-->
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਨੂੰ ਤੋੜਦੇ ਹੋਏ, ਉਤਰਾਖੰਡ ਤੋਂ 4,05,000 ਨਸ਼ੀਲੀਆਂ ਗੋਲੀਆਂ।ਕੈਪਸੂਲ ਸਮੇਤ 01 ਹੋਰ ਕਾਬੂ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਨੂੰ ਤੋੜਦੇ ਹੋਏ, ਉਤਰਾਖੰਡ ਤੋਂ 4,05,000 ਨਸ਼ੀਲੀਆਂ ਗੋਲੀਆਂ।ਕੈਪਸੂਲ ਸਮੇਤ 01 ਹੋਰ ਕਾਬੂ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਨੂੰ ਤੋੜਦੇ ਹੋਏ, ਉਤਰਾਖੰਡ ਤੋਂ 4,05,000 ਨਸ਼ੀਲੀਆਂ ਗੋਲੀਆਂ, ਕੈਪਸੂਲ
ਸਮੇਤ 01 ਹੋਰ ਕਾਬੂ
ਅੰਮ੍ਰਿਤਸਰ, 26 ਦਸੰਬਰ (ਬਿਉਰੋ/ਸੁਖਬੀਰ ਸਿੰਘ) - ਮਾਨਯੋਗ ਡੀ.ਜੀ.ਪੀ, ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਛੇੜੀ ਗਈ ਜੰਗ ਤਹਿਤ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਦੀਆ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਟੀਮ ਵੱਲੋਂ ਨਸ਼ੇ ਦੀਆਂ ਗੋਲੀਆਂ/ਕੈਪਸੂਲ ਵੇਚਣ ਵਾਲੇ ਗਿਹੋਰ ਦੀ ਸਪਲਾਈ ਚੇਨ ਨੂੰ ਤੋੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਥਾਣਾ ਏ-ਡਵੀਜ਼ਨ ਵੱਲੋਂ ਉਕਤ ਮੁਕੱਦਮਾਂ ਵਿੱਚ 21 ਦਸੰਬਰ ਨੂੰ 02 ਦੋਸ਼ੀਆਂ ਨਿਸ਼ਾਨ ਸ਼ਰਮਾਂ ਅਤੇ ਰਾਜੀਵ ਕੁਮਾਰ ਉਰਫ਼ ਸੋਰਵ ਨੂੰ ਕਾਬੂ ਕਰਕੇ ਇਹਨਾਂ ਪਾਸੋਂ 29,920 ਨਸ਼ੀਲੀਆਂ ਗੋਲੀਆਂ ਅਤੇ 29,000/-ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਗਈ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਜੋ ਗ੍ਰਿਫ਼ਤਾਰ ਦੋਸ਼ੀ ਨਿਸ਼ਾਨ ਸ਼ਰਮਾਂ ਨੇ ਦੱਸਿਆ ਕਿ ਉਸਨੇ ਇਹ ਨਸ਼ੀਲੀਆਂ ਗੋਲੀਆਂ ਉਤਰਾਖੰਡ ਤੋਂ ਲਿਆਦੀਆਂ ਹਨ। ਡੀ.ਸੀ.ਪੀ ਡਿਟੈਕਟਿਵ ਅਤੇ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ, ਐਂਟੀ ਗੈਂਗਸਟਰ ਸਟਾਫ ਅਤੇ ਥਾਣਾ ਏ-ਡਵੀਜ਼ਨ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉੱਤਰਾਖੰਡ ਵਿੱਖੇ ਭੇਜਿਆ। ਜਿੱਥੇ ਪੁਲਿਸ ਟੀਮਾਂ ਵੱਲੋਂ ਦੇਹਰਾਦੂਨ ਤੋਂ ਉਸਮਾਨ ਰਾਜਪੂਤ ਪੁੱਤਰ ਨੂਰ ਮੁਹੰਮਦ ਨੂੰ ਕਾਬੂ ਕਰਕੇ ਇਸ ਪਾਸੋਂ 4,05,000 (ਚਾਰ ਲੱਖ, ਪੰਜ ਹਜ਼ਾਰ) ਨਸ਼ੀਲੇ ਕੈਪਸੂਲ/ਗੋਲੀਆਂ ਬ੍ਰਾਮਦ ਕੀਤੀਆਂ ਗਈਆ। ਗ੍ਰਿਫ਼ਤਾਰ ਦੋਸ਼ੀ ਉਸਮਾਨ ਰਾਜਪੂਤ ਦੀ RAPPORT REMEDIES ਨਾਮ ਦੀ ਦਵਾਈਆ ਦੀ ਫੈਕਰਟੀ ਇੰਡੀਸਟਰੀਅਲ ਏਰੀਆਂ ਦੇਹਰਾਦੂਨ ਵਿੱਖੇ ਹੈ। ਫੈਕਟਰੀ ਦੇ ਲਾਇਸੰਸ ਨੂੰ ਡਰੱਗ ਅਥਾਰਟੀ ਦੇਹਰਾਦੂਨ, (ਉੱਤਰਾਖੰਡ) ਵੱਲੋਂ ਅਕਤੂਬਰ-2022 ਨੂੰ ਕੈਂਸਲ ਕੀਤਾ ਜਾ ਚੁੱਕਾ ਹੈ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise