-->
ਮੋਹਨ ਹੰਸ 6ਵੀਂ ਵਾਰ ਬਣੇ ਜਿਲ੍ਹਾ ਪ੍ਰਧਾਨ

ਮੋਹਨ ਹੰਸ 6ਵੀਂ ਵਾਰ ਬਣੇ ਜਿਲ੍ਹਾ ਪ੍ਰਧਾਨ

ਮੋਹਨ ਹੰਸ 6ਵੀਂ ਵਾਰ ਬਣੇ
ਜਿਲ੍ਹਾ ਪ੍ਰਧਾਨ
ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਸੂਬਾ ਸਰਕਾਰ "ਪ੍ਰੈਸ ਸੰਘਰਸ਼
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) - ਸਥਾਨਕ ਸ਼ਹਿਰ ਬਟਾਲਾ ਦੇ ਕਾਹਨੂੰਵਾਨ ਰੋਡ ਵਿੱਖੇ ਅੱਜ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੀ ਹੰਗਾਮੀ ਮੀਟਿੰਗ ਸੰਗਠਨ ਦੇ ਆਲ ਇੰਡੀਆ ਪ੍ਰਧਾਨ ਸ਼੍ਰੀ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲ੍ਹਾ ਗੁਰਦਾਸਪੁਰ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਫੀਲਡ ਵਿੱਚ ਕਵਰੇਜ ਕਰਦੇ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਤੇ ਵਿਚਾਰ ਵਿਮਰਸ਼ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੱਤਰਕਾਰਾਂ ਨੇ ਐਗਜੈਕਟਿਵ ਬਾਡੀ ਅੱਗੇ ਆਪਣੇ ਬਹੁਮੁੱਲੇ ਸੁਝਾਵ ਰੱਖੇ। ਪੁੰਜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਸਵਾਰਥ ਹੋ ਕੇ ਸਬੂਤਾਂ ਦੇ ਅਧਾਰ ਤੇ ਹੀ ਖਬਰ ਨੂੰ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ ਤਾਂ ਜੋ ਪੱਤਰਕਾਰੀ ਦਾ ਡਿਗਦਾ ਮਿਆਰ ਉਚਾ ਉਠ ਸਕੇ। ਪੰਜਾਬ ਦੇ ਲਗਾਤਾਰ ਵਿਗੜਦੇ ਹਲਾਤਾਂ ਤੇ ਪੁੰਜ ਨੇ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਤਾਂ ਜੋ ਫੀਲਡ ਵਿੱਚ ਕੰਮ ਕਰਦੇ ਪੱਤਰਕਾਰ ਬੇਖੌਫ ਹੋ ਸੱਚਾਈ ਨੂੰ ਜਨਤਕ ਕਰ ਸਕਣ। ਇਸ ਬੈਠਕ ਦੌਰਾਨ ਮੋਹਨ ਹੰਸ ਨੂੰ 6ਵੀਂ ਵਾਰ ਪ੍ਰੈਸ ਸੰਘਰਸ਼ ਦੇ ਜਿਲ੍ਹਾ ਪ੍ਰਧਾਨ ਵਜੋਂ ਸਰਬ ਸੰਮਤੀ ਨਾਲ ਚੁਣ ਲਿਆ ਗਿਆ। ਇਸ ਮੌਕੇ ਹਰਪ੍ਰੀਤ ਰੰਧਾਵਾ ਰਵੀ,ਰਮਨ ਬਟਾਲਾ,ਹਰਭਜਨ ਸਿੰਘ,ਕੇਵਲ ਕਟੋਚ,ਹਰਸ਼ ਪੁੰਜ, ਹਰਜੀਤ ਸਿੰਘ,ਕੇਵਲ ਸਿੰਘ ਸਰਪੰਚ, ਮੰਗਾ ਮਸੀਹ,ਮਨੀ ਖੋਸਲਾ,ਹਰਨੀਤ ਸਿੰਘ,ਸੁਭਾਸ਼ ਚੰਦਰ,ਗੁਰਦੀਪ ਸਿੰਘ, ਕੇਸ਼ਵ ਮਹਾਜਨ,ਪ੍ਰਦੀਪ ਵਾਲੀਆ,ਵਿਜੈ ਕੁਮਾਰ,ਗੁਰਚਰਨ ਸਿੰਘ,ਮੋਨੂੰ,ਸੁਮੀਤ ਗੋਇਲ,ਸੁਰਿੰਦਰ ਸ਼ਰਮਾਂ ਆਦਿ ਹਾਜਿਰ ਸਨ।

Ads on article

Advertise in articles 1

advertising articles 2

Advertise