-->
1971 ਦੀ ਜੰਗ ਵਿੱਚ ਸ਼ਹੀਦ ਹੋਏ 8 ਸਿੱਖ ਬਟਾਲੀਅਨ ਦੇ ਜਵਾਨਾਂ ਦੀ ਯਾਦ ਵਿੱਚ ਕੀਤਾ ਖਿਆਲਾ ਕਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ

1971 ਦੀ ਜੰਗ ਵਿੱਚ ਸ਼ਹੀਦ ਹੋਏ 8 ਸਿੱਖ ਬਟਾਲੀਅਨ ਦੇ ਜਵਾਨਾਂ ਦੀ ਯਾਦ ਵਿੱਚ ਕੀਤਾ ਖਿਆਲਾ ਕਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ

1971 ਦੀ ਜੰਗ ਵਿੱਚ ਸ਼ਹੀਦ ਹੋਏ 8 ਸਿੱਖ ਬਟਾਲੀਅਨ ਦੇ ਜਵਾਨਾਂ ਦੀ
ਯਾਦ ਵਿੱਚ ਕੀਤਾ ਖਿਆਲਾ ਕਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) - 1971 ਦੀ ਹਿੰਦ- ਪਾਕਿ ਜੰਗ ਵਿੱਚ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਜਾਮ ਪੀਣ ਵਾਲੇ 8 ਸਿੱਖ ਇਨਫੈਂਟਰੀ ਬਟਾਲੀਅਨ ਦੇ ਜਵਾਨਾਂ ਦੀ ਯਾਦ ਵਿੱਚ ਪਿੰਡ ਖਿਆਲਾ ਕਲਾਂ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ । ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ 8 ਸਿੱਖ ਲਾਈਟ ਇਨਫੈੰਟਰੀ ਬਟਾਲੀਅਨ ਦੇ ਬਿਰਗੇਡੀਅਰ ਆਈ.ਐੱਨ.ਰਾਏ ਅਤੇ ਕਰਨਲ ਰਾਮ ਜੀ ਲਾਲ ਨੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ 1971 ਵਿੱਚ 8 ਸਿੱਖ ਇਨਫੈੰਟਰੀ ਨੂੰ ਬਣਿਆ ਅਜੇ ਕੇਵਲ 5 ਸਾਲ ਹੀ ਹੋਏ ਸਨ ਤਾਂ ਹਿੰਦ ਪਾਕਿ ਦੀ ਜੰਗ ਸ਼ੁਰੂ ਹੋ ਗਈ , ਇਸ ਬਟਾਲੀਅਨ ਦਾ ਟਾਕਰਾ ਪਾਕਿਸਤਾਨ ਦੀ ਫੌਜ ਨਾਲ ਫਤਹਿਪੁਰ ਪੋਸਟ ਤੇ ਹੋਇਆ, ਜਿੱਥੇ ਪਾਕਿਸਤਾਨੀ ਫੌਜ ਆਪਣੀ ਪੋਸਟ ਦੇ ਪਿੱਛੇ ਪੂਰੀ ਤਿਆਰੀ ਨਾਲ ਤੈਨਾਤ ਸੀ, ਜਿਨਾਂ ਨੂੰ ਜਿੱਤਣਾ ਬੜਾ ਮੁਸ਼ਕਲ ਲੱਗਦਾ ਸੀ ਪਰ 8 ਬਟਾਲੀਅਨ ਦੇ ਜਵਾਨਾਂ ਨੇ ਬਹਾਦਰੀ ਨਾਲ ਲੜਦੇ ਹੋਏ ਪਾਕਿਸਤਾਨੀ ਫੌਜ ਨੂੰ ਘੇਰ ਕੇ ਉਨ੍ਹਾਂ ਦਾ ਭਾਰੀ ਨੁਕਸਾਨ ਕੀਤਾ ਤੇ ਫਤਹਿਪੁਰ ਪੋਸਟ ਨੂੰ ਆਪਣੇ ਕਬਜੇ ਵਿੱਚ ਲੈ ਲਿਆ । ਇਸ ਬਹਾਦਰੀ ਬਦਲੇ ਇਸ ਬਟਾਲੀਅਨ ਨੂੰ "ਬੈਸਟ ਆਨਰ ਪੰਜਾਬ" ਅਤੇ "ਬੈਸਟ ਆਨਰ ਫਤਹਿਪੁਰ" ਨਾਲ ਸਨਮਾਨਿਤ ਕੀਤਾ ਗਿਆ । ਇਸ ਜੰਗ ਵਿੱਚ ਸ਼ਹਾਦਤ ਪਾ੍ਪਤ ਕਰਨ ਵਾਲੇ ਜਵਾਨਾਂ ਨੂੰ ਬਟਾਲੀਅਨ ਹਰ ਸਾਲ ਯਾਦ ਕਰਦੀ ਹੈ ਅਤੇ ਕਰਦੀ ਰਹੇਗੀ । ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ । ਸਿੱਖ ਬਟਾਲੀਅਨ ਦੇ ਜਵਾਨਾਂ ਵੱਲੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ।

Ads on article

Advertise in articles 1

advertising articles 2

Advertise