-->
ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ ਕੋਠੀ ਪਿੰਡ ਜਗਦੇਵ ਕਲਾਂ ਅੱਗੇ ਦਿੱਤਾ ਰੋਸ ਧਰਨਾ

ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ ਕੋਠੀ ਪਿੰਡ ਜਗਦੇਵ ਕਲਾਂ ਅੱਗੇ ਦਿੱਤਾ ਰੋਸ ਧਰਨਾ

ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ
ਕੋਠੀ ਪਿੰਡ ਜਗਦੇਵ ਕਲਾਂ ਅੱਗੇ ਦਿੱਤਾ ਰੋਸ ਧਰਨਾ
ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) - ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸਿਏਸ਼ਨ ਪੰਜਾਬ ਦੇ ਲਏ ਫੈਸਲੇ ਅਨੁਸਾਰ ਸੂਬੇ ਭਰ ਦੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ ਕੋਠੀ ਉਨ੍ਹਾਂ ਦੇ ਪਿੰਡ ਜਗਦੇਵ ਕਲਾਂ ਅੱਗੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੋਹਾਨ ਦੀਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ, ਜੱਥੇਬੰਦੀ ਨੇ ਕੋਠੀ ਕੋਲ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਜਿਸ ਤੇ ਪ੍ਰਸ਼ਾਸਨ ਨੇ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤੇ ਮੰਤਰੀ ਸਾਹਿਬ ਧਰਨਾਕਾਰੀਆਂ ਦੀ ਮੰਗ ਸੁਣਨ ਧਰਨੇ ਵਿੱਚ ਹਾਜ਼ਰ ਹੋਏ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਤੇ ਕਿਹਾ ਕਿ ਤੁਹਾਨੂੰ ਜਲਦ ਹੀ ਪੱਕਾ ਕੀਤਾ ਜਾਇਗਾ ਤੇ ਤਨਖਾਹ ਵੀ ਵਧਾਈ ਜਾਵੇਗੀ। ਧਰਨਾਕਾਰੀਆਂ ਦੀ ਇਸ ਮੰਗ ਉੱਤੇ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਕਿ ਮਸਲਾ ਜਲਦ ਹੱਲ ਕੀਤਾ ਜਾਵੇ। ਇਸ ਤੇ ਮੰਤਰੀ ਸਾਹਿਬ ਨੇ ਜਲਦ ਹੀ ਮੁੱਖ ਮੰਤਰੀ ਸਾਹਿਬ ਨਾਲ ਜੱਥੇਬੰਦੀ ਦੀ ਮੀਟਿੰਗ ਕਰਵਾਉਣ ਦੀ ਹਾਮੀ ਭਰੀ। ਮੰਤਰੀ ਸਾਹਿਬ ਦੇ ਦਿੱਤੇ ਭਰੋਸੇ ਤੋਂ ਬਾਅਦ ਜੱਥੇਬੰਦੀ ਦੇ ਸੀਨੀਅਰ ਮੈਂਬਰਾਂ ਨੇ ਇੱਕ ਮੱਤ ਹੋ ਕੇ ਫੈਸਲਾ ਲਿਆ ਕਿ ਮੰਤਰੀ ਦੇ ਦਿੱਤੇ ਭਰੋਸੇ ਜੇ ਲਾਰੇ ਸਾਬਤ ਹੋਏ ਤਾਂ ਜੱਥੇਬੰਦੀ ਆਪਣਾ ਸੰਘਰਸ਼ ਤੇਜ਼ ਕਰੇਗੀ। ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਕਿਹਾ ਕਿ ਆਉਣ ਵਾਲੀ 12 ਦਸੰਬਰ ਨੂੰ ਹੋਣ ਵਾਲੀਕੈਬਿਨਟ ਮੀਟਿੰਗ ਵਿੱਚ ਜੇਕਰ ਸਾਡੀ ਤਨਖਾਹ ਵਿੱਚ ਵਾਧਾ ਤੇ ਰੈਗੁਲਰ ਕਰਨ ਸੰਬੰਧੀ ਫੈਸਲਾ ਨਾ ਲਿਆ ਗਿਆ ਤਾਂ ਸਮੂਹ ਜੱਥੇਬੰਦੀ ਸਰਕਾਰ ਖਿਲਾਫ਼ ਗੁਪਤ ਐਕਸ਼ਨ ਕਰੇਗੀ ਤੇ ਆਪਣੀ ਮੰਗਾਂ ਹੱਲ ਕਰਵਾ ਕੇ ਹੀ ਰਹੇਗੀ। ਇਸ ਮੌਕੇ ਸੂਬਾ ਚੇਅਰਮੈਨ ਜੋਤ ਰਾਮ ਮਦਨੀਪੁਰ, ਬਿਕਰਮਜੀਤ ਸਿੰਘ, ਗੁਰਦੀਪ ਸਿੰਘ , ਹਰਿੰਦਰ ਸਿੰਘ ਧੂੰਦਾ, ਨਵਜੋਤ ਕੌਰ, ਸੰਦੀਪ ਕੌਰ, ਰਾਜੇਸ਼ ਪਠਾਨਕੋਟ, ਮੱਖਣ ਲਾਲ ਫਰਦਕੋਟ, ਗੁਰਵਿੰਦਰ ਸਿੰਘ ਨੀਰ, ਸੁਮਿਤ ਮੋਗਾ, ਦੀਪਕ ਤਰਨਤਾਰਨ ਦਰਜਾ ਚਾਰ ਆਗੂ ਸੂਬਾ ਪ੍ਰਧਾਨ ਸਤਪਾਲ ਤਰਨਤਾਰਨ , ਸੁਖਦੇਵ ਅੰਮ੍ਰਿਤਸਰ , ਨਵਤੇਜ ਸਿੰਘ ਗੁਰਜੰਟ ਮੋਗਾ , ਆਦਿ ਹਾਜ਼ਰ ਹਨ।ਮੰਤਰੀ ਸਾਹਿਬ ਦੇ ਦਿੱਤੇ ਭਰੋਸੇ ਤੋਂ ਬਾਅਦ ਜੱਥੇਬੰਦੀ ਦੇ ਸੀਨੀਅਰ ਮੈਂਬਰਾਂ ਨੇ ਇੱਕ ਮੱਤ ਹੋ ਕੇ ਫੈਸਲਾ ਲਿਆ ਕਿ ਮੰਤਰੀ ਦੇ ਦਿੱਤੇ ਭਰੋਸੇ ਜੇ ਲਾਰੇ ਸਾਬਤ ਹੋਏ ਤਾਂ ਜੱਥੇਬੰਦੀ ਆਪਣਾ ਸੰਘਰਸ਼ ਤੇਜ਼ ਕਰੇਗੀ। ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਕਿਹਾ ਕਿ ਆਉਣ ਵਾਲੀ 12 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਸਾਡਾ ਮਸਲਾ ਜੇਕਰ ਹੱਲ ਨਹੀਂ ਕੀਤਾ ਜਾਂਦਾ ਤਾਂ ਸਮੂਹ ਜੱਥੇਬੰਦੀ ਸਰਕਾਰ ਖਿਲਾਫ਼ ਗੁਪਤ ਐਕਸ਼ਨ ਕਰੇਗੀ ਤੇ ਆਪਣੀ ਮੰਗਾਂ ਹੱਲ ਕਰਵਾ ਕੇ ਹੀ ਰਹੇਗੀ। ਇਸ ਮੌਕੇ ਸੂਬਾ ਚੇਅਰਮੈਨ ਜੋਤ ਰਾਮ ਮਦਨੀਪੁਰ, ਬਿਕਰਮਜੀਤ ਸਿੰਘ, ਗੁਰਦੀਪ ਸਿੰਘ , ਹਰਿੰਦਰ ਸਿੰਘ ਧੂੰਦਾ, ਨਵਜੋਤ ਕੌਰ, ਸੰਦੀਪ ਕੌਰ, ਰਾਜੇਸ਼ ਪਠਾਨਕੋਟ, ਮੱਖਣ ਲਾਲ ਫਰਦਕੋਟ, ਗੁਰਵਿੰਦਰ ਸਿੰਘ ਨੀਰ, ਸੁਮਿਤ ਮੋਗਾ, ਦੀਪਕ ਤਰਨਤਾਰਨ ਦਰਜਾ ਚਾਰ ਆਗੂ ਸੂਬਾ ਪ੍ਰਧਾਨ ਸਤਪਾਲ ਤਰਨਤਾਰਨ , ਸੁਖਦੇਵ ਅੰਮ੍ਰਿਤਸਰ , ਨਵਤੇਜ ਸਿੰਘ , ਗੁਰਜੰਟ ਮੋਗਾ , ਆਦਿ ਹਾਜ਼ਰ ਹਨ। 

Ads on article

Advertise in articles 1

advertising articles 2

Advertise