-->
ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ :ਸਿਵਲ ਸਰਜਨ.ਡਾ ਚਰਨਜੀਤ ਸਿੰਘ

ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ :ਸਿਵਲ ਸਰਜਨ.ਡਾ ਚਰਨਜੀਤ ਸਿੰਘ

ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ :ਸਿਵਲ ਸਰਜਨ.ਡਾ
ਚਰਨਜੀਤ ਸਿੰਘ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) - ਵਿਸਵ ਸਿਹਤ ਸ਼ੰਸਥਾ ਵਲੋਂ ਯੂਨਵਿਰਸਲ ਹੈਲਥ ਕਵਰੇਜ ਦਿਵਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠਾਂ ਦਫਤਰ ਸਿਵਲ ਸਰਜਨ ਵਿਖੇ ਯੁਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ ਜਿਸ ਵਿਚ ਸਮੂਹ ਸਿਹਤ ਅਧਿਕਾਰੀ ਸ਼ਾਮਿਲ ਹੋਏ। ਇਸ ਦੌਰਾਨ ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋ ਕਿਹਾ ਕਿ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਆਯੂਸ਼ਮਾਨ ਭਾਰਤ ਸਿਹਤ ਅਕਾਂਉਂਟ ਰਾਹੀਂ ਸਮੂਹ ਲੋਕਾਂ ਦੀ ਹੈਲਥ ਕਵਰੇਜ ਨੂੰ ਯਕੀਨੀਂ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਉਹਨਾਂ ਨੇ ਜਿਲੇ ਭਰ ਦੇ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਆਰੀ ਅਤੇ ੳੁੱਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇ ਅਤੇ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਤੇਜ ਕੀਤੀਆਂ ਜਾਣ, ਤਾ ਜੋ ਲੋਕਾਂ ਨੂੰ ਜਰੂਰੀ ਸਿਹਤ ਸਹੂਲਤਾਂ ਘਰ-ਘਰ ਵਿਚ ਪ੍ਰਦਾਨ ਕੀਤਾੀਆਂ ਜਾ ਸਕਣ, ਜਿਵੇਂ ਕਿ ਜੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸੁਵਿਧਾਵਾਂ, ਜਨਣੀ ਸਿਸ਼ੂ ਸੁਰੱਖਿਆ ਪਰੋਗਰਾਮ, ਜੇ.ਐਸ.ਵਾਈ., ਪਰਿਵਾਰ ਨਿਯੋਜਨ, ਟੀਕਾਕਰਣ ਸੁਵਿਧਾਵਾਂ, ਮਲੇਰੀਆ/ਡੇਂਗੂ, ਗੈਰ ਸੰਚਾਰੀ ਬੀਮਾਰੀਆਂ, ਟੀ.ਬੀ.ਦਾ ਮੁਫਤ ਇਲਾਜ, ਕੋਹੜ ਰੋਗ ਸੰਬਧੀ ਇਲਾਜ ਦੀਆਂ ਸੁਵਿਧਾਵਾਂ, ਸ਼ਹਿਰ ਭਰ ਵਿਚ ਸਾਫ ਸੁਥਰਾ ਅਤੇ ਮਿਆਰੀ ਖਾਦ ਪਦਾਰਥਾਂ ਦੀ ਵਿਕਰੀ, ਕੋਟਪਾ ਐਕਟ ਦੀ ਸਖਤੀ ਨਾਲ ਪਾਲਣਾਂ, ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ, ਦੰਦਾਂ ਦੀ ਦੇਖਭਾਲ ਲਈ ਉਰਲ ਹੈਲਥ, ਵੱਖ-ਵੱਖ ਪ੍ਰੋਗਰਾਮਾਂ ਸੰਬਧੀ ਜਾਗਰੂਕਤਾ ਕੈਂਪ, ਆਦੀ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਾਜਿੰਦਰ ਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ ਹੈਲਥ ਅਫਸਰ ਡਾ ਜਸਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਨੀਲਮ, ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਜਿਲਾ੍ ਅਕਾਂਉਂਟ ਅਫਸਰ ਮਲਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise