿਕਜ ਕੀਤਾ ਹੈ। ਸਮਾਜ ਸੇਵੀ ਸੰਸਥਾਂ "ਗੋਲਡਨ ਸਪੈਰੋ" ਦੇ ਡਾਇਰੈਕਟਰ ਆਰ. ਜੇ ਆਰਤੀ ਮਲਹੋਤਰਾ ਅਤੇ ਡਾ. ਤਿਲਕ ਕੰਵਰ ਰਾਸ਼ਟਰੀ ਪੱਧਰ ਤੇ ਚੰਗੇ ਕੰਮ ਕਰ ਰਹੇ ਹਨ। ਡਾ. ਸਵਰਾਜ ਗਰੋਵਰ ਨੇ ਦੋਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਹੋਰ ਜਿਆਦਾ ਚੰਗੇ ਕੰਮ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ
 252 ਪੇਜਾ ਦੀ ਕਿਤਾਬ ਬਾਈ ਪੋਸਟ ਡਾ. ਗਰੋਵਰ ਨੂੰ ਭੇਜੀ ਗਈ।

Ads on article

Advertise in articles 1

advertising articles 2

Advertise