-->
ਇਤਹਾਸ ਵਿੱਚ ਪਹਿਲੀ ਵਾਰ ਪ੍ਰਾਇਮਰੀ ਸਕੂਲ ਖੇਡਾਂ ਵਿੱਚ 29 ਤਮਗੇ ਜਿੱਤ ਕੇ ਅੰਮਿ੍ਤਸਰ ਨੇ ਰਚਿਆ ਇਤਹਾਸ

ਇਤਹਾਸ ਵਿੱਚ ਪਹਿਲੀ ਵਾਰ ਪ੍ਰਾਇਮਰੀ ਸਕੂਲ ਖੇਡਾਂ ਵਿੱਚ 29 ਤਮਗੇ ਜਿੱਤ ਕੇ ਅੰਮਿ੍ਤਸਰ ਨੇ ਰਚਿਆ ਇਤਹਾਸ

ਇਤਹਾਸ ਵਿੱਚ ਪਹਿਲੀ ਵਾਰ ਪ੍ਰਾਇਮਰੀ ਸਕੂਲ ਖੇਡਾਂ ਵਿੱਚ 29 ਤਮਗੇ
ਜਿੱਤ ਕੇ ਅੰਮਿ੍ਤਸਰ ਨੇ ਰਚਿਆ ਇਤਹਾਸ
ਵਧੀਕ ਡਿਪਟੀ ਕਮਿਸ਼ਨਰ ਨੇ ਵਿਸੇਸ਼ ਤੌਰ ਉੱਤੇ ਕੀਤਾ ਸਨਮਾਨਿਤ
ਅੰਮਿ੍ਤਸਰ, 21 ਦਸੰਬਰ (ਸੁਖਬੀਰ ਸਿੰਘ) - ਪੰਜਾਬ ਸਕੂਲ ਖੇਡਾਂ ਵਿੱਚ ਅੰਮਿ੍ਤਸਰਦੇ ਪ੍ਰਾਇਮਰੀ ਸਕੂਲਾਂ ਨੇ ਪਹਿਲੀ ਵਾਰ ਮਾਅਰਕਾ ਮਾਰਦੇ ਹੋਏ ਵੱਖ ਵੱਖ ਖੇਡਾਂ ਵਿੱਚ 29 ਤਮਗੇ ਜਿੱਤ ਕੇ ਜਿਲੇ ਦਾ ਮਾਣ ਵਧਾਇਆ, ਜਿਸਦੀ ਖੁਸ਼ੀ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰ ਸਿੰਘ ਨੇ ਵਿਸੇਸ਼ ਤੌਰ ਉੱਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਤੁਹਾਡੀਆਂ ਪ੍ਰਾਪਤੀਆਂ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਆਸ ਹੈ ਕਿ ਤੁਸੀਂ ਇਹ ਕੋਸ਼ਿਸ਼ਾਂ ਭਵਿੱਖ ਵਿੱਚ ਵੀ ਜਾਰੀ ਰੱਖਦੇ ਹੋਏ ਖੇਡ ਮੈਦਾਨਾਂ ਦੀ ਰੌਣਕਾਂ ਵਧਾਉਗੇ। ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ ਖੇਡਾਂ ਵਿੱਚ ਭਾਗ ਲੈਣਾ ਹਰੇਕ ਬੱਚੇ ਲਈ ਜਰੂਰੀ ਹੈ ਕਿਉਂਕਿ ਇਹ ਜਿੱਤ ਅਤੇ ਹਾਰ ਦੋਵਾਂ ਨੂੰ ਬਰਦਾਸ਼ਤ ਕਰਨਾ ਸਿਖਾਉਂਦੀਆ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਜਿੰਮੇਵਾਰੀ ਸੀਨੀਅਰ ਸੈਕੰਡਰੀ ਵਿਭਾਗ ਦੀ ਹੈ ਕਿ ਉਹ ਇਨ੍ਹਾਂ ਬੱਚਿਆਂ ਦੀ ਮਿਹਨਤ ਅਤੇ ਕਲਾ ਨੂੰ ਪਛਾਣਦੇ ਹੋਏ ਇਨ੍ਹਾਂ ਨੂੰ ਖੇਡ ਮੈਦਾਨ ਵਿੱਚ ਲਿਆਉਂਦੇ ਰਹਿਣ, ਤਾਂ ਜੋ ਇਹ ਬੱਚੇ ਚੰਗੇ ਖਿਡਾਰੀ ਬਣਨ।
ਇਸ ਮੌਕੇ ਜਿਲਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਬੱਚਿਆਂ ਨੇ ਰਾਜ ਪੱਧਰ ਉਤੇ ਸੋਨੇ ਦੇ 17, ਚਾਂਦੀ ਦੇ 9 ਅਤੇ ਕਾਂਸੀ ਦੇ ਤਿੰਨ ਤਮਗੇ ਜਿੱਤ ਕੇ ਸਾਡਾ ਮਾਣ ਵਧਾਇਆ ਹੈ। ਉਨ੍ਹਾਂ ਇਸ ਦਾ ਸਿਹਰਾ ਬੱਚਿਆਂ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ ਹੈ।
ਇਸ ਮੌਕੇ ਡਿਪਟੀ ਡੀ ਈ ਓ ਸ੍ਰੀ ਮਤੀ ਰੇਖਾ ਮਹਾਜਨ, ਸ ਗੁਰਦੇਵ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ

Ads on article

Advertise in articles 1

advertising articles 2

Advertise