-->
ਖੂਨੀ ਡੋਰ ਦੀ ਲਪੇਟ ਚ ਆਇਆ ਨੌਜਵਾਨ

ਖੂਨੀ ਡੋਰ ਦੀ ਲਪੇਟ ਚ ਆਇਆ ਨੌਜਵਾਨ

ਖੂਨੀ ਡੋਰ ਦੀ ਲਪੇਟ ਚ ਆਇਆ
ਨੌਜਵਾਨ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) - ਹਲਕਾ ਦੱਖਣੀ ਅਧੀਨ ਆਉਂਦੀ ਵਾਰਡ ਨੰਬਰ 39 ਦੇ ਇਲਾਕਾ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਵਿਖੇ ਚਾਈਨਾ ਡੋਰ ਅਰਥਾਤ ਖੂਨੀ ਡੋਰ ਦੀ ਲਪੇਟ ਵਿੱਚ ਆਏ ਨੌਜਵਾਨ ਲੜਕੇ ਅਕਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਕੰਮ ਲਈ ਬਜਾਰ ਗਿਆ ਸੀ ਖ਼ੂਨੀ ਡੋਰ ਇੰਨੀ ਜ਼ਿਆਦਾ ਖਤਰਨਾਕ ਸੀ ਕਿ ਉਸਦੀ ਗਰਦਨ ਨੂੰ ਲਪੇਟੇ ਵਿੱਚ ਲੈ ਲਿਆ ਅਕਾਸ਼ਦੀਪ ਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਤਰਨ ਤਾਰਨ ਰੋਡ ਤੇ ਮੈਡ ਕਾਰਡ ਹਸਪਤਾਲ਼ ਵਿਖੇ ਪਹੁੰਚਿਆ ਅਤੇ ਆਪਣਾ ਇਲਾਜ ਕਰਵਾਇਆ ਅਕਾਸ਼ਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ, ਡੀ ਜੀ ਪੀ ਸਾਹਿਬ ਜੀ, ਜ਼ਿਲ੍ਹਾ ਡਿਪਟੀ ਕਮਿਸ਼ਨਰ,ਪੁਲਿਸ ਕਮਿਸ਼ਨਰ ਸਹਿਰੀ ਪਾਸੋ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਉਪਰ ਜਲਦ ਤੋਂ ਜਲਦ ਸਿਕੰਜਾ ਕਸਿਆ ਜਾਵੇ ਅਤੇ ਗੁਪਤ ਤਰੀਕਿਆਂ ਨਾਲ ਵਿਕ ਰਹੀ ਖੂਨੀ ਡੋਰ ਨੂੰ ਬੰਦ ਕੀਤਾ ਜਾਵੇ ਕਿਉੰਕਿ ਹਾਲੇ ਵੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਪਤੰਗਾਂ ਨੂੰ ਉਡਾਉਣ ਲਈ ਬੱਚਿਆ ਵਲੋ ਖੂਨੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉੰਕਿ ਸਮਾਂ ਰਹਿੰਦੇ ਜੇਕਰ ਇਸ ਖੂਨੀ ਡੋਰ ਨੂੰ ਬੰਦ ਨਾ ਕੀਤਾ ਗਿਆ ਤਾਂ ਕਈ ਇਨਸਾਨਾ ਨੂੰ ਆਪਣੀਆ ਜਾਨਾਂ ਤੋਂ ਹੱਥ ਧੋਣਾ ਪੇ ਸਕਦਾ ਹੈ ।

Ads on article

Advertise in articles 1

advertising articles 2

Advertise