-->
ਯੂਨੀਵਰਸਿਟੀ ਅਫਸਰਾਂ ਨੇ ਬਣਾਇਆ ਮਨ ਫੁੱਲ-ਫੁੱਲ ਸਪੋਰਟ 'ਫੁੱਲ ਗੁਲਾਬ' ਨੂੰ, ਹਵਾ ਹੁਣ 'ਫੁੱਲ ਗੁਲਾਬ' ਵੱਲ।

ਯੂਨੀਵਰਸਿਟੀ ਅਫਸਰਾਂ ਨੇ ਬਣਾਇਆ ਮਨ ਫੁੱਲ-ਫੁੱਲ ਸਪੋਰਟ 'ਫੁੱਲ ਗੁਲਾਬ' ਨੂੰ, ਹਵਾ ਹੁਣ 'ਫੁੱਲ ਗੁਲਾਬ' ਵੱਲ।

ਯੂਨੀਵਰਸਿਟੀ ਅਫਸਰਾਂ ਨੇ ਬਣਾਇਆ ਮਨ ਫੁੱਲ-ਫੁੱਲ ਸਪੋਰਟ 'ਫੁੱਲ
ਗੁਲਾਬ' ਨੂੰ, ਹਵਾ ਹੁਣ 'ਫੁੱਲ ਗੁਲਾਬ' ਵੱਲ।
ਅਫਸਰਾਂ ਨਾਲ ਕੀਤੇ ਵਾਅਦੇ ਹਰ ਹੀਲੇ ਪੂਰੇ ਕੀਤੇ ਜਾਣਗੇ: ਭਾਰਦਵਾਜ, ਮਨਵਿੰਦਰ
ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) - ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਦੀਆਂ 15 ਦਸੰਬਰ ਦਿਨ ਵੀਰਵਾਰ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਤਿਆਰੀਆਂ ਜੋਰ ਫੜ ਗਈਆਂ ਹਨ। 'ਡੈਮੋਕਰੇਟਿਕ ਆਫਿਸਰਜ਼ ਫਰੰਟ' ਦੀ ਟੀਮ ਜਿਸ ਦਾ ਚੋਣ ਨਿਸ਼ਾਨ 'ਗੁਲਾਬ ਦਾ ਫੁੱਲ' ਹੈ ਨੇ ਅੱਜ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਅਤੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਪ੍ਰਚਾਰ ਮੌਕੇ ਤੇ ਮਿਲੇ ਭਰਪੂਰ ਹੁੰਗਾਰੇ ਤੋਂ ਪਤਾ ਲੱਗਦਾ ਹੈ ਕਿ ਯੂਨੀਵਰਸਿਟੀ ਅਫਸਰਾਂ ਨੇ ਇਸ ਸਾਲ ਗੁਲਾਬ ਦੇ ਫੁੱਲ ਤੇ ਮੋਹਰਾਂ ਲਗਾ ਕੇ ਡੈਮੋਕਰੇਟਿਕ ਆਫਿਸਰਜ਼ ਫਰੰਟ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ। ਟੀਮ ਦੇ ਪ੍ਰਧਾਨ ਉਮੀਦਵਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਅਫਸਰਾਂ ਨਾਲ ਕੀਤੇ ਵਾਅਦੇ ਹਰ ਹੀਲੇ ਪੂਰੇ ਕਰਨ ਲਈ ਵਚਨਬੱਧ ਹਨ, ਯੂਨੀਵਰਸਿਟੀ ਕਰਮਚਾਰੀਆਂ ਨੇ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਨੂੰ ਪਿਛਲੇ ਦੋ ਸਾਲ ਸੱਤਾ ਤੇ ਕਾਬਜ਼ ਰੱਖਿਆ ਸੀ ਉਨ੍ਹਾਂ ਵੱਲੋ ਕਰਵਾਏ ਕੰਮਾਂ ਪ੍ਰਤੀ ਯੂਨੀਵਰਸਿਟੀ ਕਰਮਚਾਰੀ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਦੋ ਸਾਲ ਸਕੱਤਰ ਹੋਣ ਦਾ ਫਾਇਦਾ ਵੀ ਅਫਸਰ ਐਸੋਸੀਏਸ਼ਨ ਨੂੰ ਮਿਲੇਗਾ। ਉਹ ਅਫਸਰਾਂ ਦੀਆਂ ਮੁਸ਼ਕਿਲਾਂ ਸਹਾਇਕ ਰਜਿਸਟਰਾਰਾਂ ਨੂੰ ਬਣਦੀ ਪ੍ਰਮੋਸ਼ਨ ਦਿਵਾਉਣਾ, ਸਹਾਇਕ ਰਜਿਸਟਰਾਰਾਂ ਨੂੰ 6600 ਦਾ ਗਰੇਡ ਦਿਵਾਉਣਾ, ਡਿਪਟੀ ਰਜਿਸਟਰਾਰ ਦੇ ਗਰੇਡ ਵਿਚ ਵਾਧਾ ਕਰਵਾਉਣ, ਸਹਾਇਕ ਲਾਇਬ੍ਰੇਰੀਅਨ ਅਤੇ ਪ੍ਰੋਗਰਾਮਰਾਂ ਦੀ ਉਚੇਰੀ ਗਰੇਡਾਂ ਵਿਚ ਪਲੇਸਮੈਂਟ ਕਰਵਾਉਣਾ ਦੇ ਹੱਲ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਨ। ਸਕੱਤਰ ਮਨਵਿੰਦਰ ਸਿੰਘ ਨੇ ਦੱਸਿਆ ਕਿ LTC ਦੀ ਸੁਵਿਧਾ ਵੀ ਅਫਸਰਾਂ ਨੂੰ ਮਿਲੇਗੀ, ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਵਾਈ ਜਾਵੇਗੀ, ਪੁਰਾਣੀ ਪੈਂਨਸ਼ਨ ਦੀ ਆਪਸ਼ਨ ਦੁਬਾਰਾ ਖੁਲਵਾਈ ਜਾਵੇਗੀ, ਸਹਾਇਕ ਰਜਿਸਟਰਾਰ ਅਤੇ ਸਹਾਇਕ ਲਾਇਬ੍ਰੇਰੀਅਨ ਨੂੰ ਗਰਮੀ ਤੋਂ ਰਾਹਤ ਦਿਵਉਂਣ ਲਈ AC ਮੁਹਾਇਆ ਕਰਵਾਏ ਜਾਣਗੇ, A, B ਅਤੇ C ਕਲਾਸ ਘਰਾਂ ਦੀ ਅਲਾਟਮੈਂਟ ਵੀ ਅਫਸਰਾਂ ਨੂੰ ਕਰਵਾਈ ਜਾਵੇਗੀ, ਸਹਾਇਕ ਇੰਜੀਨੀਅਰਾਂ ਦੀ SDO ਵਜੋਂ ਪਲੇਸਮੈਂਟ ਵੀ ਪੱਕੀ ਕਰਵਾਈ ਜਾਵੇਗੀ, 600 ਯੂਨਿਟ ਬਿਜਲੀ ਵੀ ਯੂਨੀਵਰਸਿਟੀ ਕੈਂਪਸ ਦੇ ਵਸਨੀਕਾਂ ਨੂੰ ਮੁਆਫ ਕਰਵਾਈ ਜਾਵੇਗੀ। ਇਸ ਲਈ ਉਨ੍ਹਾਂ ਵੱਲੋਂ ਬੇਨਤੀ ਹੈ ਕਿ ਅਫਸਰ ਐਸੋਸੀਏਸ਼ਨ ਦੀਆਂ ਵੋਟਾਂ ਵਿਚ ਫੁੱਲ ਗੁਲਾਬ ਤੇ ਮੋਹਰਾਂ ਲਗਾ ਕੇ ਕਾਮਯਾਬ ਕੀਤਾ ਜਾਵੇ। ਇਸ ਮੌਕੇ ਤੇ ਡੈਮੋਕਰੇਟਿਕ ਆਫਿਸਰਜ ਫਰੰਟ ਦੇ ਉਪ ਪ੍ਰਧਾਨ ਸ੍ਰ. ਜਗੀਰ ਸਿੰਘ, ਸਝੁੰਕਤ ਸਕੱਤਰ ਸ੍ਰੀ ਵਿਪਨ ਕੁਮਾਰ, ਖਜ਼ਾਨਚੀ ਸ੍ਰੀ ਸਤੀਸ਼ ਕੁਮਾਰ ਅਤੇ ਕਾਰਜਕਾਰੀ ਮੈਂਬਰ ਸ੍ਰ. ਗੁਰਮੀਤ ਥਾਪਾ ਪ੍ਰੀਖਿਆ ਸ਼ਾਖਾ 3, ਸ੍ਰੀ ਰਜ਼ਨੀਸ਼ ਮੁੜ ਮੁਲੰਕਣ ਸ਼ਾਖਾ, ਸ੍ਰ. ਸੁਖਵਿੰਦਰ ਸਿੰਘ ਲਾਲੀ ਪੰਜਾਬੀ ਵਿਭਾਗ, ਸ੍ਰੀ. ਰਾਜੇਸ਼ ਕੁਮਾਰ ਲੇਖਾ ਸ਼ਾਖਾ, ਸ੍ਰੀ ਬਲਬੀਰ ਸਿੰਘ ਕੰਸਟਰਕਸ਼ਨ ਸ਼ਾਖਾ, ਸ੍ਰ. ਹਰਜੀਤ ਸਿੰਘ ਯੂਨੀਵਰਸਿਟੀ ਕਾਲਜ ਜਲੰਧਰ ਸਮੇਤ ਸ੍ਰੀਮਤੀ ਹਰਵਿੰਦਰ ਕੌਰ, ਸ੍ਰੀ ਅਮਨ ਅਰੋੜਾ, ਸ੍ਰੀ. ਨਰੇਸ਼ ਕੁਮਾਰ, ਸ੍ਰੀ ਅਸ਼ਵਨੀ ਕੁਮਾਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਪ੍ਰਿਆ ਅਨਮੋਲ, ਸ੍ਰੀਮਤੀ ਹਰਦੀਪ ਕੌਰ ਅਤੇ ਸ੍ਰ. ਕੁਲਜਿੰਦਰ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਅਫਸਰ ਅਤੇ ਕਰਮਚਾਰੀ ਹਾਜ਼ਰ ਸਨ।

Ads on article

Advertise in articles 1

advertising articles 2

Advertise